ਸੰਗਰੂਰ (ਵਿਵੇਕ ਸਿੰਧਵਾਨੀ) : ਇਕ ਔਰਤ ਨੂੰ ਰੇਲਵੇ ’ਚ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ 6 ਲੱਖ ਦੀ ਠੱਗੀ ਮਾਰਨ ਦੇ ਦੋਸ਼ ’ਚ ਪੁਲਸ ਨੇ ਦੋ ਵਿਅਕਤੀਆਂ ਖਿਲਾਫ਼ ਕੇਸ ਦਰਜ ਕੀਤਾ ਹੈ। ਜਾਣਕਾਰੀ ਦਿੰਦਿਆਂ ਥਾਣਾ ਸਿਟੀ ਸੰਗਰੂਰ ਦੇ ਪੁਲਸ ਅਧਿਕਾਰੀ ਹਰਵਿੰਦਰ ਸਿੰਘ ਨੇ ਪੁਲਸ ਕੋਲ ਅਨਵਰੀ ਵਾਸੀ ਨਾਰੋਮਾਜਰਾ ਜ਼ਿਲ੍ਹਾ ਮਾਲੇਰਕੋਟਲਾ ਨੇ ਬਿਆਨ ਦਰਜ ਕਰਵਾਏ ਕਿ ਮੇਰੀ ਨਨਾਣ ਜ਼ਰੀਨਾ ਦਾ ਪਤੀ ਫੌਜ ’ਚ ਸੀ, ਜਿਸ ਦੀ ਸੜਕ ਹਾਦਸੇ ’ਚ ਮੌਤ ਹੋ ਗਈ। ਇਸ ਕਰ ਕੇ ਉਸਦਾ ਸੈਨਿਕ ਭਲਾਈ ਦਫ਼ਤਰ ਵਿਖੇ ਆਉਣਾ-ਜਾਣਾ ਸੀ, ਜਿੱਥੇ ਗੁਰਮੇਲ ਸਿੰਘ ਵਾਸੀ ਹੇੜੜੀ ਆਉਂਦਾ ਸੀ, ਮੇਰੀ ਨਨਾਣ ਨੌਕਰੀ ਦੀ ਤਲਾਸ਼ ’ਚ ਸੀ।
ਗੁਰਮੇਲ ਸਿੰਘ ਨੇ ਦੱਸਿਆ ਕਿ ਮੇਰਾ ਜਵਾਈ ਲਖਵਿੰਦਰ ਸਿੰਘ ਭਾਰਤੀ ਰੇਲਵੇ ’ਚ ਪੈਸੇ ਲੈ ਕੇ ਨੌਕਰੀ ਦਿਵਾ ਦੇਵੇਗਾ। ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਉਸ ਨੇ ਮੇਰੇ ਅਤੇ ਮੇਰੀ ਨਨਾਣ ਨਾਲ 6 ਲੱਖ ਰੁਪਏ ਦੀ ਠੱਗੀ ਮਾਰ ਲਈ। ਮੁੱਦਈ ਦੇ ਬਿਆਨਾਂ ਦੇ ਆਧਾਰ ’ਤੇ ਗੁਰਮੇਲ ਸਿੰਘ ਤੇ ਉਸਦੇ ਜਵਾਈ ਲਖਵਿੰਦਰ ਸਿੰਘ ਖਿਲਾਫ਼ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ।
ਬਠਿੰਡਾ ਦੇ ਹਸਪਤਾਲ 'ਚੋਂ ਚੋਰੀ ਹੋਏ ਬੱਚੇ ਦੇ ਮਾਮਲੇ 'ਚ ਹੋਇਆ ਵੱਡਾ ਖ਼ੁਲਾਸਾ
NEXT STORY