ਬਠਿੰਡਾ (ਸੁਖਵਿੰਦਰ) : ਆਨਲਾਈਨ ਕਾਰੋਬਾਰ ਕਰਕੇ ਮੁਨਾਫ਼ਾ ਕਮਾਉਣ ਦਾ ਝਾਂਸਾ ਦੇ ਕੇ ਇਕ ਵਿਅਕਤੀ ਤੋਂ 51 ਲੱਖ ਰੁਪਏ ਤੋਂ ਵੱਧ ਦੀ ਠੱਗੀ ਮਾਰਨ ਵਾਲੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਥਾਣਾ ਸਾਈਬਰ ਕ੍ਰਾਈਮ ਦੀ ਪੁਲਸ ਨੇ ਮਾਮਲਾ ਦਰਜ ਕੀਤਾ ਹੈ। ਬਠਿੰਡਾ ਦੇ ਰਹਿਣ ਵਾਲੇ ਗੌਰਵ ਕੁਮਾਰ ਨੇ ਸਾਈਬਰ ਕ੍ਰਾਈਮ ਸੈੱਲ ਨੂੰ ਦੱਸਿਆ ਕਿ ਜਨਵਰੀ ਦੇ ਪਹਿਲੇ ਹਫ਼ਤੇ ਉਸ ਨੂੰ ਰੌਸ਼ਨੀ ਨਾਂ ਦੀ ਔਰਤ ਦਾ ਫੋਨ ਆਇਆ, ਜਿਸ ਨੇ ਉਸ ਨੂੰ ਦੱਸਿਆ ਕਿ ਉਹ ਏਂਜਲ ਵਨ ਕੰਪਨੀ ਦੀ ਆਨਲਾਈਨ ਟ੍ਰੇਡਿੰਗ ਦਾ ਕੰਮ ਕਰਦੀ ਹੈ, ਜਿੱਥੇ ਪੈਸੇ ਲਗਾਉਣ ਲਈ ਮੋਟਾ ਵਿਆਜ ਦਿੱਤਾ ਜਾਂਦਾ ਹੈ।
ਉਸ ਨੇ ਦੱਸਿਆ ਕਿ ਉਕਤ ਔਰਤ ਨੇ ਉਸ ਨੂੰ ਆਪਣੀਆਂ ਗੱਲਾਂ 'ਚ ਫਸਾ ਲਿਆ। ਉਸ ਦੀ ਗੱਲ ਮੰਨ ਕੇ ਉਸ ਨੇ ਉਕਤ ਐਪ 'ਤੇ 51,67,261 ਰੁਪਏ ਦਾ ਨਿਵੇਸ਼ ਕੀਤਾ। ਬਾਅਦ ਵਿਚ ਉਕਤ ਕੰਪਨੀ ਨੇ ਨਾ ਤਾਂ ਉਸਨੂੰ ਵਿਆਜ ਦਿੱਤਾ ਅਤੇ ਨਾ ਹੀ ਉਸਦੇ ਪੈਸੇ ਵਾਪਸ ਕੀਤੇ। ਅਜਿਹਾ ਕਰਕੇ ਉਕਤ ਕੰਪਨੀ ਨੇ ਉਸ ਨਾਲ ਠੱਗੀ ਮਾਰੀ ਹੈ। ਪੁਲਸ ਨੇ ਸ਼ਿਕਾਇਤ ਦੇ ਆਧਾਰ 'ਤੇ ਅਣਪਛਾਤੀ ਕੰਪਨੀ ਦੇ ਸੰਚਾਲਕਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਲਾਇਸੈਂਸ ਧਾਰਕਾਂ ਲਈ ਬੁਰੀ ਖ਼ਬਰ! 10 ਦਿਨਾਂ ਦਾ ਦਿੱਤਾ ਗਿਆ ਅਲਟੀਮੇਟਮ
NEXT STORY