ਲੁਧਿਆਣਾ (ਗੌਤਮ) : ਦਿੱਲੀ ਦੇ ਰਹਿਣ ਵਾਲੇ ਇਕ ਵਿਅਕਤੀ ਨੇ ਧੋਖਾਦੇਹੀ ਕਰਦੇ ਹੋਏ 50 ਲੱਖ ਰੁਪਏ ਲੈ ਕੇ ਜ਼ਮੀਨ ਦੀ ਰਜਿਸਟਰੀ ਕਿਸੇ ਦੂਜੇ ਦੇ ਨਾਂ ਕਰਵਾ ਦਿੱਤੀ ਅਤੇ ਪੇਮੈਂਟ ਵੀ ਵਾਪਸ ਨਹੀਂ ਕੀਤੀ। ਧੋਖਾਦੇਹੀ ਦਾ ਸ਼ਿਕਾਰ ਹੋਏ ਵਿਅਕਤੀ ਨੇ ਪੁਲਸ ਕਮਿਸ਼ਨਰ ਨੂੰ ਸ਼ਿਕਾਇਤ ਦਿੱਤੀ। ਸ਼ਿਕਾਇਤ ਮਿਲਣ ’ਤੇ ਜਾਂਚ ਤੋਂ ਬਾਅਦ ਪੁਲਸ ਨੇ ਧੋਖਾਦੇਹੀ ਕਰਨ ਵਾਲੇ ਖਿਲਾਫ਼ ਮਾਮਲਾ ਦਰਜ ਕਰ ਲਿਆ। ਥਾਣਾ ਡਵੀਜ਼ਨ ਨੰ. 5 ਦੀ ਪੁਲਸ ਨੇ ਮਹਾਵੀਰ ਕਾਲੋਨੀ ਦੇ ਰਹਿਣ ਵਾਲੇ ਚੰਦਨ ਜੈਨ ਦੇ ਬਿਆਨ ’ਤੇ ਪੱਛਮ ਬਿਹਾਰ ਐਕਸਟੈਂਸ਼ਨ ਦੇ ਰਹਿਣ ਵਾਲਾ ਮਨੇਮੇ ਇਨਫ੍ਰਾਟੈਕ ਦੇ ਡਾਇਰੈਕਟਰ ਰਾਜੀਵ ਕੁਮਾਰ ਗੁਪਤਾ ਖਿਲਾਫ਼ ਵਿਸ਼ਵਾਸ਼ਘਾਤ ਕਰਨ ਅਤੇ ਧੋਖਾਦੇਹੀ ਕਰਨ ਦੇ ਦੋਸ਼ ’ਚ ਮਾਮਲਾ ਦਰਜ ਕੀਤਾ ਹੈ।
ਇਹ ਵੀ ਪੜ੍ਹੋ : 'ਮੇਰੀ ਵਹੁਟੀ ਨੇ ਦੋ ਮੁੰਡਿਆਂ ਨਾਲ...'; ਲੁਧਿਆਣਾ 'ਚ ਵਿਅਕਤੀ ਨੇ ਚੁੱਕ ਲਿਆ ਖ਼ੌਫ਼ਨਾਕ ਕਦਮ
ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਚੰਦਨ ਜੈਨ ਨੇ ਦੱਸਿਆ ਕਿ ਉਸ ਨੇ ਉਕਤ ਮੁਲਜ਼ਮ ਨਾਲ ਪਿੰਡ ਨੂਰਪੁਰ ਬੇਟ ’ਚ 38 ਏਕੜ ਜ਼ਮੀਨ ਦਾ ਸੌਦਾ 50 ਲੱਖ ਰੁਪਏ ’ਚ ਕੀਤਾ ਸੀ ਅਤੇ ਉਸ ਨੂੰ ਪੇਮੈਂਟ ਵੀ ਕਰ ਦਿੱਤੀ ਪਰ ਮੁਲਜ਼ਮ ਨੇ ਬਾਅਦ ’ਚ ਜ਼ਮੀਨ ਦੀ ਰਜਿਸਟਰੀ ਕਿਸੇ ਦੂਜੇ ਦੇ ਨਾਂ ’ਤੇ ਕਰਵਾ ਦਿੱਤੀ। ਪੁਲਸ ਨੇ ਮੁਲਜ਼ਮ ਖਿਲਾਫ਼ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ ਹੈ। ਜਾਂਚ ਅਧਿਕਾਰੀ ਸਬ-ਇੰਸਪੈਕਟਰ ਕੁਲਦੀਪ ਕੁਮਾਰ ਨੇ ਦੱਸਿਆ ਕਿ ਮਾਮਲੇ ਨੂੰ ਲੈ ਕੇ ਕਾਰਵਾਈ ਕੀਤੀ ਜਾ ਰਹੀ ਹੈ।
ਬੱਦੋਵਾਲ ਗੋਲੀ ਕਾਂਡ: ਕੌਸ਼ਲ ਚੌਧਰੀ ਦਾ 2 ਦਿਨ ਦਾ ਹੋਰ ਮਿਲਿਆ ਪੁਲਸ ਰਿਮਾਂਡ
NEXT STORY