ਚੰਡੀਗੜ੍ਹ (ਸੁਸ਼ੀਲ) : ਹਸਪਤਾਲ 'ਚ ਆਪਰੇਸ਼ਨ ਲਈ ਮਦਦ ਦੇ ਨਾਂ ’ਤੇ ਜਾਣਕਾਰ ਬਣ ਔਰਤ ਤੋਂ ਇਕ ਲੱਖ ਰੁਪਏ ਠੱਗ ਲਏ ਗਏ। ਸੈਕਟਰ-16 ਨਿਵਾਸੀ ਪੁਨੀਤਾ ਨੇ ਅਗਲੇ ਦਿਨ ਰੁਪਏ ਵਾਪਸ ਮੰਗੇ ਤਾਂ ਠੱਗ ਧਮਕੀ ਦੇਣ ਲੱਗੇ। ਔਰਤ ਨੇ ਮਾਮਲੇ ਦੀ ਸ਼ਿਕਾਇਤ ਸਾਈਬਰ ਸੈੱਲ ਨੂੰ ਦਿੱਤੀ। ਪੁਨੀਤਾ ਨੇ ਸ਼ਿਕਾਇਤ 'ਚ ਦੱਸਿਆ ਕਿ 10 ਅਪ੍ਰੈਲ ਦੁਪਹਿਰ ਡੇਢ ਤੋਂ 2 ਵਜੇ ਵਿਚਕਾਰ ਫ਼ੋਨ ਆਇਆ। ਕਾਲਰ ਨੇ ਕਿਹਾ ਕਿ ਉਹ ਹਸਪਤਾਲ 'ਚ ਦਾਖ਼ਲ ਹੈ ਤੇ ਆਪਰੇਸ਼ਨ ਲਈ ਪੈਸਿਆਂ ਦੀ ਲੋੜ ਹੈ।
ਵਿਅਕਤੀ ਵਾਰ-ਵਾਰ ਕਾਲ ਤੇ ਮੈਸੇਜ ਕਰਦਾ ਰਿਹਾ। ਉਸ ਨੇ 24 ਘੰਟਿਆਂ ਦੇ ਅੰਦਰ ਪੈਸੇ ਵਾਪਸ ਕਰਨ ਦੀ ਗੱਲ ਵੀ ਕਹੀ। ਅਖ਼ੀਰ ਵਿਚ ਭਰੋਸਾ ਕਰਨ ਤੋਂ ਬਾਅਦ ਪਹਿਲਾਂ 20 ਹਜ਼ਾਰ ਤੇ ਬਾਅਦ ਵਿਚ 80 ਹਜ਼ਾਰ ਰੁਪਏ ਟਰਾਂਸਫਰ ਕਰ ਦਿੱਤੇ। ਅਗਲੇ ਦਿਨ ਸ਼ਿਕਾਇਤਕਰਤਾ ਨੇ ਫ਼ੋਨ ਕਰ ਕੇ ਵਿਅਕਤੀ ਤੋਂ ਪੈਸੇ ਵਾਪਸ ਮੰਗੇ ਤਾਂ ਉਹ ਜਾਨੋਂ ਮਾਰਨ ਦੀ ਧਮਕੀ ਦੇਣ ਲੱਗਾ। ਔਰਤ ਨੂੰ ਠੱਗੀ ਦਾ ਸ਼ੱਕ ਹੋਇਆ ਤੇ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ। ਸਾਈਬਰ ਸੈੱਲ ਨੇ ਮਾਮਲਾ ਦਰਜ ਕਰ ਕੇ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਬਠਿੰਡਾ ਵਿਖੇ ਡਾਂਸਰ ਕਤਲ ਮਾਮਲੇ 'ਚ ਅਦਾਲਤ ਦਾ ਮਿਸਾਲੀ ਫ਼ੈਸਲਾ, ਦੋਸ਼ੀ ਨੂੰ ਸੁਣਾਈ ਸਖ਼ਤ ਸਜ਼ਾ
NEXT STORY