ਚੰਡੀਗੜ੍ਹ (ਸੁਸ਼ੀਲ) : ਬਿਜਲੀ ਦਾ ਬਿੱਲ ਨਾ ਭਰਨ 'ਤੇ ਕੁਨੈਕਸ਼ਨ ਕੱਟਣ ਦਾ ਮੈਸੇਜ ਭੇਜ ਕੇ ਠੱਗਾਂ ਨੇ ਦੋ ਲੋਕਾਂ ਨਾਲ 1 ਲੱਖ 65 ਹਜ਼ਾਰ ਦੀ ਠੱਗੀ ਕਰ ਲਈ। ਸੈਕਟਰ-37 ਨਿਵਾਸੀ ਪੀ. ਸਿਦੰਬਰੀ ਨੇ ਸਾਈਬਰ ਸੈੱਲ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ 28 ਜੂਨ ਨੂੰ ਮੋਬਾਇਲ ’ਤੇ ਬਿਜਲੀ ਦਾ ਬਿੱਲ ਨਾ ਭਰਨ ’ਤੇ ਕੁਨੈਕਸ਼ਨ ਕੱਟਣ ਦਾ ਮੈਸੇਜ ਆਇਆ। ਮੈਸੇਜ ਹੇਠਾਂ ਮੋਬਾਈਲ ਨੰਬਰ ਲਿਖਿਆ ਹੋਇਆ ਸੀ, ਜਿਸ ’ਤੇ ਸੰਪਰਕ ਕਰਨ ਲਈ ਕਿਹਾ ਗਿਆ ਸੀ।
ਜਦੋਂ ਉਸ ਨੇ ਫੋਨ ਕੀਤਾ ਤਾਂ ਉਸ ਵਿਅਕਤੀ ਨੇ ਖ਼ੁਦ ਨੂੰ ਬਿਜਲੀ ਮੁਲਾਜ਼ਮ ਦੱਸਿਆ ਅਤੇ ਆਨਲਾਈਨ ਬਿੱਲ ਦਾ ਭੁਗਤਾਨ ਕਰਨ ਲਈ ਮੋਬਾਇਲ ਫੋਨ ’ਤੇ ਲਿੰਕ ਭੇਜਿਆ। ਲਿੰਕ ’ਤੇ ਕਲਿੱਕ ਕਰ ਕੇ ਕੁਇੱਕ ਐਪ ਨੂੰ ਡਾਊਨਲੋਡ ਕੀਤਾ। ਜਿਵੇਂ ਹੀ ਮੈਂ ਐਪ ਖੋਲ੍ਹੀ, ਮੈਨੂੰ ਖਾਤੇ ਵਿਚੋਂ 85 ਹਜ਼ਾਰ ਰੁਪਏ ਨਿਕਲਣ ਦਾ ਮੈਸੇਜ ਮਿਲਿਆ। ਜਦੋਂ ਵਾਪਸ ਫੋਨ ਕੀਤਾ ਤਾਂ ਉਕਤ ਵਿਅਕਤੀ ਨੇ ਫੋਨ ਨਹੀਂ ਚੁੱਕਿਆ, ਜਿਸ ’ਤੇ ਉਸ ਨੂੰ ਠੱਗੀ ਦਾ ਅਹਿਸਾਸ ਹੋਇਆ।
ਉਥੇ ਹੀ ਸੈਕਟਰ-38 ਵੈਸਟ ਦੇ ਵਸਨੀਕ ਸਰਬਜੀਤ ਸਿੰਘ ਨੇ ਦੱਸਿਆ ਕਿ 16 ਜੂਨ ਨੂੰ ਮੋਬਾਇਲ ਫੋਨ ’ਤੇ ਬਿਜਲੀ ਦਾ ਬਿੱਲ ਨਾ ਭਰਨ ’ਤੇ ਕੁਨੈਕਸ਼ਨ ਕੱਟਣ ਦਾ ਮੈਸੇਜ ਆਇਆ ਸੀ। ਜਦੋਂ ਉਸ ਨੇ ਮੈਸੇਜ ਵਿਚ ਦਿੱਤੇ ਮੋਬਾਇਲ ਨੰਬਰ ’ਤੇ ਕਾਲ ਕੀਤੀ ਤਾਂ ਉਸ ਵਿਅਕਤੀ ਨੇ ਬਿਜਲੀ ਮੁਲਾਜ਼ ਵਜੋਂ ਪੇਸ਼ ਹੋ ਕੇ ਆਨਲਾਈਨ ਬਿੱਲ ਦਾ ਭੁਗਤਾਨ ਕਰਨ ਲਈ ਲਿੰਕ ਭੇਜਿਆ। ਲਿੰਕ ’ਤੇ ਕਲਿੱਕ ਕੀਤਾ ਅਤੇ ਕੁਇੱਕ ਐਪ ਨੂੰ ਡਾਊਨਲੋਡ ਕੀਤਾ ਗਿਆ। ਐਪ ਖੋਲ੍ਹਦਿਆਂ ਹੀ ਖਾਤੇ ਵਿਚੋਂ 81 ਹਜ਼ਾਰ 590 ਰੁਪਏ ਕੱਢਵਾ ਲਏ ਗਏ। ਉਸ ਨੇ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ।
ਜਲੰਧਰ: DCP ਡੋਗਰਾ ਦੀ ਵੀਡੀਓ ਵਾਇਰਲ ਹੋਣ ਮਗਰੋਂ ਪੁਲਸ ਦਾ ਯੂ-ਟਰਨ, ਕਿਹਾ-ਨਹੀਂ ਹੋਇਆ ਕੇਸ ਦਰਜ
NEXT STORY