ਲੁਧਿਆਣਾ (ਰਿਸ਼ੀ) : ਹੋਟਲ ਦੀ ਆੜ ਵਿਚ ਵਿਦੇਸ਼ੀ ਲੜਕੀਆਂ ਤੋਂ ਦੇਹ ਵਪਾਰ ਦਾ ਧੰਦਾ ਕਰਵਾਉਣ ਦਾ ਪਤਾ ਲੱਗਦੇ ਹੀ ਸੀ. ਆਈ. ਏ. 1 ਦੀ ਪੁਲਸ ਵਲੋਂ ਹੋਟਲ ਕੇ ਸਟਾਰ, ਪੱਖੋਵਾਲ ਰੋਡ ’ਤੇ ਛਾਪੇਮਾਰੀ ਕੀਤੀ ਗਈ ਅਤੇ 7 ਲੋਕਾਂ ਖ਼ਿਲਾਫ ਟਰੈਫਕਿੰਗ ਇਮੋਰਲ ਐਕਟ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ। ਇਨ੍ਹਾਂ ਵਿਚ ਹੋਟਲ ਮਾਲਕ, ਮੈਨੇਜਰ, ਗਾਹਕ ਵੀ ਮੌਜੂਦ ਸਨ।
ਇਹ ਵੀ ਪੜ੍ਹੋ : ਦਰਿੰਦੇ ਬਣੇ ਪਤੀ ਨੇ ਸੁੱਤੀ ਪਈ ਪਤਨੀ ਨਾਲ ਕਮਾਇਆ ਕਹਿਰ, ਦਿੱਤੀ ਰੂਹ ਕੰਬਾਊ ਮੌਤ
ਜਾਣਕਾਰੀ ਦਿੰਦੇ ਏ. ਸੀ. ਪੀ. ਕ੍ਰਾਈਮ ਸੁਮਿਤ ਸੂਦ ਨੇ ਦੱਸਿਆ ਕਿ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਉਪਰੋਕਤ ਹੋਟਲ ਵਿਚ ਨਾਜਾਇਜ਼ ਕੰਮ ਕੀਤਾ ਰਿਹਾ ਹੈ, ਜਿਸ ’ਤੇ ਥਾਣਾ ਸਦਰ ਦੀ ਪੁਲਸ ਨੂੰ ਨਾਲ ਲੈ ਕੇ ਰੇਡ ਕੀਤੀ ਗਈ। ਜਾਂਚ ਵਿਚ ਸਾਹਮਣੇ ਆਇਆ ਕਿ ਹੋਟਲ ਮਾਲਕ ਇਕਬਾਲ ਸਿੰਘ ਨਿਵਾਸੀ ਪਿੰਡ ਦਾਦ ਨੇ ਹੋਟਲ ਲੀਜ਼ ’ਤੇ ਰਵਿੰਦਰ ਸਿੰਘ ਨਿਵਾਸੀ ਮੁੰਡੀਆਂ ਨੂੰ ਦਿੱਤਾ ਹੋਇਆ ਹੈ, ਜਿਸ ਦਾ ਮੈਨੇਜਰ ਗਗਨਦੀਪ ਸਿੰਘ ਨਿਵਾਸੀ ਹੁਸ਼ਿਆਰਪੁਰ ਹੈ। ਇਨ੍ਹਾਂ ਵਲੋਂ ਇਕਜੁਟ ਹੋ ਕੇ ਹੋਟਲ ਦੀ ਆੜ ਵਿਚ ਵਿਦੇਸ਼ੀ ਲੜਕੀਆਂ ਨੂੰ ਬੁਲਾ ਕੇ ਜਿਸਮਫਿਰੋਸ਼ੀ ਦਾ ਧੰਦਾ ਕਰਵਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ : ਗੈਂਗਸਟਰ ਅੰਸਾਰੀ ’ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਬਿਆਨ, ਕੈਪਟਨ ਤੇ ਰੰਧਾਵਾ ਨੂੰ ਦਿੱਤੀ ਚਿਤਾਵਨੀ
ਇੰਨਾ ਹੀ ਨਹੀਂ ਵਿਦੇਸ਼ੀ ਲੜਕੀਆਂ ਨੂੰ ਵੱਖ-ਵੱਖ ਜਗ੍ਹਾ ਸਪਲਾਈ ਕਰਨ ਲਈ ਹਰਮਨਦੀਪ ਸਿੰਘ ਅਤੇ ਤੇਜਿੰਦਰ ਸਿੰਘ ਲੈ ਕੇ ਜਾਂਦੇ ਹਨ। ਉਥੇ ਹੋਟਲ ਵਿਚ ਇਸ ਸਮੇਂ ਗਾਹਕ ਹਰਮਿੰਦਰ ਸਿੰਘ ਨਿਵਾਸੀ ਬਰਨਾਲਾ, ਜਸਪ੍ਰੀਤ ਸਿੰਘ ਨਿਵਾਸੀ ਬਰਨਾਲਾ ਅਤੇ ਮਹਿਤਾਬ ਅਲੀ ਨਿਵਾਸੀ ਦਸਮੇਸ਼ ਨਗਰ ਮੌਜੂਦ ਹਨ, ਜਿਸ ’ਤੇ ਪੁਲਸ ਨੇ ਰੇਡ ਕਰਕੇ ਸਾਰਿਆਂ ਨੂੰ ਦਬੋਚ ਲਿਆ।
ਇਹ ਵੀ ਪੜ੍ਹੋ : ਪੰਜਾਬ ’ਚ ਫਰੀ ਬਿਜਲੀ ਨੂੰ ਲੈ ਕੇ ਮੁੱਖ ਮੰਤਰੀ ਨੇ ਲਾਈਵ ਹੋ ਕੇ ਆਖੀਆਂ ਇਹ ਗੱਲਾਂ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani
ਵਿਧਾਇਕ ਬੱਗਾ ਨੇ ਖ਼ਤਮ ਕੀਤਾ ਸਸਪੈਂਸ, ਦੋ ਹਫ਼ਤੇ 'ਚ ਫਾਈਨਲ ਹੋਵੇਗੀ ਵਾਰਡਬੰਦੀ, ਦੋ ਮਹੀਨੇ 'ਚ ਚੋਣ
NEXT STORY