ਜਲੰਧਰ(ਪ੍ਰੀਤ)— ਉੱਤਰਾਖੰਡ ਦੇ ਸੀ. ਐੱਮ. ਦਾ ਓ. ਐੱਸ. ਡੀ. ਬਣ ਕੇ ਠੱਗੀ ਦੇ ਦੋਸ਼ ਵਿਚ ਫੜੇ ਗਏ ਭਲਿੰਦਰਪਾਲ ਸਿੰਘ ਸਹਿਗਲ ਨੇ ਕਰੀਬ 17 ਕੰਪਨੀਆਂ, ਹੋਟਲਾਂ ਅਤੇ ਲੋਕਾਂ ਨਾਲ 13 ਲੱਖ ਤੋਂ ਜ਼ਿਆਦਾ ਦੀ ਠੱਗੀ ਕੀਤੀ ਹੈ। ਇਹ ਖੁਲਾਸਾ ਥਾਣਾ ਨਵੀਂ ਬਾਰਾਂਦਰੀ ਦੀ ਪੁਲਸ ਦੀ ਜਾਂਚ ਵਿਚ ਹੋਇਆ ਹੈ। ਪੁਲਸ ਵਲੋਂ ਭਲਿੰਦਰਪਾਲ ਸਿੰਘ ਖਿਲਾਫ ਸਬੂਤ ਇਕੱਠੇ ਕਰਨ ਲਈ ਠੱਗੀ ਦਾ ਸ਼ਿਕਾਰ ਲੋਕਾਂ ਨੂੰ ਜਾਂਚ ਵਿਚ ਸ਼ਾਮਲ ਕੀਤਾ ਜਾ ਰਿਹਾ ਹੈ।
ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਥਾਣਾ ਨਵੀਂ ਬਾਰਾਂਦਰੀ ਦੇ ਇੰਸਪੈਕਟਰ ਰੇਸ਼ਮਿੰਦਰ ਸਿੰਘ ਸਿੱਧੂ ਅਤੇ ਪੁਲਸ ਟੀਮ ਨੇ ਹੋਟਲ ਰੈਡੀਸਨ ਵਿਚ ਗਲਤ ਨਾਂ ਦੱਸ ਕੇ ਰਹਿਣ ਆਏ ਭਲਿੰਦਰਪਾਲ ਸਿੰਘ ਨੂੰ ਕਾਬੂ ਕਰ ਲਿਆ ਸੀ। ਖੁਲਾਸਾ ਹੋਇਆ ਕਿ ਉਹ ਪਿਛਲੇ ਕਰੀਬ 2 ਸਾਲ ਤੋਂ ਫਾਈਵ ਸਟਾਰ ਹੋਟਲਾਂ ਵਿਚ ਖੁਦ ਨੂੰ ਸੀ. ਐੱਮ. ਦਾ ਓ. ਐੱਸ. ਡੀ. ਜਾਂ ਕਾਂਗਰਸ ਕਮੇਟੀ ਦਾ ਅਹੁਦਾ ਅਧਿਕਾਰੀ ਦੱਸ ਕੇ ਫੋਨ ਕਰਦਾ ਹੈ ਅਤੇ ਹੋਟਲ ਅਤੇ ਟੂਰ ਟ੍ਰੈਵਲ ਪਲਾਨਰ ਕੰਪਨੀਆਂ ਨੂੰ ਚੂਨਾ ਲਗਾਉਂਦਾ ਹੈ।
ਏ. ਸੀ. ਪੀ. ਸੈਂਟਰਲ ਸਤਿੰਦਰ ਚੱਢਾ ਨੇ ਦੱਸਿਆ ਕਿ ਭਲਿੰਦਰਪਾਲ ਸਿੰਘ ਖਿਲਾਫ ਪਹਿਲਾਂ ਵੀ ਕੇਸ ਦਰਜ ਸਨ ਪਰ ਦੋਸ਼ੀ ਦਾ ਨਾਂ ਗਲਤ ਹੋਣ ਕਾਰਨ ਉਹ ਕਾਬੂ ਨਹੀਂ ਆ ਰਿਹਾ ਸੀ ਪਰ ਇਸ ਵਾਰ ਇੰਸ. ਰੇਸ਼ਮਿੰਦਰ ਸਿੰਘ ਸਿੱਧੂ ਵਲੋਂ ਦੋਸ਼ੀ ਨੂੰ ਅਦਾਲਤ ਵਿਚ ਪੇਸ਼ ਕਰਕੇ 3 ਦਿਨ ਦਾ ਪੁਲਸ ਰਿਮਾਂਡ ਲਿਆ ਗਿਆ ਅਤੇ ਡੂੰਘਾਈ ਨਾਲ ਹਰੇਕ ਤੱਥ ਨੂੰ ਕਰਾਸ ਵੈਰੀਫਾਈ ਕੀਤਾ ਗਿਆ। ਹੁਣ ਤੱਕ ਦੀ ਜਾਂਚ ਵਿਚ ਖੁਲਾਸਾ ਹੋਇਆ ਕਿ ਭਲਿੰਦਰਪਾਲ ਨੇ ਕਰੀਬ 17 ਲੋਕਾਂ ਜਿਨ੍ਹਾਂ ਵਿਚ ਟੂਰ ਐਂਡ ਟਰੈਵਲ ਕੰਪਨੀਆਂ, ਹੋਟਲਾਂ ਅਤੇ ਹੋਰਨਾਂ ਲੋਕਾਂ ਨਾਲ 13 ਲੱਖ ਤੋਂ ਜ਼ਿਆਦਾ ਦੀ ਠੱਗੀ ਕੀਤੀ ਹੈ।
