ਚੰਡੀਗੜ੍ਹ (ਸੁਸ਼ੀਲ) : ਵਰਕ ਵੀਜ਼ਾ ਅਤੇ ਪਲਾਟ ਦਿਵਾਉਣ ਦੇ ਨਾਮ ’ਤੇ ਤਿੰਨ ਲੋਕਾਂ ਨਾਲ ਲੱਖਾਂ ਰੁਪਏ ਦੀ ਠੱਗੀ ਹੋ ਗਈ। ਹਿਮਾਚਲ ਪ੍ਰਦੇਸ਼ ਨਿਵਾਸੀ ਨੀਰਜ ਕੁਮਾਰ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਵਰਕ ਵੀਜ਼ੇ ’ਤੇ ਵਿਦੇਸ਼ ਜਾਣਾ ਸੀ। ਇਸ਼ਤਿਹਾਰ ਦੇਖ ਸੈਕਟਰ-26 ਸਥਿਤ ਟੂਵੇ ਕੰਸਲਟੈਂਟ ਕੰਪਨਾ ਵਿਚ ਹਰਨੀਤ ਕੌਰ, ਯੁਵਰਾਜ ਸੋਬਤੀ ਨੂੰ ਮਿਲਿਆ। ਉਨ੍ਹਾਂ ਨੇ ਵਰਕ ਵੀਜ਼ਾ ਦੇ ਲਈ 90 ਹਜ਼ਾਰ ਨਕਦੀ ਲਈ। ਰੁਪਏ ਲੈਣ ਤੋਂ ਬਾਅਦ ਵੀਜ਼ਾ ਨਹੀਂ ਲਗਵਾਇਆ ਅਤੇ ਨਾ ਹੀ ਰੁਪਏ ਵਾਪਸ ਕੀਤੇ। ਸੈਕਟਰ-26 ਥਾਣਾ ਪੁਲਸ ਨੇ ਹਰਨੀਤ ਅਤੇ ਯੁਵਰਾਜ ’ਤੇ ਮਾਮਲਾ ਦਰਜ ਕੀਤਾ। ਦੂਜੇ ਪਾਸੇ, ਸੈਕਟਰ-27 ਨਿਵਾਸੀ ਹਰਕੀਰਤ ਸਿੰਘ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਪਲਾਟ ਖਰੀਦਣ ਦੇ ਲਈ ਸੈਕਟਰ-49 ਨਿਵਾਸੀ ਸੁਖਬੀਰ ਸਿੰਘ ਨਾਲ ਮੁਲਾਕਾਤ ਹੋਈ। ਸੁਖਬੀਰ ਨੇ ਦੱਸਿਆ ਕਿ ਉਸ ਦਾ ਦੜੂਆ ਵਿਚ ਪਲਾਟ ਹੈ, ਜਿਸ ਨੂੰ ਵੇਚਣਾ ਚਾਹੁੰਦਾ ਹੈ। ਹਰਕੀਰਤ ਨੂੰ ਪਲਾਟ ਪਸੰਦ ਆ ਗਿਆ ਅਤੇ ਸੌਦਾ ਦੋ ਕਰੋੜ 25 ਲੱਖ ਰੁਪਏ ਵਿਚ ਹੋਇਆ। 20 ਲੱਖ ਰੁਪਏ ਸ਼ਿਕਾਇਤਕਰਤਾ ਨੇ ਬਿਆਨਾ ਦਿੱਤਾ। ਬਾਅਦ ਵਿਚ ਪਤਾ ਲੱਗਿਆ ਕਿ ਪਲਾਟ ਸੁਖਬੀਰ ਦੇ ਨਾਮ ਨਹੀਂ ਹੈ। ਰੁਪਏ ਵਾਪਸ ਮੰਗਣ ’ਤੇ ਸੁਖਬੀਰ ਨੇ ਮਨਾ ਕਰ ਦਿੱਤਾ। ਸ਼ਿਕਾਇਤ ਮਿਲਣ ਤੋਂ ਬਾਅਦ ਸੈਕਟਰ-26 ਥਾਣਾ ਪੁਲਸ ਨੇ ਸੁਖਬੀਰ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।
ਤੀਜਾ ਮਾਮਲਾ
ਮਹਿਲਾ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਵੀਜ਼ੇ ਦੇ ਲਈ ਏ. ਕੇ. ਵਰਲਡ ਵਾਈਡ ਇਮੀਗ੍ਰੇਸ਼ਨ ਕੰਪਨੀ ਨਾਲ ਸੰਪਰਕ ਕੀਤਾ ਸੀ। ਉੱਥੇ ਪ੍ਰਿਯੰਕਾ ਸ਼ਰਮਾ ਸਣੇ ਹੋਰ ਕਰਮਚਾਰੀ ਮਿਲੇ। ਪ੍ਰਿਯੰਕਾ ਨੇ ਵਰਕ ਵੀਜ਼ਾ ਦੇ ਨਾਮ ’ਤੇ 10 ਲੱਖ ਰੁਪਏ ਮੰਗੇ ਤਾਂ ਮਹਿਲਾ ਨੇ ਫੀਸ ਦੇ ਨਾਮ ’ਤੇ 8 ਲੱਖ 50 ਹਜ਼ਾਰ ਦੇ ਦਿੱਤੇ। ਬਾਅਦ ਵਿਚ ਵੀਜ਼ਾ ਨਹੀਂ ਲਗਵਾਇਆ। ਸ਼ਿਕਾਇਤ ਮਿਲਣ ਤੋਂ ਬਾਅਦ ਸੈਕਟਰ-39 ਥਾਣਾ ਪੁਲਸ ਨੇ ਏ.ਕੇ ਵਰਲਡ ਵਾਈਡ ਇਮੀਗ੍ਰੇਸ਼ਨ ਕੰਪਨੀ ਦੀ ਪ੍ਰਿਯੰਕਾ ਸ਼ਰਮਾ ਸਣੇ ਹੋਰਨਾਂ ’ਤੇ ਮਾਮਲਾ ਦਰਜ ਕੀਤਾ।
ਲੁਧਿਆਣੇ 'ਚ 19 ਸਾਲਾ ਕੁੜੀ ਅਗਵਾ! ਭੈਣ ਨੂੰ ਦਿੱਤੀ ਧਮਕੀ, ਫ਼ਿਰੌਤੀ ਨਾ ਦੇਣ 'ਤੇ...
NEXT STORY