ਬੰਗਾ (ਰਾਕੇਸ਼ ਅਰੋੜਾ)- ਬੰਗਾ ਤੋਂ ਸਾਬਕਾ ਕਾਂਗਰਸੀ ਵਿਧਾਇਕ ਤਰਲੋਚਨ ਸਿੰਘ ਦਾ ਬੀਤੇ ਦਿਨ ਤਰਨਤਾਰਨ ਜ਼ਿਮਨੀ ਚੋਣ ਪ੍ਰਚਾਰ ਦੌਰਾਨ ਅਚਾਨਕ ਦਿਹਾਂਤ ਹੋ ਗਿਆ ਸੀ। ਮਿਲੀ ਜਾਣਕਾਰੀ ਮੁਤਾਬਕ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ ਅਤੇ ਉਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਉਨ੍ਹਾਂ ਦੀ ਮੌਤ ਨਾਲ ਰਾਜਨੀਤਿਕ ਹਲਕਿਆਂ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਕਈ ਸੀਨੀਅਰ ਕਾਂਗਰਸੀ ਆਗੂ ਤਰਨਤਾਰਨ ਸਿਵਲ ਹਸਪਤਾਲ ਗਏ ਅਤੇ ਮਰਹੂਮ ਆਗੂ ਦੇ ਪਰਿਵਾਰ ਨਾਲ ਮੁਲਾਕਾਤ ਕਰਕੇ ਉਨ੍ਹਾਂ ਨਾਲ ਦੁੱਖ਼ ਸਾਂਝਾ ਕੀਤਾ। ਅੱਜ ਉਨ੍ਹਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ। ਉਨਾਂ ਦਾ ਅੰਤਿਮ ਸੰਸਕਾਰ ਉਨ੍ਹਾਂ ਦੇ ਜੱਦੀ ਪਿੰਡ ਸੂੰਢ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਕੀਤਾ ਗਿਆ ਅਤੇ ਉਨ੍ਹਾਂ ਦੀ ਚਿਖਾ ਨੂੰ ਅਗਨੀ ਉਨ੍ਹਾਂ ਦੀਆਂ ਤਿੰਨੋਂ ਬੇਟੀਆਂ ਜੈਸਮੀਨ, ਕ੍ਰਿਸ਼ਮਾ ਚੋਧਰੀ ਅਤੇ ਮੀਸ਼ਾ ਚੋਧਰੀ ਨੇ ਦਿੱਤੀ।
ਇਹ ਵੀ ਪੜ੍ਹੋ:ਰਾਜਾ ਵੜਿੰਗ ਦੇ ਨਵੇਂ ਵਿਵਾਦ 'ਤੇ CM ਮਾਨ ਦਾ ਵੱਡਾ ਬਿਆਨ! ਕਿਹਾ-ਹੁਣ ਤਾਂ ਸਰਕਾਰੀ ਪਾਗਲਖਾਨਾ ਖੋਲ੍ਹਣਾ ਪੈਣਾ
ਇਸ ਦੁੱਖ਼ ਦੀ ਘੜੀ ਵਿੱਚ ਉਨ੍ਹਾਂ ਦੀ ਧਰਮ ਪਤਨੀ ਮੀਨਾ ਸੂੰਢ ਨਾਲ ਦੁੱਖ਼ ਵੰਡਾਉਣ ਅਤੇ ਆਪਣੇ ਸਾਥੀ ਨੂੰ ਸ਼ਰਧਾਜ਼ਲੀ ਅਰਪਿਤ ਕਰਨ ਵਾਲਿਆਂ ਵਿੱਚ ਵਿਸ਼ੇਸ਼ ਤੌਰ 'ਤੇ ਪੰਜਾਬ ਪਾਰਟੀ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ, ਸਾਬਕਾ ਉੱਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਪੰਜਾਬ ਕਾਗਰਸ ਦੇ ਜਰਨਲ ਸੱਕਤਰ ਕੈਪਟਨ ਸੰਦੀਪ ਸੰਧੂ,ਵਿਧਾਇਕ ਲਾਡੀ ਸ਼ੇਰੋਵਾਲੀਆਂ, ਸਾਬਕਾ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ,ਸਮੇਤ ਕਈ ਉੱਘੇ ਆਗੂਆਂ ਨੇ ਸ਼ਰਧਾਂਜ਼ਲੀ ਅਰਪਿਤ ਕੀਤੀ।
