ਜਲੰਧਰ (ਮ੍ਰਿਦੁਲ)— ਡੀ. ਸੀ. ਪੀ. ਨਰੇਸ਼ ਡੋਗਰਾ ਅਤੇ ‘ਆਪ’ ਵਿਧਾਇਕ ਰਮਨ ਅਰੋੜਾ ਵਿਚਾਲੇ ਹੋਏ ਵਿਵਾਦ ਨੇ ਨਵਾਂ ਮੋੜ ਲੈ ਲਿਆ ਹੈ। ਡੀ. ਸੀ. ਪੀ. ਡੋਗਰਾ ਦੀ ਕੁੱਟਮਾਰ ਦੀ ਵੀਡੀਓ ਵਾਇਰਲ ਹੋਣ ਮਗਰੋਂ ਪੁਲਸ ਨੇ ਯੂ-ਟਰਨ ਲੈ ਲਿਆ ਹੈ। ਡੀ. ਸੀ. ਪੀ. ਜਗਮੋਹਨ ਸਿੰਘ ਮੀਡੀਆ ਨੂੰ ਬਿਆਨ ਜਾਰੀ ਕੀਤਾ ਹੈ ਕਿ ਡੀ. ਸੀ. ਪੀ. ਡੋਗਰਾ ਖ਼ਿਲਾਫ਼ ਫ਼ਿਲਹਾਲ ਕੋਈ ਕੇਸ ਦਰਜ ਨਹੀਂ ਕੀਤਾ ਗਿਆ ਹੈ। ਡੋਗਰਾ ਖ਼ਿਲਾਫ਼ ਸ਼ਿਕਾਇਤ ਆਈ ਹੈ ਪਰ ਅਜੇ ਮਾਮਲਾ ਵਿਚਾਰ ਅਧੀਨ ਹੈ।
ਇਹ ਵੀ ਪੜ੍ਹੋ: DCP ਨਰੇਸ਼ ਡੋਗਰਾ ਤੇ ਵਿਧਾਇਕ ਦੇ ਵਿਵਾਦ ਨੂੰ ਲੈ ਕੇ ਖਹਿਰਾ ਨੇ ਘੇਰੀ ‘ਆਪ’, ਟਵੀਟ ਕਰਕੇ ਖੜ੍ਹੇ ਕੀਤੇ ਸਵਾਲ
ਦੱਸ ਦੇਈਏ ਕਿ ਗੁਰੂ ਨਾਨਕ ਮਿਸ਼ਨ ਚੌਂਕ ਸਥਿਤ ਇਕ ਦਫ਼ਤਰ ’ਚ ਰਾਜੀਨਾਮਾ ਦੌਰਾਨ ਡੀ. ਸੀ. ਪੀ. ਨਰੇਸ਼ ਡੋਗਰਾ ਅਤੇ ‘ਆਪ’ ਵਰਕਰਾਂ ਵਿਚਾਲੇ ਹੱਥੋਪਾਈ ਹੈ। ‘ਆਪ’ ਵਰਕਰਾਂ ਨੇ ਡੀ.ਸੀ.ਪੀ. ਦੀ ਕੁੱਟਮਾਰ ਕੀਤੀ। ਡੀ. ਸੀ. ਪੀ. ਜਸਕਰਨ ਤੇਜਾ ਬੜੀ ਮੁਸ਼ਕਿਲ ਨਾਲ ਡੀ. ਸੀ. ਪੀ. ਨਰੇਸ਼ ਡੋਗਰਾ ਨੂੰ ਬਚਾ ਕੇ ਲੈ ਗਏ। ਬਾਅਦ ’ਚ ਡੀ. ਸੀ. ਪੀ. ਤੇਜਾ ਨੇ ਕੇਸ ਦਰਜ ਹੋਣ ਦੀ ਗੱਲ ਕਹੀ ਸੀ।
ਇਹ ਵੀ ਪੜ੍ਹੋ: ਜਲੰਧੜ 'ਚ ‘ਆਪ’ ਵਿਧਾਇਕ ਤੇ DCP 'ਚ ਹੱਥੋਪਾਈ, ਮਾਮਲਾ ਭਖਣ ਮਗਰੋਂ DCP ਨਰੇਸ਼ ਡੋਗਰਾ ਖ਼ਿਲਾਫ਼ ਕੇਸ ਦਰਜ
ਸ਼ਾਸਤਰੀ ਮਾਰਕੀਟ ’ਚ ਸਥਿਤ ਇਕ ਪ੍ਰਾਪਰਟੀ ਨੂੰ ਲੈ ਕੇ ਡੀ. ਸੀ. ਪੀ. ਰੈਂਕ ਦੇ ਅਧਿਕਾਰੀ ਅਤੇ ‘ਆਪ’ ਦੇ ਵਿਧਾਇਕ ਵਿਚਾਲੇ ਹੱਥੋਪਾਈ ਹੋ ਗਈ। ਇਹ ਹੱਥੋਪਾਈ ਗੁਰੂ ਨਾਨਕ ਮਿਸ਼ਨ ਚੌਂਕ ’ਚ ਸਵੇਰਾ ਭਵਨ ’ਚ ਹੋਈ। ਦੱਸਿਆ ਜਾ ਰਿਹਾ ਹੈ ਕਿ ਦਫ਼ਤਰ ਦੇ ਮਾਲਕ ਨੇ ਵੀ ਹੱਥੋਪਾਈ ਕੀਤੀ ਪਰ ਇਸ ਦੀ ਪੁਸ਼ਟੀ ਨਹੀਂ ਹੋ ਸਕੀ। ਡੀ. ਸੀ. ਪੀ. ਅਤੇ ਵਿਧਾਇਕ ਉਸ ਦਫ਼ਤਰ ’ਚ ਰਾਜ਼ੀਨਾਮਾ ਕਰਨ ਲਈ ਬੁਲਾਏ ਗਏ ਸਨ। ਇਸ ਦੇ ਬਾਅਦ ਦਬਾਅ ਵਿਚ ਆਈ ਪੁਲਸ ਵੱਲੋਂ ਡੀ. ਸੀ. ਪੀ. ਨਰੇਸ਼ ਡੋਗਰਾ ਦੇ ਖ਼ਿਲਾਫ਼ ਕਤਲ ਦੀ ਕੋਸ਼ਿਸ ਅਤੇ ਐੱਸਸੀ/ਐੱਸਟੀ ਐਕਟ ਦੇ ਤਹਿਤ ਕੇਸ ਦਰਜ ਕਰਨ ਦੀ ਗੱਲ ਸਾਹਮਣੇ ਆਈ ਸੀ। ਫਿਲਹਾਲ ਹੁਣ ਅਜੇ ਡੀ.ਸੀ.ਪੀ. ਡੋਗਰਾ ਖ਼ਿਲਾਫ਼ ਕੋਈ ਕੇਸ ਦਰਜ ਨਹੀਂ ਕੀਤਾ ਗਿਆ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਮੀਟਰਾਂ/ਬਕਸਿਆਂ ਦੀ ਸ਼ਾਰਟੇਜ: ਰੋਜ਼ਾਨਾ 150 ਨਵੀਆਂ ਅਰਜ਼ੀਆਂ, ਜਾਂਚ ਦੇ ਘੇਰੇ ’ਚ ਪੈਂਡਿੰਗ 2000 ਕੁਨੈਕਸ਼ਨ
NEXT STORY