ਜਾਣੋ ਕਿਸ ਨਾਲ ਕਿੰਨੇ ਦੀ ਕੀਤੀ ਠੱਗੀ
ਟ੍ਰੈਵਲ ਸਮਰਾਟ ਪ੍ਰਾਈਵੇਟ ਲਿਮਟਿਡ ਚੰਡੀਗੜ੍ਹ 'ਚ ਆਈ. ਏ. ਐੱਸ. ਅਧਿਕਾਰੀ ਦੇ ਨਾਂ 'ਤੇ ਟਿਕਟ ਬੁਕਿੰਗ ਕਰਵਾ ਕੇ 1.30 ਲੱਖ ਰੁਪਏ।
ਹੋਟਲ ਰੈਡੀਸਨ ਅੰਮ੍ਰਿਤਸਰ ਨਾਲ 17,681 ਰੁਪਏ।
ਪ੍ਰਦੀਪ ਕੁਮਾਰ ਪਟਿਆਲਾ ਨਾਲ 2,70,000 ਰੁਪਏ।
ਮੱਧ ਪ੍ਰਦੇਸ਼ ਦੇ ਲੜਕੇ ਪਰੰਜੁਲ ਨਾਲ 31,400 ਰੁਪਏ।
ਪੂਜਾ ਤਨੇਜਾ ਟੂਰ ਐਂਡ ਟ੍ਰੈਵਲ ਨਾਲ 6,41,000 ਰੁਪਏ।
ਅੰਕੁਸ਼ ਮਹਿਰਾ ਰਿਕੀ ਟੈਲੀਕਾਮ ਫਿਰੋਜ਼ਪੁਰ ਕੈਂਟ ਨਾਲ 14,500 ਰੁਪਏ।
ਨਿਕਸਨ ਸਿੰਘ ਇਲੈਕਟ੍ਰਾਨਿਕ ਸਮਾਣਾ ਪਟਿਆਲਾ ਨਾਲ 1,23,500 ਰੁਪਏ।
ਹੇਮੰਤ ਟ੍ਰੈਵਲ ਏਜੰਸੀ ਪਟਿਆਲਾ ਨਾਲ 46,000 ਰੁਪਏ।
ਅਨਿਲ ਚੇਤਵਾਨੀ ਟ੍ਰੈਵਲ ਨਾਲ 26,000 ਰੁਪਏ।
ਅਭਿਸ਼ੇਕ ਅਰੋੜਾ ਨਾਲ 1,30,000 ਰੁਪਏ।
ਗਰਵ ਜਿੰਦਲ ਆਈ. ਟੀ. ਸੀ. ਹੋਟਲ ਹੈਦਰਾਬਾਦ ਨਾਲ 49,800 ਰੁਪਏ।
ਅੰਮ੍ਰਿਤਪਾਲ ਸਿੰਘ ਪਾਉਂਟਾ ਸਾਹਿਬ ਨਾਲ 25,000 ਰੁਪਏ।
ਹਰਪ੍ਰੀਤ ਸੇਠੀ ਰਾਮਪੁਰਾ ਫੂਲ ਨਾਲ 58,000 ਰੁਪਏ।
ਹੋਟਲ ਬੈਂਗਲੂਰ ਕਲਰਕਸ ਨਾਲ 76,000 ਰੁਪਏ।
ਹੋਟਲ ਬੈਂਗਲੂਰ ਸਿਗਨੇਚਰ ਕਲੱਬ ਨਾਲ 36,000 ਰੁਪਏ।
ਹੋਟਲ ਆਗਰਾ ਕੋਰਟਯਾਰਡ ਬਾਏ ਮੇਰੀਏਟ ਨਾਲ 20,000 ਰੁਪਏ।
ਏਜੇਨ ਸੋਲਨ ਨਾਲ 16,000 ਰੁਪਏ ਦੀ ਠੱਗੀ ਕੀਤੀ।
ਪਿੰਡ ਦੇ ਹੀ ਵਿਅਕਤੀ ਨੂੰ ਕੈਨੇਡਾ ਭੇਜਣ ਦੇ ਨਾਂ 'ਤੇ ਸਾਢੇ 25 ਲੱਖ 'ਚ ਠੱਗਿਆ
NEXT STORY