ਫਿਰੋਜ਼ਪੁਰ (ਮਲਹੋਤਰਾ) : ਇੱਕ ਵਿਅਕਤੀ ਨੂੰ ਅਮਰੀਕਾ ਭੇਜਣ ਦਾ ਲਾਰਾ ਲਗਾ ਕੇ ਉਸ ਕੋਲੋਂ ਲੱਖਾਂ ਰੁਪਏ ਠੱਗਣ ਦੇ ਮਾਮਲੇ 'ਚ ਪੁਲਸ ਨੇ ਜਾਂਚ ਉਪਰੰਤ ਪਤੀ-ਪਤਨੀ ਦੇ ਖ਼ਿਲਾਫ਼ ਪਰਚਾ ਦਰਜ ਕੀਤਾ ਹੈ। ਏ. ਐੱਸ. ਆਈ. ਖੁਸ਼ੀਆ ਸਿੰਘ ਦੇ ਅਨੁਸਾਰ ਗੁਰਬਖਸ਼ ਸਿੰਘ ਪਿੰਡ ਮੋਹਨ ਕੇ ਹਿਠਾੜ ਨੇ ਮਈ ਮਹੀਨੇ ਵਿਚ ਜ਼ਿਲ੍ਹਾ ਪੁਲਸ ਨੂੰ ਸ਼ਿਕਾਇਤ ਦੇ ਦੱਸਿਆ ਸੀ ਕਿ ਉਸ ਨੇ ਅਮਰੀਕਾ ਅਧਿਕਾਰਕ ਤੌਰ 'ਤੇ ਜਾਣ ਦੇ ਲਈ ਅਤੁਲ ਪੁਰੀ ਅਤੇ ਉਸਦੀ ਪਤਨੀ ਸਾਕਸ਼ੀ ਪੁਰੀ ਵਾਸੀ ਫਿਰੋਜ਼ਪੁਰ ਸਿਟੀ ਦੇ ਨਾਲ ਸੰਪਰਕ ਕੀਤਾ।
ਉਸ ਨੇ ਦੱਸਿਆ ਕਿ ਉਕਤ ਦੋਹਾਂ ਨੂੰ ਉਹ ਆਪਣੇ ਦਸਤਾਵੇਜ਼ ਅਤੇ ਵੱਖ-ਵੱਖ ਸਮੇਂ ਦੌਰਾਨ ਕਰੀਬ 32 ਲੱਖ 55 ਹਜ਼ਾਰ ਰੁਪਏ ਦੇ ਚੁੱਕਾ ਹੈ। ਪੈਸੇ ਦੇਣ ਤੋਂ ਕਾਫੀ ਸਮਾਂ ਬਾਅਦ ਤੱਕ ਜਦ ਨਾ ਤਾਂ ਉਕਤ ਦੋਹਾਂ ਨੇ ਉਸ ਨੂੰ ਵਿਦੇਸ਼ ਭੇਜਿਆ ਅਤੇ ਨਾ ਹੀ ਉਸਦੇ ਪੈਸੇ ਵਾਪਸ ਮੋੜੇ ਤਾਂ ਉਸ ਨੇ ਇਸਦੀ ਸ਼ਿਕਾਇਤ ਪੁਲਸ ਕੋਲ ਕੀਤੀ। ਏ. ਐੱਸ. ਆਈ. ਨੇ ਦੱਸਿਆ ਕਿ ਸ਼ਿਕਾਇਤ ਦੀ ਜਾਂਚ ਵਿਚ ਦੋਸ਼ ਸਹੀ ਪਾਣ ਜਾਣ 'ਤੇ ਸਾਕਸ਼ੀ ਪੁਰੀ ਅਤੇ ਅਤੁਲ ਪੁਰੀ ਦੇ ਖ਼ਿਲਾਫ਼ ਧੋਖਾਧੜੀ ਦਾ ਪਰਚਾ ਦਰਜ ਕਰ ਲਿਆ ਗਿਆ ਹੈ ਅਤੇ ਅਗਲੀ ਕਾਰਵਾਈ ਅਮਲ ਵਿਚ ਲਿਆਉਂਦੀ ਜਾ ਰਹੀ ਹੈ।
ਜਲੰਧਰ ਵਿਖੇ ਰਿੰਗ ਸੈਰੇਮਨੀ ਦੌਰਾਨ ਹੋਟਲ ’ਚ ਪੈ ਗਿਆ ਭੜਥੂ! ਹੋਇਆ ਕੁਝ ਅਜਿਹਾ ਜਿਸ ਨੂੰ ਵੇਖ ਉੱਡੇ ਸਭ ਦੇ ਹੋਸ਼
NEXT STORY