ਲੁਧਿਆਣਾ (ਸਿਆਲ) : ਕੈਦੀਆਂ ਵਲੋਂ ਤਿਆਰ ਭੋਜਨ ਸਾਧਾਰਨ ਜਨਤਾ ਨੂੰ ਕੁਝ ਦਿਨਾਂ ਅੰਦਰ ਮਿਲਣਾ ਉਪਲਬਧ ਹੋ ਜਾਵੇਗਾ। ਇਸ ਦੀ ਜਾਣਕਾਰੀ ਜੇਲ ਸੁਪਰਡੈਂਟ ਸਮਸ਼ੇਰ ਸਿੰਘ ਬੋਪਾਰਾਏ ਨੇ ਤਾਜਪੁਰ ਰੋਡ, ਜੇਲ ਕੰਪਲੈਕਸ ਵਿਚ ਸਥਾਪਤ ਨਵੀਂ ਕੰਟੀਨ ਦਾ ਨਿਰੀਖਣ ਕਰਨ 'ਤੇ ਦਿੰਦਿਆਂ ਦੱਸਿਆ ਕਿ ਸੰਭਾਵਿਤ ਜੇਲ ਤੋਂ ਬਚਾਅ ਲਈ ਜੋਤਸ਼ੀ ਸਾਧਾਰਨ ਲੋਕਾਂ ਨੂੰ ਜੇਲ ਦੀ ਰੋਟੀ ਖਾਣ ਦਾ ਉਪਾਅ ਵੀ ਦੱਸਦੇ ਹਨ। ਜਿਸ ਕਾਰਨ ਕਈ ਲੋਕ ਜੇਲ ਦੀ ਰੋਟੀ ਖਾਣ ਲਈ ਸਿਫਾਰਿਸ਼ਾਂ ਵੀ ਲਗਵਾਉਂਦੇ ਹਨ ਪਰ ਹੁਣ ਇਸ ਤਰ੍ਹਾਂ ਦੇ ਉਪਾਅ ਕਰਨ ਵਾਲੇ ਲੋਕਾਂ ਨੂੰ ਸਿਫਾਰਿਸ਼ ਦੀ ਜ਼ਰੂਰਤ ਨਹੀਂ ਪਵੇਗੀ। ਹੁਣ ਉਹ ਕੰਪਲੈਕਸ 'ਚ ਆ ਕੇ ਜੇਲ ਦੀ ਕੰਟੀਨ ਵਿਚ ਆਰਾਮ ਨਾਲ ਬੈਠ ਕੇ ਖਾਣਾ ਖਾਣਗੇ, ਜਿਸਦੀ ਸ਼ੁਰੂਆਤ ਅਗਲੇ ਕੁਝ ਦਿਨਾਂ 'ਚ ਪੰਜਾਬ ਦੇ ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਕਰਨ ਆ ਰਹੇ ਹਨ, ਜਿਸ ਵਿਚ ਥਾਲੀ ਦੀ ਕੀਮਤ 80 ਜਾਂ 90 ਰੁਪਏ ਦੇ ਲਗਭਗ ਹੋਵੇਗੀ। ਥਾਲੀ ਵਿਚ ਤਿੰਨ ਰੋਟੀਆਂ, ਸਬਜ਼ੀ, ਸਲਾਦ, ਪਹਿਲਾਂ ਤਿੰਨ ਦਿਨ ਦਹੀਂ ਅਤੇ ਅਗਲੇ ਤਿੰਨ ਦਿਨ ਖੀਰ ਵੀ ਪਰੋਸੀ ਜਾਵੇਗੀ। ਖਾਣਾ ਪਲਾਸਟਿਕ ਥਾਲੀ 'ਚ ਪੂਰੀ ਪੈਕਿੰਗ ਕਰ ਕੇ ਦਿੱਤਾ ਜਾਵੇਗਾ। ਬੋਪਾਰਾਏ ਨੇ ਦੱਸਿਆ ਕਿ ਇਸਦੀਆਂ ਤਿਆਰੀਆਂ ਲਗਭਗ ਪੂਰੀਆਂ ਹੋ ਚੁੱਕੀਆਂ ਹਨ।
7 ਪੰਜਾਬਣ ਧੀਆਂ ਬਣੀਆਂ ਪਟਵਾਰਨਾਂ, ਹੋਈ ਬੱਲੇ-ਬੱਲੇ (ਵੀਡੀਓ)
NEXT STORY