ਚੰਡੀਗੜ੍ਹ (ਸੁਸ਼ੀਲ) : ਇੱਥੇ ਪੀ. ਜੀ. ਆਈ. ਦਾ ਡਾਕਟਰ ਦੱਸ ਸੈਕਟਰ-63 'ਚ ਫਲੈਟ ਦਿਵਾਉਣ ਦੇ ਨਾਂ ’ਤੇ 62.97 ਲੱਖ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਟੋਹਾਨਾ ਨਿਵਾਸੀ ਵਿਨੇ ਦੀ ਸ਼ਿਕਾਇਤ ’ਤੇ ਸੈਕਟਰ-11 ਥਾਣਾ ਪੁਲਸ ਨੇ ਧੋਖਾਧੜੀ ਦੀਆਂ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਹੈ। ਵਿਨੇ ਨੇ ਪੁਲਸ ਨੂੰ ਦੱਸਿਆ ਕਿ ਪੰਚਕੂਲਾ 'ਚ ਬਾਗੇਸ਼ਵਰ ਧਾਮ ਹਨੁਮੰਤ ਕਥਾ ਦੇ ਦੌਰਾਨ ਸੈਕਟਰ-41 ਨਿਵਾਸੀ ਮੁਨੀਸ਼ ਨਾਲ ਮੁਲਾਕਾਤ ਹੋਈ ਸੀ। ਮੁਨੀਸ਼ ਨੇ ਖ਼ੁਦ ਨੂੰ ਪੀ. ਜੀ. ਆਈ. ਦਾ ਡਾਕਟਰ ਦੱਸਿਆ ਸੀ।
ਮੁਨੀਸ਼ ਨੇ 24 ਅਗਸਤ 2025 ਨੂੰ ਵਟਸਐਪ ’ਤੇ ਮੈਸੇ ਭੇਜਿਆ ਕਿ ਸਾਡੀ ਐੱਨ. ਜੀ. ਓ. ਨੂੰ ਫਲੈਟ ਮਿਲੇ ਹਨ ਅਤੇ ਉਹ ਹੁਣ ਥ੍ਰੀ ਬੀ. ਐੱਚ. ਕੇ ਫਲੈਟ ਦੇਵੇਗੀ, ਜਿਸ ਦੇ ਲਈ ਸਿਰਫ਼ ਰਜਿਸਟਰੀ ਚਾਰਜ ਦੇਣਾ ਹੋਵੇਗਾ। ਚੰਡੀਗੜ੍ਹ 'ਚ ਫਲੈਟ ਲੈਣ ਤੋਂ ਬਾਅਦ ਪਰਿਵਾਰ ਸ਼ਿਫਟ ਹੋ ਸਕੇਗਾ। ਟਰੱਸਟ ਦਾ ਨਾਮ ਸ਼ਿਮ ਧਾਮ ਨਿਸ਼ਕਾਮ ਸੇਵਾ ਟਰੱਸਟ ਅਤੇ ਸ਼ਹੀਦ ਭਗਤ ਸਿੰਘ ਦੱਸਿਆ ਸੀ। ਮੁਲਜ਼ਮ ਨੇ ਭਰੋਸਾ ਦਿਵਾਉਣ ਦੇ ਲਈ ਕਿਹਾ ਕਿ ਜਾਣਕਾਰ ਵਾਲੇ ਕਾਨੂੰਨ ਦੀ ਤਰ੍ਹਾਂ ਕੇਂਦਰ ਸਰਕਾਰ ਅਜਿਹਾ ਕਾਨੂੰਨ ਲਿਆਉਣ ਦੀ ਤਿਆਰੀ ਵਿਚ ਹੈ, ਜਿਸ ਦੇ ਤਹਿਤ ਪ੍ਰਾਈਵੇਟ ਟਰੱਸਟ ਵਾਲੀ ਜ਼ਮੀਨ ਅੱਗੇ ਟਰਾਂਸਫਰ ਨਹੀਂ ਕਰ ਪਾਉਣਗੇ, ਇਸ ਲਈ ਤੁਸੀਂ ਲੈ ਸਕਦੇ ਹੋ।
ਮੁਲਜ਼ਮ ਡਾਕਟਰ ਨੇ ਸੈਕਟਰ-63 ਵਿਚ ਫਲੈਟ ਨੰ.2075 ਦੇਣ ਦੀ ਗੱਲ ਕਹੀ। ਇਸ ਤੋਂ ਇਲਾਵਾ ਸ਼ਿਕਾਇਤਕਰਤਾ ਦੀ ਭੈਣ ਨੂੰ ਦੋ ਫਲੈਟ ਦੇਣ ਦੀ ਗੱਲ ਕਹੀ, ਜੋ 2050 ਅਤੇ 2047 ਦੱਸੇ ਸੀ। ਇਸ ਤੋਂ ਬਾਅਦ ਤਿੰਨਾਂ ਨੂੰ ਅਲਾਟਮੈਂਟ ਲੈਂਟਰ ਵੀ ਦੇ ਦਿੱਤੇ। ਰਜਿਸਟਰੀ ਖ਼ਰਚ ਦੇ ਲਈ 62 ਲੱਖ 92 ਹਜ਼ਾਰ 500 ਰੁਪਏ ਲਏ। ਇਸ ਤੋਂ ਬਾਅਦ ਮੁਲਜ਼ਮ ਡਾ. ਮੁਨੀਸ਼ ਸਟੈਂਪ ਅਤੇ ਦਸਤਖ਼ਤ ਕਰਵਾਉਣ ਦੀ ਗੱਲ ਕਹਿ ਕੇ ਡੀ. ਸੀ. ਅਤੇ ਅਸਟੇਟ ਦਫ਼ਤਰ ਵਿਚ ਗਿਆ, ਪਰ ਵਾਪਸ ਨਹੀਂ ਆਇਆ। ਇਸ ਤੋਂ ਬਾਅਦ ਫੋਨ ਚੁੱਕਣਾ ਵੀ ਬੰਦ ਕਰ ਦਿੱਤਾ। ਵਿਨੇ ਨੇ ਮਾਮਲੇ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ।
ਪੰਜਾਬ 'ਚ ਚੱਲੀਆਂ ਤੇਜ਼ ਹਵਾਵਾਂ! ਰਾਵਣ, ਕੁੰਭਕਰਨ ਤੇ ਮੇਘਨਾਥ ਦੀ ਟੁੱਟੀ ਧੌਣ
NEXT STORY