ਚੰਡੀਗੜ੍ਹ (ਪ੍ਰੀਕਸ਼ਿਤ) : ਸੀ. ਆਰ. ਪੀ. ਐੱਫ. ਇੰਸਪੈਕਟਰ ਤੋਂ ਮੋਬਾਇਲ ਦਾ ਕੇ. ਵਾਈ. ਸੀ. ਅਪਡੇਟ ਕਰਨ ਦੇ ਬਹਾਨੇ 4 ਲੱਖ 78 ਹਜ਼ਾਰ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਸਾਈਬਰ ਸੈੱਲ ਦੀ ਪੁਲਸ ਨੇ ਮੁੱਢਲੀ ਜਾਂਚ ਤੋਂ ਬਾਅਦ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਧੋਖਾਧੜੀ ਅਤੇ ਅਪਰਾਧਿਕ ਸਾਜ਼ਿਸ਼ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਹੱਲੋਮਾਜਰਾ ਸਥਿਤ ਸੀ. ਆਰ. ਪੀ. ਐੱਫ. ਕੈਂਪ ਦੇ ਰਹਿਣ ਵਾਲੇ ਰਾਕੇਸ਼ ਕੁਮਾਰ (54) ਨੇ ਪੁਲਸ ਨੂੰ ਦਿੱਤੀ ਆਪਣੀ ਸ਼ਿਕਾਇਤ ਵਿਚ ਦੱਸਿਆ ਕਿ ਇੰਸਪੈਕਟਰ 5 ਸਿਗਨਲ ਬਟਾਲੀਅਨ ਵਿਚ ਤਾਇਨਾਤ ਹੈ। ਸ਼ਿਕਾਇਤ ਵਿਚ ਪੁਲਸ ਨੂੰ ਦੱਸਿਆ ਗਿਆ ਕਿ 30 ਸਤੰਬਰ, 2023 ਨੂੰ ਇੱਕ ਅਣਪਛਾਤੇ ਨੰਬਰ ਤੋਂ ਇੱਕ ਕਾਲ ਆਈ ਸੀ। ਕਾਲ ਕਰਨ ਵਾਲੇ ਨੇ ਆਪਣੀ ਪਛਾਣ ਜਿਓ ਕਸਟਮਰ ਕੇਅਰ ਰਾਹੁਲ ਵਜੋਂ ਦੱਸੀ। ਮੁਲਜ਼ਮ ਨੇ ਕਿਹਾ ਕਿ ਕੇ. ਈ. ਸੀ. ਜਲਦੀ ਅਪਡੇਟ ਨਹੀਂ ਕੀਤਾ ਗਿਆ ਤਾਂ ਨੰਬਰ ਬੰਦ ਹੋ ਜਾਵੇਗਾ।
ਉਸ ਦੇ ਕਹਿਣ ’ਤੇ ਜੋਨੋ ਐਪ ਡਾਊਨਲੋਡ ਕੀਤਾ ਅਤੇ ਮੰਗੀ ਜਾਣਕਾਰੀ ਦਿੰਦਾ ਰਿਹਾ। ਇਸ ਤੋਂ ਬਾਅਦ ਖ਼ਾਤੇ 'ਚੋਂ ਪੈਸੇ ਕੱਟੇ ਜਾਣ ਦੇ ਮੈਸੇਜ ਫੋਨ 'ਤੇ ਆਉਣ ਲੱਗੇ। ਉਸ ਨੇ ਜਦੋਂ ਐੱਸ. ਬੀ. ਆਈ. ਖ਼ਾਤੇ ਦੀ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਇਕ ਵਾਰ 2 ਲੱਖ 98 ਹਜ਼ਾਰ ਰੁਪਏ ਅਤੇ ਦੂਜੀ ਵਾਰ 1 ਲੱਖ 80 ਹਜ਼ਾਰ ਰੁਪਏ ਕੱਢਵਾਏ ਗਏ । ਇਸ ਤਰ੍ਹਾਂ ਮੁਲਜ਼ਮ ਨੇ ਪੀੜਤਾ ਨਾਲ 4 ਲੱਖ 78 ਹਜ਼ਾਰ ਰੁਪਏ ਦੀ ਠੱਗੀ ਮਾਰ ਲਈ। ਮੁੱਢਲੀ ਜਾਂਚ ਤੋਂ ਬਾਅਦ ਥਾਣਾ ਸਾਈਬਰ ਸੈੱਲ ਦੀ ਪੁਲਸ ਨੇ ਅਣਪਛਾਤੇ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਬਰ-ਜ਼ਿਨਾਹ ਕਰਨ ਦੇ ਦੋਸ਼ 'ਚ ਫੜ੍ਹਿਆ ਨੌਜਵਾਨ ਸਬੂਤਾਂ ਦੀ ਘਾਟ ਕਾਰਨ ਬਰੀ
NEXT STORY