ਫਗਵਾੜਾ (ਜਲੋਟਾ) - ਫਗਵਾੜਾ ਦੇ ਪਿੰਡ ਭੁੱਲਾਰਾਈ ਵਿਖੇ ਬੀਤੇ ਦਿਨੀ ਬਲਾਕ ਸਮਿਤੀ ਫਗਵਾੜਾ ਦੇ ਸਾਬਕਾ ਚੇਅਰਮੈਨ ਅਤੇ ਸੀਨੀਅਰ ਕਾਂਗਰਸੀ ਨੇਤਾ ਗੁਰਦਿਆਲ ਸਿੰਘ ਦੇ ਨਾਲ ਹੋਈ ਕੁੱਟ-ਮਾਰ ਦੇ ਬਹੁਚਰਚਿਤ ਮਾਮਲੇ ’ਚ ਥਾਣਾ ਸਦਰ ਫਗਵਾੜਾ ਦੀ ਪੁਲਸ ਨੇ ਪਿੰਡ ਭੁੱਲਾਰਾਈ ਦੇ ਸਰਪੰਚ ਸਮੇਤ 10 ਵਿਅਕਤੀਆਂ ਖਿਲਾਫ ਪੁਲਸ ਕੇਸ ਦਰਜ ਕਰਨ ਦੀ ਸੂਚਨਾ ਮਿਲੀ ਹੈ।
ਜਾਣਕਾਰੀ ਅਨੁਸਾਰ ਬਲਾਕ ਸਮਿਤੀ ਫਗਵਾੜਾ ਦੇ ਸਾਬਕਾ ਚੇਅਰਮੈਨ ਗੁਰਦਿਆਲ ਸਿੰਘ ਪੁੱਤਰ ਕਰਮ ਸਿੰਘ ਵਾਸੀ ਪਿੰਡ ਭੁੱਲਾਰਾਈ ਥਾਣਾ ਸਦਰ ਫਗਵਾੜਾ ਦੀ ਸ਼ਿਕਾਇਤ ਤੇ ਪੁਲਸ ਨੇ ਪਿੰਡ ਭੁੱਲਾਰਾਈ ਦੇ ਸਰਪੰਚ ਰਜਤ, ਬਿੱਟੂ, ਬੰਟੀ, ਗਗਨਦੀਪ ਉਰਫ ਗੁਗੂ, ਗੋਲਡੀ, ਰਘੂ, ਬੂਟਾ, ਵਿਪਨ, ਉਤਕਰਸ਼, ਮੰਗਾ ਭਨੋਟ, ਨੀਤੀ ਪਤਨੀ ਅਸ਼ੋਕ ਕੁਮਾਰ ਸਾਰੇ ਵਾਸੀ ਪਿੰਡ ਭੁੱਲਾਰਾਈ ਦੇ ਖਿਲਾਫ ਥਾਣਾ ਸਦਰ ਵਿਖੇ ਬੀਐੱਨਐੱਸ ਦੀ ਧਾਰਾ 133, 115 (2), 351 (2), 351(3), 190 ਦੇ ਤਹਿਤ ਕੇਸ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ।
ਦੱਸਣਯੋਗ ਹੈ ਕਿ ਪਿੰਡ ਭੁੱਲਾਰਾਈ ’ਚ ਹੋਈ ਕੁੱਟ-ਮਾਰ ਤੋਂ ਬਾਅਦ ਦੋਨਾਂ ਪੱਖਾਂ ’ਚ ਫਗਵਾੜਾ ਸਿਵਲ ਹਸਪਤਾਲ ਦੇ ਅੰਦਰ ਵੀ ਕੁੱਟ-ਮਾਰ ਹੋਈ ਸੀ। ਗੁਰਦਿਆਲ ਸਿੰਘ ਨੇ ਥਾਣਾ ਸਦਰ ਦੀ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਦੋਸ਼ ਲਗਾਇਆ ਹੈ ਕਿ ਉਸਦੇ ਪਿੰਡ ਦੇ ਸਰਪੰਚ ਰਜਤ ਭਨੋਟ ਸਮੇਤ ਉਪਰੋਕਤ ਦੋਸ਼ੀਆਂ ਨੇ ਉਸਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਹੈ। ਖਬਰ ਲਿਖੇ ਜਾਣ ਤੱਕ ਸਾਰੇ ਦੋਸ਼ੀ ਪੁਲਸ ਗ੍ਰਿਫਤਾਰੀ ਤੋਂ ਬਾਹਰ ਚੱਲ ਰਹੇ ਹਨ। ਪੁਲਸ ਜਾਂਚ ਦਾ ਦੌਰ ਜਾਰੀ ਹੈ।
ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ 96 ਕਰੋੜੀ ਦੀ ਅਗਵਾਈ ਹੇਠ ਸਾਈਕਲ ਯਾਤਰਾ ਦਾ ਨਿੱਘਾ ਸਵਾਗਤ
NEXT STORY