ਬਰਨਾਲਾ, (ਵਿਵੇਕ ਸਿੰਧਵਾਨੀ, ਰਵੀ)– ਵਰਕ ਪਰਮਿਟ ਦੀ ਥਾਂ ’ਤੇ ਟੂਰਿਸਟ ਵੀਜ਼ੇ ਰਾਹੀਂ ਵਿਦੇਸ਼ ਭੇਜ ਕੇ 4 ਲੱਖ 40 ਹਜ਼ਾਰ ਰੁਪਏ ਠੱਗਣ ’ਤੇ 2 ਵਿਅਕਤੀਆਂ ਖਿਲਾਫ ਥਾਣਾ ਸਿਟੀ 1 ਬਰਨਾਲਾ ’ਚ ਕੇਸ ਦਰਜ ਕੀਤਾ ਗਿਆ ਹੈ। ਏ. ਐੱਸ. ਆਈ. ਸੁਰਿੰਦਰਪਾਲ ਸਿੰਘ ਨੇ ਦੱਸਿਆ ਕਿ ਪਰਸ਼ੋਤਮ ਲਾਲ ਵਾਸੀ ਕੇ. ਸੀ. ਰੋਡ ਬਰਨਾਲਾ ਨੇ ਇਕ ਦਰਖਾਸਤ ਪੁਲਸ ਨੂੰ ਦਿੱਤੀ ਕਿ ਗੁਰਵਿੰਦਰ ਸਿੰਘ ਉਰਫ ਲਾਲੀ ਵਾਸੀ ਸੈਪਲੀ ਜ਼ਿਲਾ ਫਤਿਹਗਡ਼੍ਹ ਸਾਹਿਬ ਅਤੇ ਸਹਾਇਕ ਗੁਰਵਿੰਦਰ ਸਿੰਘ ਵਾਸੀ ਜ਼ਿਲਾ ਫਤਿਹਗਡ਼੍ਹ ਸਾਹਿਬ ਨੇ ਸ਼ਾਹਕੋਟ ’ਚ ਟਰੈਵਲ ਏਜੰਟ ਦਾ ਦਫ਼ਤਰ ਖੋਲ੍ਹਿਆ ਹੋਇਆ ਹੈ, ਜਿਨ੍ਹਾਂ ਨਾਲ ਉਸ ਨੇ ਅਜੈ ਕੁਮਾਰ ਅਤੇ ਅਜੈ ਕੁਮਾਰ ਦੇ ਸਾਲੇ ਦਿਪਾਂਸ਼ੂ ਨੂੰ ਸਿੰਗਾਪੁਰ ਵਰਕ ਪਰਮਿਟ ’ਤੇ ਭੇਜਣ ਦੀ ਗੱਲ 5 ਲੱਖ ਰੁਪਏ ਵਿਚ ਤੈਅ ਕੀਤੀ ਸੀ ਪਰ ਮੁਲਜ਼ਮਾਂ ਨੇ ਵਰਕ ਪਰਮਿਟ ਕਹਿ ਕੇ ਦਿਪਾਂਸ਼ੂ ਨੂੰ ਟੂਰਿਸਟ ਵੀਜ਼ੇ ’ਤੇ ਸਿੰਗਾਪੁਰ ਭੇਜ ਦਿੱਤਾ। ਜਿਥੋਂ ਇਹ ਕੰਮ ਨਾ ਮਿਲਣ ਕਾਰਨ ਵਾਪਸ ਆ ਗਿਆ। ਮਗਰੋਂ ਮੁਲਜ਼ਮਾਂ ਨੇ 60 ਹਜ਼ਾਰ ਰੁਪਏ ਵਾਪਸ ਕਰ ਦਿੱਤੇ ਪਰ ਬਾਕੀ ਰਹਿੰਦੇ 4 ਲੱਖ 40 ਹਜ਼ਾਰ ਰੁਪਏ ਵਾਪਸ ਨਹੀਂ ਕੀਤੇ। ਪੁਲਸ ਨੇ ਮੁਦੱਈ ਦੀ ਦਰਖਾਸਤ ਦੀ ਜਾਂਚ ਕਰਨ ਉਪਰੰਤ ਮੁਲਜ਼ਮਾਂ ਵਿਰੁੱਧ ਕੇਸ ਦਰਜ ਕਰ ਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
4 ਮਹੀਨਿਆਂ ਤੋਂ ਤਨਖਾਹ ਨਾ ਮਿਲਣ ’ਤੇ ਸੀ. ਐੱਚ. ਬੀ. ਮੁਲਾਜ਼ਮਾਂ ਵੱਲੋਂ ਮੁਜ਼ਾਹਰਾ
NEXT STORY