ਜਲੰਧਰ (ਚੋਪੜਾ)— ਵਾਰਡ ਨੰ. 32 ਤੋਂ ਆਪਣੀ ਟਿਕਟ ਕੱਟੇ ਜਾਣ ਤੋਂ ਨਾਰਾਜ਼ ਸਾਬਕਾ ਕੌਂਸਲਰ ਵਿਪਨ ਕੁਮਾਰ ਨੇ ਸਮਰਥਕ ਮਹਿਲਾਵਾਂ ਨਾਲ ਸੰਸਦ ਮੈਂਬਰ ਸੰਤੋਖ ਚੌਧਰੀ ਦੇ ਘਰ ਸਾਹਮਣੇ ਧਰਨਾ ਦਿੱਤਾ। ਇਸ ਦੌਰਾਨ ਉਨ੍ਹਾਂ ਨਾਲ ਮੌਜੂਦ ਔਰਤਾਂ ਨੇ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ। ਵਿਪਨ ਨੇ ਦੱਸਿਆ ਕਿ ਵਿਧਾਨਸਭਾ ਚੋਣਾਂ ਦੌਰਾਨ ਵਿਧਾਇਕ ਸੁਸ਼ੀਲ ਰਿੰਕੂ, ਰਾਜਿੰਦਰ ਬੇਰੀ ਤੇ ਪਰਗਟ ਸਿੰਘ ਨੇ ਉਨ੍ਹਾਂ ਨੂੰ ਕਾਂਗਰਸ ਜੁਆਇਨ ਕਰਵਾਈ ਸੀ। ਵਿਧਾਨਸਭਾ ਚੋਣਾਂ 'ਚ ਕੀਤੇ ਗਏ ਕੰਮਾਂ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਚੋਣਾਂ 'ਚ ਟਿਕਟ ਮਿਲੀ ਪਰ ਸੰਸਦ ਮੈਂਬਰ ਚੌਧਰੀ, ਰਿੰਕੂ ਅਤੇ ਬੇਰੀ ਨੇ ਹਾਈਕਮਾਨ ਨੂੰ ਕਹਿ ਕੇ ਮੇਰੀ ਟਿਕਟ ਕਟਵਾ ਕੇ ਧਨਾਡ ਨੂੰ ਦੇ ਦਿੱਤੀ।
ਉਨ੍ਹਾਂ ਕਿਹਾ ਕਿ ਜੇਕਰ ਟਿਕਟ ਕੱਟਣੀ ਹੀ ਸੀ ਤਾਂ ਪਹਿਲਾਂ ਟਿਕਟ ਦਿੱਤੀ ਹੀ ਕਿਓਂ ਗਈ? ਵਿਪਨ ਨੇ ਕਿਹਾ ਕਿ ਉਹ ਆਪਣੇ ਨਾਲ ਹੋਈ ਧੱਕੇਸ਼ਾਹੀ ਦੇ ਖਿਲਾਫ ਸੰਸਦ ਮੈਂਬਰ ਚੌਧਰੀ ਦੀ ਕੋਠੀ ਸਾਹਮਣੇ ਮਰਨ ਵਰਤ 'ਤੇ ਬੈਠਣਗੇ। ਜ਼ਿਕਰਯੋਗ ਹੈ ਕਿ ਡੀ. ਸੀ. ਦਫਤਰ 'ਚ ਨਾਮਜ਼ਦ ਪੱਤਰ ਭਰਨ ਮੌਕੇ ਕਾਂਗਰਸ ਨੇ ਵਿਪਨ ਦੀ ਟਿਕਟ ਕੱਟ ਕੇ ਸੁੱਚਾ ਸਿੰਘ ਨੂੰ ਦਿੱਤੀ ਸੀ।
ਟੀ.ਬੀ. ਸਰਵੇ ਲਈ ਐੱਸ. ਐੱਮ. ਓ ਵੱਲੋਂ ਰਵਾਨਾਂ ਕੀਤੀਆਂ ਗਈਆਂ ਟੀਮਾਂ
NEXT STORY