ਲੁਧਿਆਣਾ (ਰਿਸ਼ੀ)- ਲੁਧਿਆਣਾ ਤੋਂ ਠੱਗੀ ਦਾ ਇਕ ਹੋਰ ਮਾਮਲਾ ਸਾਹਮਣੇ ਆ ਰਿਹਾ ਹੈ, ਜਿੱਥੇ ਵਿਅਕਤੀ ਨੇ ਆਪਣੀ ਪ੍ਰਾਪਰਟੀ ਦਾ ਸੌਦਾ ਕਰ ਕੇ 1 ਕਰੋੜ ਰੁਪਏ ਬਿਆਨਾ ਵਸੂਲ ਲਿਆ ਤੇ ਬਾਅਦ 'ਚ ਰਜਿਸਟਰੀ ਨਾ ਕਰਵਾਈ। ਠੱਗੀ ਮਾਰਨ ਦੇ ਦੋਸ਼ ’ਚ ਥਾਣਾ ਮਿਹਰਬਾਨ ਦੀ ਪੁਲਸ ਨੇ 2 ਔਰਤਾਂ ਸਮੇਤ 3 ਖਿਲਾਫ਼ ਧਾਰਾ 406, 420, 120-ਬੀ ਤਹਿਤ ਮਾਮਲਾ ਦਰਜ ਕਰ ਲਿਆ ਹੈ।
ਇਹ ਵੀ ਪੜ੍ਹੋ- ਸ਼ਰਾਬ ਦੇ ਨਸ਼ੇ 'ਚ ਕੱਢੀਆਂ ਗਾਲ੍ਹਾਂ ਤਾਂ ਸੁਪਰਵਾਈਜ਼ਰ ਨੇ ਕਰ'ਤਾ ਕਤਲ, ਪੁਲਸ ਨੇ 48 ਘੰਟਿਆਂ 'ਚ ਸੁਲਝਾਈ ਗੁੱਥੀ
ਮੁਲਜ਼ਮਾਂ ਦੀ ਪਛਾਣ ਗੁਰਨਾਮ ਸਿੰਘ ਨਿਵਾਸੀ ਸਿਵਲ ਲਾਈਨ, ਪਰਮਜੀਤ ਕੌਰ ਨਿਵਾਸੀ ਉੂਧਮ ਸਿੰਘ ਨਗਰ ਅਤੇ ਈਸ਼ਾ ਨਿਹਾਰੀਆ ਨਿਵਾਸੀ ਸਿਵਲ ਲਾਈਨਜ਼ ਵਜੋਂ ਹੋਈ ਹੈ। ਪੁਲਸ ਨੂੰ 24 ਅਪ੍ਰੈਲ 2024 ਨੂੰ ਦਿੱਤੀ ਸ਼ਿਕਾਇਤ ’ਚ ਪ੍ਰਵੀਨ ਕੁਮਾਰ ਨਿਵਾਸੀ ਪ੍ਰੇਮ ਨਗਰ, ਘੁਮਾਰਮੰਡੀ ਨੇ ਦੱਸਿਆ ਕਿ ਉਕਤ ਮੁਲਜ਼ਮਾਂ ਨੇ 21 ਮਾਰਚ 2022 ਨੂੰ ਉਕਤ ਮੁਲਜ਼ਮਾਂ ਨੇ ਆਪਣੀ ਪ੍ਰਾਪਰਟੀ ਵੇਚੀ ਸੀ ਅਤੇ 1 ਕਰੋੜ ਰੁਪਏ ਬਤੌਰ ਬਿਆਨਾ ਲੈ ਲਿਆ ਸੀ, ਪਰ ਬਾਅਦ ’ਚ ਰਜਿਸਟਰੀ ਨਹੀਂ ਕਰਵਾਈ। ਧੋਖਾ ਹੋਣ ’ਤੇ ਉਨ੍ਹਾਂ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ। ਜਾਂਚ ਤੋਂ ਬਾਅਦ ਮੁਲਜ਼ਮਾਂ ਖਿਲਾਫ ਕੇਸ ਦਰਜ ਕੀਤਾ ਗਿਆ ਹੈ।
ਇਹ ਵੀ ਪੜ੍ਹੋ- ਪਤਨੀ ਦਾ ਕਤਲ ਕਰ ਨਹਿਰ 'ਚ ਸੁੱਟ'ਤੀ ਸੀ ਲਾਸ਼, ਕਾਤਲ ਪਤੀ ਨੂੰ ਪੁਲਸ ਨੇ 2 ਦਿਨਾਂ ਅੰਦਰ ਕੀਤਾ ਕਾਬੂ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਮੌਸਮ ਹੋਇਆ ਸੁਹਾਵਣਾ, ਟਾਂਡਾ 'ਚ ਹੋਈ ਬਾਰਿਸ਼ ਨਾਲ ਹੁੰਮਸ ਭਰੀ ਗਰਮੀ ਤੋਂ ਮਿਲੀ ਰਾਹਤ
NEXT STORY