ਸੁਲਤਾਨਪੁਰ ਲੋਧੀ(ਸੋਢੀ)— ਬੀਤੇ 8 ਮਹੀਨੇ ਪਹਿਲਾਂ ਇਕ ਏਜੰਟ ਵੱਲੋਂ 8 ਲੱਖ ਰੁਪਏ ਲੈ ਕੇ ਆਪਣੇ ਬੇਟੇ ਨੂੰ ਇਟਲੀ ਭੇਜਣ ਦੇ ਚੱਕਰ 'ਚ ਗੁਆ ਬੈਠੇ ਮਾਂ-ਬਾਪ ਅੱਜ ਦਰ-ਦਰ ਦੀਆਂ ਠੋਕਰਾਂ ਖਾ ਰਹੇ ਹਨ। ਮਿਲੀ ਜਾਣਕਾਰੀ ਮੁਤਾਬਕ ਪਿੰਡ ਮੀਰੇ ਦੇ ਵਾਸੀ ਸੁਰਜੀਤ ਸਿੰਘ ਅਤੇ ਉਨ੍ਹਾਂ ਦੀ ਪਤਨੀ ਕੁਲਵਿੰਦਰ ਕੌਰ ਨੇ ਐੱਸ. ਐੱਸ. ਪੀ. ਕਪੂਰਥਲਾ ਅਤੇ ਡੀ. ਐੱਸ. ਪੀ. ਸੁਲਤਾਨਪੁਰ ਲੋਧੀ ਨੂੰ ਮਿਲ ਕੇ ਮੰਗ ਕੀਤੀ ਕਿ ਉਨ੍ਹਾਂ ਦੇ ਬੇਟੇ ਮਨਿੰਦਰ ਸਿੰਘ ਨੂੰ ਵਿਦੇਸ਼ ਭੇਜਣ ਦੇ ਨਾਂ 'ਤੇ ਲਾਪਤਾ ਕਰਨ ਵਾਲੇ ਏਜੰਟ ਕੁਲਬੀਰ ਸਿੰਘ ਪਿੰਡ ਮੀਰੇ ਖਿਲਾਫ ਤੁਰੰਤ ਐੱਫ. ਆਈ. ਆਰ. ਦਰਜ ਕੀਤੀ ਜਾਵੇ ਅਤੇ ਇਨਸਾਫ ਦਿਵਾਇਆ ਜਾਵੇ।

ਉਨ੍ਹਾਂ ਨੇ ਕਿਹਾ ਕਿ 8 ਮਹੀਨੇ ਪਹਿਲਾਂ ਪਿੰਡ ਦਾ ਕੁਲਬੀਰ ਜੋ ਕਿ ਇਟਲੀ ਭੇਜਣ ਦਾ ਕੰਮ ਆਪਣੇ ਭਰਾ ਅਤੇ ਪਤਨੀ ਨਾਲ ਮਿਲ ਕੇ ਕਰਦਾ ਹੈ, ਉਹ 8 ਲੱਖ ਰੁਪਏ ਮਨਿੰਦਰ ਸਿੰਘ ਨੂੰ ਇਟਲੀ ਭੇਜਣ ਦਾ ਝਾਂਸਾ ਦੇ ਕੇ ਉਸ ਨੂੰ ਘਰੋਂ ਲੈ ਗਿਆ ਸੀ। ਉਨ੍ਹਾਂ ਨੇ ਦੱਸਿਆ ਕਿ ਕੁਲਬੀਰ ਨੇ ਉਨ੍ਹਾਂ ਦੇ ਬੇਟੇ ਨੂੰ ਨਾ ਇਟਲੀ ਭੇਜਿਆ ਅਤੇ ਨਾ ਹੀ ਉਹ ਘਰ ਵਾਪਸ ਆਇਆ। ਉਨ੍ਹਾਂ ਨੇ ਗੈਰ-ਕਾਨੂੰਨੀ ਏਜੰਟੀ ਕਰ ਰਹੇ ਕੁਲਬੀਰ ਸਿੰਘ ਖਿਲਾਫ ਕੇਸ ਦਰਜ ਕਰਕੇ ਮਨਿੰਦਰ ਸਿੰਘ ਦੀ ਭਾਲ ਕਰਨ ਲਈ ਗੁਹਾਰ ਲਗਾਈ ਹੈ। ਇਸ ਦੌਰਾਨ ਸੱਤਪਾਲ ਨਾਹਰ, ਗੁਰਨਾਮ ਸਿੰਘ, ਜਸਬੀਰ ਕੌਰ, ਰਵਿੰਦਰ ਕੁਮਾਰ ਵਿੱਕੀ ਆਦਿ ਨੇ ਵੀ ਸ਼ਿਰਕਤ ਕੀਤੀ।
ਇਸ ਸਬੰਧੀ ਕੁਲਬੀਰ ਸਿੰਘ ਮੀਰੇ ਨੇ ਦੱਸਿਆ ਕਿ ਉਸ ਦੇ ਖਿਲਾਫ ਸੁਰਜੀਤ ਸਿੰਘ ਮੀਰੇ ਵੱਲੋਂ ਲਗਾਏ ਜਾ ਰਹੇ ਸਾਰੇ ਦੋਸ਼ ਝੂਠੇ ਹੀ ਨਹੀਂ, ਸਗੋਂ ਬੇਬੁਨਿਆਦ ਹਨ। ਉਥੇ ਹੀ ਡੀ. ਐੱਸ. ਪੀ. ਸੁਲਤਾਨਪੁਰ ਲੋਧੀ ਵਰਿਆਮ ਸਿੰਘ ਖਹਿਰਾ ਨੇ ਦੱਸਿਆ ਕਿ ਮਾਮਲੇ ਦੀ ਕਾਫੀ ਹੱਦ ਤੱਕ ਜਾਂਚ ਕਰਕੇ ਉੱਚ ਅਧਿਕਾਰੀਆਂ ਨੂੰ ਭੇਜ ਦਿੱਤੀ ਹੈ ਅਤੇ ਵੱਖ-ਵੱਖ ਪਹਿਲੂਆਂ ਤੋਂ ਜਾਂਚ ਕੀਤੀ ਜਾ ਰਹੀ ਹੈ।
ਕਰ ਲਓ ਗੱਲ! ਵਾਲ ਕੱਟੇ ਜਾਣ ਦੀਆਂ ਘਟਨਾਵਾਂ ਦਾ ਇਕ ਸੱਚ ਇਹ ਵੀ, ਘਟਨਾ ਨੇ ਖੋਲ੍ਹੀਆਂ ਪਿੰਡ ਵਾਲਿਆਂ ਦੀਆਂ ਅੱਖਾਂ
NEXT STORY