ਮਲੋਟ (ਸ਼ਾਮ ਜੁਨੇਜਾ) : ਮਲੋਟ ਵਿਖੇ ਪੁਲਸ ਪਾਰਟੀ 'ਤੇ ਹਮਲੇ ਤੋਂ ਬਾਅਦ ਜਵਾਬੀ ਫਾਈਰਿੰਗ ਵਿਚ ਇਕ ਨੌਜਵਾਨ ਦੇ ਗੋਲੀ ਲੱਗੀ ਹੈ। ਇਸ ਮਾਮਲੇ ਵਿਚ ਮੁੱਖ ਮੁਲਜ਼ਮ ਫਰਾਰ ਹੋ ਗਿਆ ਪਰ ਪੁਲਸ ਨੇ ਉਸਦੇ 8 ਸਾਥੀਆਂ ਨੂੰ ਗ੍ਰਿਫਤਾਰ ਕਰ ਲਿਆ ਅਤੇ ਜ਼ਖ਼ਮੀ ਨੂੰ ਹਸਪਤਾਲ ਵਿਚ ਦਾਖਿਲ ਕਰਾਇਆ ਗਿਆ ਹੈ। ਘਟਨਾ ਬੁੱਧਵਾਰ ਸ਼ਾਮ ਦੀ ਹੈ। ਇਸ ਸਬੰਧੀ ਡੀ.ਐੱਸ.ਪੀ.ਮਲੋਟ ਇਕਬਾਲ ਸਿੰਘ ਸੰਧੂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਜ਼ਿਲ੍ਹਾ ਪੁਲਸ ਦੇ ਸੀਨੀਅਰ ਕਪਤਾਨ ਡਾ. ਅਖਿਲ ਚੌਧਰੀ ਦੇ ਦਿਸ਼ਾ ਨਿਰਦੇਸ਼ਾਂ ਤੇ ਐੱਸ.ਐੱਚ.ਓ.ਸਿਟੀ ਮਲੋਟ ਹਰਪ੍ਰੀਤ ਸਿੰਘ ਦੀ ਅਗਵਾਈ ਹੇਠ ਪੁਲਸ ਵੱਲੋਂ ਸ਼ਹਿਰ ਅੰਦਰ ਗਸ਼ਤ ਕੀਤੀ ਜਾ ਰਹੀ ਸੀ। ਪੁਲਸ ਨੂੰ ਸੂਚਨਾ ਮਿਲੀ ਕਿ ਡੀ. ਏ. ਵੀ. ਕਾਲਜ ਮਲੋਟ ਵਿਖੇ ਐੱਨ.ਐੱਸ. ਯੂ.ਵੱਲੋਂ ਪ੍ਰਧਾਨ ਨਿਯੁਕਤ ਕੀਤਾ ਜਾ ਰਿਹਾ ਹੈ। ਜਿਸ ਕਰਕੇ ਉਸਦੀ ਮਦਦ ਲਈ ਲੜਕਿਆਂ ਦੇ ਕਈ ਗਰੁੱਪ ਸ਼ਹਿਰ ਅਤੇ ਆਸਪਾਸ ਇਕੱਠੇ ਹੋਏ ਹਨ। ਜਿਨ੍ਹਾਂ ਵਿਚੋਂ ਕਈਆਂ ਕੋਲ ਹਥਿਆਰ ਵੀ ਹਨ। ਸਿਟੀ ਮਲੋਟ ਪੁਲਸ ਦੀ ਇਕ ਟੀਮ ਡਿਫੈਂਸ ਰੋਡ 'ਤੇ ਜਾ ਰਹੀ ਸੀ ਕਿ ਸਾਹਮਣੇ ਤੋਂ ਉਤਰਪ੍ਰਦੇਸ਼ ਦੇ ਨੰਬਰ ਵਾਲੀ ਇਕ ਫਾਰਚੂਨਰ ਰਜਿਸਟ੍ਰੇਸ਼ਨ ਨੰਬਰ ਯੂ. ਪੀ. 16ਬੀਏ -0034 ਆ ਰਹੀ ਸੀ।
ਇਹ ਵੀ ਪੜ੍ਹੋ : ਪੰਜਾਬ 'ਚ ਵੱਡੀ ਘਟਨਾ, ਗੁਰਦੁਆਰਾ ਕਾਰ ਸੇਵਾ ਵਿਖੇ ਲੱਗੀ ਅੱਗ, 3 ਸਰੂਪ ਅਗਨ ਭੇਟ
