ਪਟਿਆਲਾ (ਬਲਜਿੰਦਰ) : ਵਿਦੇਸ਼ ਭੇਜਣ ਦੇ ਨਾਂ ’ਤੇ ਠੱਗੀ ਮਾਰਨ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ। ਤਾਜ਼ਾ ਮਾਮਲੇ ’ਚ ਵਿਦੇਸ਼ ਭੇਜਣ ਦੇ ਨਾਂ ’ਤੇ 89 ਲੱਖ, 25 ਹਜ਼ਾਰ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ’ਚ ਥਾਣਾ ਸਿਵਲ ਲਾਈਨ ਦੀ ਪੁਲਸ ਨੇ ਜੱਗਾ ਸਿੰਘ ਚੀਮਾ ਪੁੱਤਰ ਗੁਰਦੀਪ ਸਿੰਘ ਵਾਸੀ ਰਿਸ਼ੀ ਕਾਲੋਨੀ ਪਟਿਆਲਾ ਦੀ ਸ਼ਿਕਾਇਤ ’ਤੇ ਤਿੰਨ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ।
ਇਹ ਵੀ ਪੜ੍ਹੋ : ਹੁਸ਼ਿਆਰਪੁਰ 'ਚ ਦਿਲ ਦਹਿਲਾ ਦੇਣ ਵਾਲੀ ਘਟਨਾ, ਪੋਤੇ ਨੇ Serial ਦੇਖ ਕਤਲ ਕੀਤੀ ਦਾਦੀ, ਲਾਸ਼ ਨੂੰ ਲਾਈ ਅੱਗ (ਵੀਡੀਓ)
ਮੁਲਜ਼ਮਾਂ ’ਚ ਸਿਰਾਜੂਦੀਨ ਅੰਸਾਰੀ ਮਾਲਕ ਫਲਕ ਪ੍ਰੋਡੈਕਸ਼ਨ ਵਾਸੀ ਅੰਧੇਰੀ ਵੈਸਟ ਮੁੰਬਈ, ਸਕੇਅਰ ਗਰੁੱਪ ਮੁੰਬਈ, ਰਕਛੰਦਾ ਅੰਸਾਰੀ ਪਤਨੀ ਸਿਰਾਜੂਦੀਪ ਵਾਸੀ ਮੋਹਾਲੀ ਅਤੇ ਜਿਅੰਤੋ ਗਾਂਗੂਲੀ ਪਾਰਟਨਰ ਫਿਲਮ ਪ੍ਰੋਡੈਕਸ਼ਨ ਹੀਰਾ ਨਗਰ ਨੇੜੇ ਲੇਡੀ ਫਾਤਿਮਾ ਸਕੂਲ ਪਟਿਆਲਾ ਸ਼ਾਮਲ ਹਨ। ਇਸ ਮਾਮਲੇ ’ਚ ਜੱਗਾ ਨੇ ਪੁਲਸ ਨੂੰ ਦੱਸਿਆ ਸੀ ਕਿ ਉਹ ਚੰਡੀਗੜ੍ਹ ਵਿਖੇ ਇੰਮੀਗ੍ਰੇਸ਼ਨ ਵਿਚ ਕੰਮ ਕਰਦਾ ਸੀ, ਜਿਥੇ ਜਿੰਅਤੋ ਗਾਂਗੂਲੀ ਵੀ ਇੰਮੀਗ੍ਰੇਸ਼ਨ ਦਾ ਕੰਮ ਕਰਦਾ ਸੀ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਚੰਡੀਗੜ੍ਹ ਸਥਿਤ ਐਕਸਿਸ ਬੈਂਕ 'ਚੋਂ 4 ਕਰੋੜ ਦੀ ਚੋਰੀ ਕਰਨ ਵਾਲਾ 'ਸੁਰੱਖਿਆ ਗਾਰਡ' ਗ੍ਰਿਫ਼ਤਾਰ
ਇਸ ਦੌਰਾਨ ਸ਼ਿਕਾਇਤਕਰਤਾ ਨੇ ਜਿੰਅਤੋ ਗਾਂਗੂਲੀ ਨੂੰ ਦੱਸਿਆ ਕਿ ਉਹ ਵਿਦੇਸ਼ ’ਚ ਵਰਕ ਪਰਮਿਟ ’ਤੇ ਜਾਣ ਦਾ ਇਛੁੱਕ ਹੈ ਤਾਂ ਜਿੰਅਤੋ ਗਾਂਗੂਲੀ ਨੇ ਕਿਹਾ ਕਿ ਉਸ ਦਾ ਸਕੇਅਰ ਕੰਪਨੀ ਮੁੰਬਈ ਨਾਲ ਕੰਟਰੈਕਟ ਹੈ ਅਤੇ ਉਸ ਨੂੰ ਵਰਕ ਪਰਮਿਟ ’ਤੇ ਵਿਦੇਸ਼ ਭੇਜ ਦੇਵੇਗਾ। ਸ਼ਿਕਾਇਤਕਰਤਾ ਨੇ ਆਪਣੇ 8 ਗਾਹਕ ਅਤੇ ਆਪਣੇ ਭਰਾ ਦਾ ਵੀਜ਼ਾ ਲਗਵਾਉਣ ਲਈ ਕਿਸ਼ਤਾਂ ਰਾਹੀਂ ਉਸ ਨੂੰ 89 ਲੱਖ 25 ਹਜ਼ਾਰ ਰੁਪਏ ਤੇ ਪਾਸਪੋਰਟ ਜਮ੍ਹਾਂ ਕਰਵਾ ਦਿੱਤੇ। ਇਸ ਤੋਂ ਬਾਅਦ ਨਾ ਤਾਂ ਉਨ੍ਹਾਂ ਨੂੰ ਵਿਦੇਸ਼ ਭੇਜਿਆ ਅਤੇ ਨਾ ਹੀ ਪੈਸੇ ਵਾਪਸ ਕੀਤੇ। ਪੁਲਸ ਨੇ ਪੜ੍ਹਤਾਲ ਤੋਂ ਬਾਅਦ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਨੋਟ : ਵਿਦੇਸ਼ ਭੇਜਣ ਦੇ ਨਾਂ 'ਤੇ ਲੋਕਾਂ ਨਾਲ ਹੋ ਰਹੀ ਠਗੀ ਬਾਰੇ ਦਿਓ ਆਪਣੀ ਰਾਏ
ਵੱਡੀ ਖ਼ਬਰ : 10ਵੀਂ ਤੇ 12ਵੀਂ ਦੀਆਂ ਬੋਰਡ ਪ੍ਰੀਖਿਆਵਾਂ ਰੱਦ ਕਰਨ ਲਈ ਕੈਪਟਨ ਨੇ ਕੇਂਦਰ ਨੂੰ ਲਿੱਖਿਆ ਪੱਤਰ
NEXT STORY