ਉਨ੍ਹਾਂ ਕਿਹਾ ਕਿ ਚੋਧਰੀ ਤਰਲੋਚਨ ਸਿੰਘ ਜਿਨ੍ਹਾਂ ਦੇ ਪਿਤਾ ਚੋਧਰੀ ਜਗਤ ਰਾਮ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਸਨ, ਉਨ੍ਹਾਂ ਦਾ ਪੰਜਾਬ ਦੀ ਰਾਜਨੀਤੀ ਵਿੱਚ ਇਕ ਅਹਿਮ ਰੋਲ ਅਦਾ ਕੀਤਾ ਹੈ ਅਤੇ ਪੰਜਾਬ ਲਈ ਹਮੇਸ਼ਾ ਕੁਰਬਾਨੀਆ ਹੀ ਦਿੱਤੀਆਂ ਹਨ ਅਤੇ ਹਮੇਸ਼ਾ ਹੀ ਪਾਰਟੀ ਦੀ ਵਫਾਦਾਰੀ ਲਈ ਕੰਮ ਕੀਤਾ ਹੈ, ਜਿਸ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ।
ਇਹ ਵੀ ਪੜ੍ਹੋ: ਮੁਅੱਤਲ DIG ਭੁੱਲਰ ਦੇ ਮਾਮਲੇ ‘ਚ ਹੋ ਸਕਦੀ ਹੈ ED ਦੀ ਐਂਟਰੀ! ਫਸਣਗੇ ਕਈ ਵੱਡੇ ਅਫ਼ਸਰ
ਅੰਤਿਮ ਸੰਸਕਾਰ ਤੋਂ ਪਹਿਲਾਂ ਪਰਿਵਾਰ ਵੱਲੋਂ ਅੰਤਿਮ ਦਰਸ਼ਨਾਂ ਲਈ ਸ਼ਹਿਰ ਅੰਦਰ ਇਕ ਅੰਤਿਮ ਯਾਤਰਾ ਕੱਢੀ ਗਈ, ਜੋ ਬੰਗਾ ਮੁੱਖ ਮਾਰਗ ਤੋਂ ਗੜੰਸ਼ਕਰ ਚੌਕ ਰਾਹੀਂ ਹੁੰਦੀ ਹੋਈ ਬਹਿਰਾਮ ਦੇ ਰਸਤੇ ਪਿੰਡ ਸੂੰਢ ਪੁੱਜੀ। ਪਰਿਵਾਰ ਵੱਲੋਂ ਅੰਤਿਮ ਰਸਮਾਂ ਅਦਾ ਕੀਤੀਆਂ ਗਈਆਂ। ਇਸ ਮੌਕੇ 'ਤੇ ਹੋਰਨਾਂ ਤੋਂ ਇਲਾਵਾ ਕੁਲਵਰਨ ਸਿੰਘ ਕਾਗਰਸ ਬਲਾਕ ਪ੍ਰਧਾਨ ਬੰਗਾ, ਕਮਲਜੀਤ ਸਿੰਘ ਬੰਗਾ,ਕੁਲਵਿੰਦਰ ਸਿੰਘ ਢਾਹਾ ਪ੍ਰਧਾਨ ਗੁਰੂਨਾਨਕ ਮਿਸ਼ਨ ਐਜੂਕੇਸ਼ਨਲ ਅਤੇ ਮੈਡੀਕਲ ਟੱਰਸਟ ਢਾਹਾ,ਸ ਮਲਕੀਤ ਸਿੰਘ ਬਾਹੜੋਵਾਲ ਸਾਬਕਾ ਚੇਅਰਮੈਨ ਮਾਰਕਫੈੱਡ ਪੰਜਾਬ, ਹੈਪੀ ਖਹਿਰਾ, ਵਿਜੈ ਗੁਪਤਾ, ਨਰਿੰਦਰ ਜੀਤ ਰੱਤੂ ਮਿਊਸੀਂਪਲ ਕੌਂਸਲਰ, ਜਸਵਿੰਦਰ ਸਿੰਘ ਮਾਨ ਮਿਊਸੀਂਪਲ ਕੌਂਸਲਰ,ਮਨਜਿੰਦਰ ਮੋਹਨ ਬੋਬੀ ਮਿਊਸੀਂਪਲ ਕੋਂਸਲਰ,ਕੀਮਤੀ ਸੱਦੀ ਮਿਊਸੀਂਪਲ ਕੋਂਸਲਰ ,ਅਮਰਦੀਪ ਸਿੰਘ ਬੰਗਾ ਸਮੇਤ ਪਿੰਡਾਂ ਦੇ ਪੰਚ-ਸਰਪੰਚ ਹਾਜ਼ਰ ਸਨ।
ਇਹ ਵੀ ਪੜ੍ਹੋ: ਬਾਡੀ ਬਿਲਡਰ ਵਰਿੰਦਰ ਘੁੰਮਣ ਦੀ ਸਰਜਰੀ ਤੋਂ ਪਹਿਲਾਂ ਦੀ Last ਵੀਡੀਓ ਆਈ ਸਾਹਮਣੇ! ਜਾਣੋ ਕੀ ਸਨ ਆਖਰੀ ਬੋਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪਰਾਲੀ ਨੂੰ ਅੱਗ ਲਗਾਉਣ ਵਾਲੇ 8 ਕਿਸਾਨਾਂ ਖ਼ਿਲਾਫ਼ ਮਾਮਲਾ ਦਰਜ
NEXT STORY