ਰਾਜਪੁਰਾ(ਮਸਤਾਨਾ)— ਰਾਜਪੁਰਾ ਦੀ ਰਹਿਣ ਵਾਲੀ ਇਕ ਔਰਤ ਵੱਲੋਂ ਇਕੋ ਹੀ ਮਕਾਨ ਦਾ ਸੌਦਾ ਦੋ ਵੱਖ-ਵੱਖ ਪਾਰਟੀਆਂ ਨਾਲ ਕਰਕੇ ਲੱਖਾਂ ਰੁਪਏ ਦੀ ਠੱਗੀ ਮਾਰਨ ਮਾਮਲਾ ਸਾਹਮਣੇ ਆਇਆ ਹੈ। ਇਸ ਦੋਸ਼ 'ਚ ਥਾਣਾ ਸਿਟੀ ਦੀ ਪੁਲਸ ਨੇ ਔਰਤ ਖਿਲਾਫ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਰਾਜਪੁਰਾ ਵਾਸੀ ਬਲਦੇਵ ਸਿੰਘ ਨੇ ਥਾਣਾ ਸਿਟੀ ਦੀ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਕਿ ਉਸ ਨੇ ਬਾਬਾਦੀਪ ਸਿੰਘ ਕਾਲੋਨੀ ਵਾਸੀ ਗੁਰਮੀਤ ਕੌਰ ਕੋਲ ਇਕ ਮਕਾਨ ਖਰੀਦਿਆ ਸੀ, ਜਿਸ ਦੇ ਬਿਆਨੇ ਵਜੋਂ ਉਸ ਨੂੰ 6 ਲੱਖ ਰੁਪਏ ਅਦਾ ਕੀਤੇ ਸਨ। ਕੁਝ ਦਿਨਾਂ ਬਾਅਦ ਪਤਾ ਲੱਗਾ ਕਿ ਉਕਤ ਔਰਤ ਨੇ ਉਹੀ ਮਕਾਨ ਜਸਵਿੰਦਰ ਕੌਰ ਨਾਂ ਦੀ ਔਰਤ ਨੂੰ ਪਹਿਲਾਂ ਹੀ ਵੇਚਿਆ ਹੋਇਆ ਸੀ ਅਤੇ ਉਸ ਕੋਲੋਂ 9 ਲੱਖ 75 ਹਜ਼ਾਰ ਰੁਪਏ ਲੈ ਏ ਸਨ। ਇਸ ਤਰ੍ਹਾਂ ਨਾਲ ਔਰਤ ਨੇ ਦੋਹਾਂ ਨਾਲ ਧੋਖਾ ਕੀਤਾ। ਥਾਣਾ ਸਿਟੀ ਦੀ ਪੁਲਸ ਨੇ ਬਲਦੇਵ ਸਿੰਘ ਦੀ ਸ਼ਿਕਾਇਤ 'ਤੇ ਗੁਰਮੀਤ ਕੌਰ ਖਿਲਾਫ ਧੋਖਾਦੇਹੀ ਦਾ ਮਾਮਲਾ ਦਰਜ ਕਰ ਲਿਆ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਨਸਾਫ ਦੇ ਇੰਤਜ਼ਾਰ 'ਚ ਵਿਆਹੁਤਾ, ਸ਼ਿਕਾਇਤ ਦੇ ਬਾਵਜੂਦ ਵੀ ਪੁਲਸ ਨੇ ਨਹੀਂ ਕੀਤੀ ਕਾਰਵਾਈ
NEXT STORY