ਲੁਧਿਆਣਾ (ਰਾਜ)–ਸਾਬਕਾ ਕਾਂਗਰਸੀ ਵਿਧਾਇਕ ਕੁਲਦੀਪ ਸਿੰਘ ਵੈਦ ਦਾ ਵਿਜੀਲੈਂਸ ਦੇ ਸਾਹਮਣੇ ਪੇਸ਼ ਹੋਣ ਦਾ ਸਿਲਸਿਲਾ ਜਾਰੀ ਹੈ ਪਰ ਹੁਣ ਵਿਜੀਲੈਂਸ ਨੇ ਉਨ੍ਹਾਂ ਨੂੰ ਆਖਰੀ ਸਮਾਂ ਦਿੱਤਾ ਹੈ ਕਿ ਉਹ 5 ਜੂਨ ਤੱਕ ਮੰਗੇ ਗਏ ਦਸਤਾਵੇਜ਼ ਪੂਰੇ ਲੈ ਕੇ ਆਉਣ। ਪਤਾ ਲੱਗਾ ਹੈ ਕਿ ਜੇਕਰ 5 ਜੂਨ ਨੂੰ ਉਹ ਦਸਤਾਵੇਜ਼ ਨਾ ਲੈ ਕੇ ਆਏ ਤਾਂ ਵਿਜੀਲੈਂਸ ਸ਼ਿਕੰਜਾ ਕੱਸ ਸਕਦੀ ਹੈ।
ਇਹ ਖ਼ਬਰ ਵੀ ਪੜ੍ਹੋ : ਖੇਤਾਂ ’ਚ ਭੌਣੀ ਨਾਲ ਮੋਟਰ ਕੱਢ ਰਹੇ ਕਿਸਾਨ ਨਾਲ ਵਾਪਰੀ ਅਣਹੋਣੀ, ਘਰ ’ਚ ਵਿਛੇ ਸੱਥਰ
ਦਰਅਸਲ, ਸਾਬਕਾ ਵਿਧਾਇਕ ਕੁਲਦੀਪ ਸਿੰਘ ’ਤੇ ਇਨਕਮ ਤੋਂ ਜ਼ਿਆਦਾ ਜਾਇਦਾਦ ਰੱਖਣ ਦੇ ਦੋਸ਼ ਸਨ, ਜੋ ਵਿਜੀਲੈਂਸ ਜਾਂਚ ਕਰ ਰਹੀ ਹੈ। ਵੀਰਵਾਰ ਨੂੰ ਵਿਜੀਲੈਂਸ ਨੇ ਕਈ ਘੰਟਿਆਂ ਤੱਕ ਵੈਦ ਤੋਂ ਪੁੱਛਗਿੱਛ ਕੀਤੀ ਸੀ ਪਰ ਅੱਜ ਵੀ ਉਹ ਕੁਝ ਦਸਤਾਵੇਜ਼ ਲੈ ਕੇ ਨਹੀਂ ਆਏ। ਹੁਣ ਉਨ੍ਹਾਂ ਨੂੰ 5 ਜੂਨ ਨੂੰ ਆਖਰੀ ਵਾਰ ਆਉਣ ਲਈ ਕਿਹਾ ਗਿਆ ਹੈ, ਉਸ ਤੋਂ ਬਾਅਦ ਇਸ ਮਾਮਲੇ ’ਚ ਅਧਿਕਾਰੀ ਆਪਣੀ ਰਿਪੋਰਟ ਬਣਾ ਕੇ ਭੇਜ ਦੇਣਗੇ।
ਇਹ ਖ਼ਬਰ ਵੀ ਪੜ੍ਹੋ : ਜਲੰਧਰ ਤੋਂ ਮੁੜ ਨਜ਼ਰ ਆਉਣ ਲੱਗੀਆਂ ਹਿਮਾਚਲ ਦੀਆਂ ਪਹਾੜੀਆਂ (ਵੀਡੀਓ)
ਉੱਧਰ ਐੱਸ. ਐੱਸ. ਪੀ. ਰਵਿੰਦਰਪਾਲ ਸਿੰਘ ਸੰਧੂ ਨੇ ਦੱਸਿਆ ਕਿ ਸਾਬਕਾ ਵਿਧਾਇਕ ਅੱਜ ਵੀ ਕੁਝ ਦਸਤਾਵੇਜ਼ ਨਹੀਂ ਲੈ ਕੇ ਆਏ, ਇਸ ਲਈ ਉਨ੍ਹਾਂ ਨੂੰ ਕਹਿ ਦਿੱਤਾ ਹੈ ਕਿ ਅਗਲੀ ਵਾਰ ਉਹ ਪੂਰੇ ਦਸਤਾਵੇਜ਼ ਨਾ ਲੈ ਕੇ ਆਏ ਤਾਂ ਉਸੇ ਹਿਸਾਬ ਨਾਲ ਕਾਰਵਾਈ ਕੀਤੀ ਜਾਵੇਗੀ।
ਅਮਰੀਕਾ ’ਚ ਨੌਜਵਾਨ ਕਬੱਡੀ ਪ੍ਰਮੋਟਰ ਮਨਜਿੰਦਰ ਸ਼ੇਰਗਿੱਲ ਦਾ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ
NEXT STORY