ਪੁਲਸ ਟੀਮ ਨੇ ਉਸ ਗੱਡੀ ਨੂੰ ਰੁਕਣ ਦਾ ਇਸ਼ਾਰਾ ਕੀਤਾ ਪਰ ਚਾਲਕ ਨੇ ਗੱਡੀ ਲਿਆ ਕੇ ਪੁਲਸ ਦੀ ਗੱਡੀ ਵਿਚ ਮਾਰੀ। ਇਸ ਮੌਕੇ ਫਾਰਚੂਨਰ ਦੀ ਕੰਡਕਟਰ ਸਾਈਡ 'ਤੇ ਗੌਰਵ ਕੁਮਾਰ ਉਰਫ ਬਿੱਲਾ ਪੁੱਤਰ ਰਵੀ ਕੁਮਾਰ ਵਾਸੀ ਅਬੁਲਖੁਰਾਣਾ ਹਾਲ ਅਬਾਦ ਬੁਰਜਾਂ ਫਾਟਕ ਛੱਜਘੜ ਮੁਹੱਲਾ ਮਲੋਟ ਬੈਠਾ ਸੀ। ਜਿਸ 'ਤੇ ਪੁਲਸ ਦੀ ਗੱਡੀ 'ਤੇ ਫਾਈਰਿੰਗ ਕਰ ਦਿੱਤੀ। ਪੁਲਸ ਨੇ ਵੀ ਜਵਾਬੀ ਫਾਈਰਿੰਗ ਕੀਤੀ। ਫਾਰਚੂਨਰ ਚਾਲਕ ਨੇ ਗੱਡੀ ਭਜਾ ਲਈ ਜਦ ਪੁਲਸ ਨੇ ਆਪਣੀ ਗੱਡੀ ਮੋੜ ਕੇ ਪਿੱਛਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਗੱਡੀ ਉਨ੍ਹਾਂ ਦੀ ਪਹੁੰਚ ਵਿਚੋਂ ਨਿਕਲ ਗਈ। ਇਸ ਦੌਰਾਨ ਬਿੱਲਾ ਗੱਡੀ ਵਿਚੋਂ ਉਤਰ ਕੇ ਗੋਲੀਆਂ ਚਲਾਉਂਦਾ ਫਰਾਰ ਹੋ ਗਿਆ।
ਇਹ ਵੀ ਪੜ੍ਹੋ : ਪੰਜਾਬ ਵਿਚ ਸੋਮਵਾਰ ਨੂੰ ਛੁੱਟੀ ਦਾ ਐਲਾਨ, ਸਕੂਲ, ਕਾਲਜ ਤੇ ਦਫ਼ਤਰ ਰਹਿਣਗੇ ਬੰਦ
ਪੁਲਸ ਨੇ ਇਸ ਸਬੰਧੀ ਨਾਕਾਬੰਦੀ ਕਰਕੇ ਲੰਬੀ ਪੁਲਸ ਦੀ ਮਦਦ ਨਾਲ ਫਾਰਚੂਨਰ ਗੱਡੀ ਨੂੰ ਕਾਬੂ ਕਰ ਲਿਆ ਜਿਸ ਵਿਚੋਂ ਵਿਕਰਮ ਚੌਧਰੀ ਪੁੱਤਰ ਰਾਮ ਚੌਧਰੀ ਵਾਸੀ ਪਟੇਲ ਨਗਰ, ਅਸ਼ੋਕ ਕੁਮਾਰ ਤੋਤਾ ਪੁੱਤਰ ਰਾਜੂ ਵਾਸੀ ਬਾਬਾ ਜੀਵਨ ਸਿੰਘ ਨਗਰ, ਮੋਹਿਤ ਕੁਮਾਰ ਬੋਨੀ ਪੁੱਤਰ ਵਿਕਰਮ ਸ਼ਰਮਾ ਨੇੜੇ ਪੀਰਖਾਨਾ, ਅਨਮੋਲ ਕੁਮਾਰ ਪੁੱਤਰ ਸੋਨੂੰ ਵਾਸੀ ਪਾਰਕ ਵਾਲੀ ਗਲੀ, ਕੱਚੀ ਮੰਡੀ, ਸ਼ਮੀਰ ਪੁੱਤਰ ਰਿੰਕੂ ਵਾਸੀ ਰਵੀਦਾਸ ਮੰਦਰ ਬੁਰਜਾਂ ਫਾਟਕ, ਲੱਕੀ ਪੁੱਤਰ ਬਿੰਦਰ ਏਕਤਾ ਨਗਰ, ਗੁਰਦੀਪ ਸਿੰਘ ਉਰਫ ਦੀਪੂ ਪੁੱਤਰ ਰੰਗੂ ਸਿੰਘ ਵਾਸੀ ਅਬੁਲਖੁਰਾਣਾ, ਰਵਿੰਦਰ ਕੁਮਾਰ ਟੱਲੀ ਪੁੱਤਰ ਕ੍ਰਿਸ਼ਨ ਕੁਮਾਰ ਵਾਸੀ ਨੇੜੇ ਵਾਲਮੀਕਿ ਮੰਦਰ ਪੁਰਾਣੀ ਮੰਡੀ ਮਲੋਟ ਸ਼ਾਮਿਲ ਸਨ।
ਇਹ ਵੀ ਪੜ੍ਹੋ : ਪੰਜਾਬ 'ਚ ਗ੍ਰਨੇਡ ਹਮਲਾ, ਧਮਾਕੇ ਤੋਂ ਬਾਅਦ ਪੂਰਾ ਇਲਾਕਾ ਕੰਬਿਆ
ਪੁਲਸ ਨੇ ਗੱਡੀ ਵਿਚੋਂ ਬੂਟਾ ਰਾਮ ਪੁੱਤਰ ਬਹਾਦਰ ਰਾਮ ਵਾਸੀ ਸ਼ੇਰਗੜ ਨੂੰ ਜ਼ਖ਼ਮੀ ਹਾਲਤ ਵਿਚ ਕਾਬੂ ਕੀਤਾ ਜਿਸ ਨੂੰ ਬਠਿੰਡਾ ਦੇ ਇਕ ਨਿੱਜੀ ਹਸਪਤਾਲ ਵਿਚ ਇਲਾਜ ਲਈ ਭਰਤੀ ਕਰਾਇਆ ਜਦ ਕਿ ਗੌਰਵ ਕੁਮਾਰ ਬਿੱਲਾ ਫਰਾਰ ਹੋ ਚੁੱਕਾ ਸੀ। ਪੁਲਸ ਨੇ ਸਾਰੇ 10 ਦੋਸ਼ੀਆਂ ਉਪਰ ਪੁਲਸ ਪਾਰਟੀ 'ਤੇ ਹਮਲਾ ਕਰਨ ਅਤੇ ਅਸਲਾ ਐਕਟ ਸਮੇਤ ਸੰਗੀਨ ਧਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ। ਇਸ ਮੁੱਦੇ 'ਤੇ ਕੱਲ ਸ਼ਾਮ ਤੋਂ ਸ਼ਹਿਰ ਅੰਦਰ ਕਈ ਤਰ੍ਹਾਂ ਦੀਆਂ ਅਫ਼ਵਾਹਾਂ ਚੱਲ ਰਹੀਆਂ ਸਨ। ਉਧਰ ਪੁਲਸ ਪਾਰਟੀ ਦੀ ਗੱਡੀ ਦਾ ਮਮੂਲੀ ਨੁਕਸਾਨ ਹੋਇਆ ਅਤੇ ਕਈ ਮੁਲਾਜ਼ਮਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ।
ਇਹ ਵੀ ਪੜ੍ਹੋ : ਔਰਤਾਂ ਦੇ ਹੱਕ 'ਚ ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ, ਛੇ ਮਹੀਨੇ ਦੀ ਜਣੇਪਾ ਛੁੱਟੀ ਨੂੰ ਮਨਜ਼ੂਰੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੰਜਾਬ 'ਚ ਲਗਾਤਾਰ ਤਿੰਨ ਛੁੱਟੀਆਂ! ਲੱਗ ਗਈਆਂ ਮੌਜਾਂ
NEXT STORY