ਚੰਡੀਗੜ੍ਹ (ਸੁਸ਼ੀਲ) : ਸੈਕਟਰ-49 'ਚ ਹਾਊਸਿੰਗ ਬੋਰਡ ਦਾ ਫਲੈਟ ਦਿਵਾਉਣ ਦੇ ਨਾਂ ’ਤੇ ਜ਼ੀਰਕਪੁਰ ਦੇ ਵਿਅਕਤੀ ਤੋਂ ਸਾਢੇ ਚਾਰ ਲੱਖ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਫਲੈਟ ਅਤੇ ਰੁਪਏ ਵਾਪਸ ਨਾ ਦੇਣ ’ਤੇ ਸੈਕਟਰ-46 ਵਾਸੀ ਕੁਲਬੀਰ ਸਿੰਘ ਨੇ ਮਾਮਲੇ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ। ਪੁਲਸ ਨੇ ਮੁਲਜ਼ਮ ਜ਼ੀਰਕਪੁਰ ਵਾਸੀ ਜੋਗਿੰਦਰ ਸਿੰਘ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਕੁਲਬੀਰ ਨੇ ਦੱਸਿਆ ਕਿ ਉਸ ਨੇ ਚੰਡੀਗੜ੍ਹ 'ਚ ਫਲੈਟ ਖਰੀਦਣਾ ਸੀ।
ਉਸ ਦੀ ਮੁਲਾਕਾਤ ਜ਼ੀਰਕਪੁਰ ਵਾਸੀ ਜੋਗਿੰਦਰ ਸਿੰਘ ਨਾਲ ਹੋਈ। ਜੋਗਿੰਦਰ ਨੇ ਉਸ ਨੂੰ ਦੱਸਿਆ ਕਿ ਉਹ ਸੈਕਟਰ-49 'ਚ ਉਸ ਨੂੰ ਹਾਊਸਿੰਗ ਬੋਰਡ ਦਾ ਫਲੈਟ ਦਿਵਾ ਦੇਵੇਗਾ। ਇਸ ਲਈ ਐਡਵਾਂਸ ਸਾਢੇ ਚਾਰ ਲੱਖ ਰੁਪਏ ਦੇਣੇ ਹੋਣਗੇ। ਫਲੈਟ ਲੈਣ ਦੇ ਚੱਕਰ 'ਚ ਉਨ੍ਹਾਂ ਜੋਗਿੰਦਰ ਨੂੰ ਸਾਢੇ ਚਾਰ ਲੱਖ ਰੁਪਏ ਦੇ ਦਿੱਤੇ। ਰੁਪਏ ਲੈਣ ਤੋਂ ਬਾਅਦ ਉਸ ਨੇ ਨਾ ਤਾਂ ਫਲੈਟ ਦਿਵਾਇਆ ਅਤੇ ਨਾ ਹੀ ਰੁਪਏ ਵਾਪਸ ਕੀਤੇ।
ਆਰਥਿਕ ਤੰਗੀ ਨਾਲ ਜੂਝ ਰਹੇ ਕਿਸਾਨ ਲਈ ਮਦਦ ਲੈ ਕੇ ਆਇਆ ਪੰਜਾਬੀ ਅਦਾਕਾਰ ਯੋਗਰਾਜ ਸਿੰਘ
NEXT STORY