ਚੰਡੀਗੜ੍ਹ : ਕੇਂਦਰ ਦੇ ਖੇਤੀ ਕਾਨੂੰਨਾਂ ਖ਼ਿਲਾਫ਼ ਪੰਜਾਬ 'ਚ ਕਿਸਾਨਾਂ ਵੱਲੋਂ ਅੰਦੋਲਨ ਕੀਤਾ ਜਾ ਰਿਹਾ ਹੈ, ਜਿਸ ਕਾਰਨ ਮਾਲ ਗੱਡੀਆਂ ਬੰਦ ਹਨ। ਇਸ ਦੇ ਚੱਲਦਿਆਂ ਸੂਬੇ 'ਚ ਬੰਪਰ ਫ਼ਸਲ ਹੋਣ ਕਾਰਨ ਗੋਦਾਮ ਅਨਾਜ ਨਾਲ ਭਰੇ ਹੋਏ ਹਨ ਪਰ ਮਾਲ ਗੱਡੀਆਂ ਨਾ ਚੱਲਣ ਕਾਰਨ ਭਾਰੀ ਪਰੇਸ਼ਾਨੀ ਆ ਰਹੀ ਹੈ।
ਇਹ ਵੀ ਪੜ੍ਹੋ : ਲੁਧਿਆਣਾ 'ਚ ਭਿਆਨਕ ਹਾਦਸੇ ਦੌਰਾਨ ਨੌਜਵਾਨਾਂ ਨੂੰ ਗੱਡੀ ਨੇ ਦਰੜਿਆ, ਤਿੰਨਾਂ ਦੀ ਮੌਤ
ਟਰੇਨਾਂ ਦੇ ਰੁਕਣ ਕਾਰਨ 35 ਲੱਖ ਮੀਟ੍ਰਿਕ ਟਨ ਅਨਾਜ, ਜਿਸ 'ਚ 19 ਲੱਖ ਮੀਟ੍ਰਿਕ ਟਨ ਚੌਲ ਅਤੇ 16 ਲੱਖ ਮੀਟ੍ਰਿਕ ਟਨ ਕਣਕ ਸ਼ਾਮਲ ਹੈ, ਅਜੇ ਸੂਬੇ ਦੇ ਗੋਦਾਮਾਂ 'ਚ ਹੀ ਪਿਆ ਹੋਇਆ ਹੈ।
ਇਹ ਵੀ ਪੜ੍ਹੋ : ਸਮਰਾਲਾ 'ਚ ਕਿਸਾਨ ਅੰਦੋਲਨ ਦੌਰਾਨ ਧਰਨੇ 'ਤੇ ਬੈਠੇ 'ਕਿਸਾਨ' ਦੀ ਮੌਤ (ਤਸਵੀਰਾਂ)
ਡਾਇਰੈਕਟਰ ਫੂਡ ਅਤੇ ਸਪਲਾਈ ਪੰਜਾਬ ਅਨਿੰਦਿਤਾ ਮਿੱਤਰਾ ਨੇ ਪੁਸ਼ਟੀ ਕੀਤੀ ਹੈ ਕਿ ਸੂਬੇ 'ਚ ਅਜੇ ਵੀ 136.3 ਲੱਖ ਮੀਟ੍ਰਿਕ ਟਨ ਕਣਕ ਅਤੇ 57 ਲੱਖ ਮੀਟ੍ਰਿਕ ਟਨ ਚੌਲਾਂ ਦਾ ਭੰਡਾਰ ਪਿਆ ਹੈ।
ਇਹ ਵੀ ਪੜ੍ਹੋ : ਆਟੋ ਚਾਲਕ ਨੇ ਜੰਗਲੀ ਇਲਾਕੇ 'ਚ ਜਨਾਨੀ ਨਾਲ ਕੀਤੀ ਵਾਰਦਾਤ, ਜਾਨ ਬਚਾਉਣ ਲਈ ਮਾਰੀ ਛਾਲ
ਹਾਲਾਂਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਵਾਰ-ਵਾਰ ਕਿਸਾਨਾਂ ਨੂੰ ਅਪੀਲ ਕੀਤੀ ਗਈ ਹੈ ਕਿ ਮਾਲ ਗੱਡੀਆਂ ਚੱਲਣ ਵਾਸਤੇ ਰੇਲਵੇ ਪਟੜੀਆਂ ਨੂੰ ਖ਼ਾਲੀ ਕਰ ਦੇਣ। ਕਿਸਾਨ ਅੰਦੋਲਨ ਕਾਰਨ ਅਨਾਜ ਭੰਡਾਰਣ ਦੀ ਵੱਡੀ ਸਮੱਸਿਆ ਪੈਦਾ ਹੋ ਰਹੀ ਹੈ।
'ਦਿੱਲੀ ਕਮੇਟੀ ਚੋਣਾਂ ਲਈ ਚੋਣ ਜ਼ਾਬਤਾ ਤੁਰੰਤ ਲਗਾਉਣ ਦੀ ਜਾਗੋ ਨੇ ਕੀਤੀ ਮੰਗ'
NEXT STORY