ਪਟਿਆਲਾ (ਰਾਜੇਸ਼) : ਪੰਜਾਬ ਦੀਆਂ ਕਿਸਾਨੀ ਖੇਤਰ ਨਾਲ ਜੁਡ਼ੀਆਂ ਪਿੰਡਾਂ ਦੀਆਂ ਹਜ਼ਾਰਾਂ ਸਹਿਕਾਰੀ ਸੁਸਾਇਟੀਆਂ ਲੰਬੇ ਸਮੇਂ ਤੋਂ ਮਾਰਕਫੈੱਡ ਅਤੇ ਐੱਫਸੀਆਈ ਵੱਲੋਂ ਦਿੱਤੇ ਗਏ ਪ੍ਰੋਡਕਟ ਹੀ ਕਿਸਾਨਾਂ ਨੂੰ ਸਪਲਾਈ ਕਰਦੀਆਂ ਹਨ। ਹੁਣ ਇਨ੍ਹਾਂ ਸੁਸਾਇਟੀਆਂ ਦੀਆਂ ਮੈਨੇਜਮੈਂਟਾਂ ਇਨ੍ਹਾਂ ਸੁਸਾਇਟੀਆਂ ਨੂੰ ਮਾਰਕਫੈੱਡ ਅਤੇ ਐੱਫਸੀਆਈ ਦੇ ਕਬਜ਼ੇ ਤੋਂ ਮੁਕਤ ਕਰਵਾਉਣਾ ਚਾਹੁੰਦੀਆਂ ਹਨ ਅਤੇ ਇਸ ਸਬੰਧੀ ਪੰਜਾਬ ’ਚ ਆਵਾਜ਼ ਉੱਠਣੀ ਸ਼ੁਰੂ ਹੋ ਚੁੱਕੀ ਹੈ।
ਇਹ ਵੀ ਪੜ੍ਹੋ : ਸਪੈਸ਼ਲ ਓਲੰਪਿਕਸ 'ਚ ਪੰਜਾਬ ਦੇ ਖਿਡਾਰੀਆਂ ਨੇ ਜਿੱਤੇ ਤਮਗੇ, ਖੇਡ ਮੰਤਰੀ ਨੇ ਦਿੱਤੀ ਮੁਬਾਰਕਬਾਦ
ਵਿਧਾਨ ਸਭਾ ਹਲਕਾ ਪਟਿਆਲਾ ਦਿਹਾਤੀ ਦੇ ਪਿੰਡ ਲੰਗ ਵਿਖੇ ਸਹਿਕਾਰੀ ਸੁਸਾਇਟੀਆਂ ’ਚ ਚੁਣੇ ਗਏ ਡਾਇਰੈਕਟਰਾਂ ਦੀ ਅਹਿਮ ਮੀਟਿੰਗ ਹੋਈ। ਇਸ ’ਚ ਪੰਜਾਬ ਕੋਆਪ੍ਰੇਟਿਵ ਬੈਂਕ ਦੇ ਡਾਇਰੈਕਟਰ ਬਲਿਹਾਰ ਸਿੰਘ ਸਮਸ਼ਪੁਰ, ਦਿ ਪਟਿਆਲਾ ਸੈਂਟਰਲ ਕੋਆਪ੍ਰੇਟਿਵ ਬੈਂਕ ਦੇ ਡਾਇਰੈਕਟਰ ਸੁਰਜੀਤ ਸਿੰਘ ਖਰੌਡ਼, ਡਾਇਰੈਕਟਰ ਭਰਪੂਰ ਸਿੰਘ ਅਤੇ ਸਹਿਕਾਰੀ ਸਭਾ ਲੰਗ ਦੇ ਵਾਈਸ ਚੇਅਰਮੈਨ ਮੇਵਾ ਸਿੰਘ ਬੋਪਾਰਾਏ ਅਤੇ ਕਿਸਾਨ ਯੂਨੀਅਨ ਏਕਤਾ ਆਜ਼ਾਦ ਦੇ ਆਗੂ ਕਰਨੈਲ ਸਿੰਘ, ਸਰਪੰਚ ਗੁਰਮੀਤ ਸਿੰਘ ਭੂਰਾ ਅਤੇ ਗੁਰਮੀਤ ਸਿੰਘ ਟਿਵਾਣਾ ਤੋਂ ਇਲਾਵਾ ਹੋਰ ਆਗੂਆਂ ਨੇ ਸ਼ਿਰਕਤ ਕੀਤੀ।
ਇਹ ਵੀ ਪੜ੍ਹੋ : ਪ੍ਰੇਮਿਕਾ ਵੱਲੋਂ 5 ਲੱਖ ਰੁਪਏ ਨਾ ਦੇਣ ’ਤੇ ਪ੍ਰੇਮੀ ਨੇ ਕੀਤੀ ਸੀ ਖੁਦਕੁਸ਼ੀ, ਪੁਲਸ ਨੇ ਔਰਤ ਨੂੰ ਕੀਤਾ ਗ੍ਰਿਫ਼ਤਾਰ
ਜਾਣਕਾਰੀ ਦਿੰਦਿਆਂ ਮੇਵਾ ਸਿੰਘ ਨੇ ਦੱਸਿਆ ਕਿ ਪੰਜਾਬ ਦੀਆਂ ਸਹਿਕਾਰੀ ਸੁਸਾਇਟੀਆਂ ਮਾਰਕਫੈੱਡ ਦੇ ਚੁੰਗਲ ’ਚੋਂ ਆਜ਼ਾਦ ਹੋਣਾ ਚਾਹੁੰਦੀਆਂ ਹਨ। ਸੁਸਾਇਟੀਆਂ ਦੀ ਮਜਬੂਰੀ ਹੈ ਕਿ ਉਨ੍ਹਾਂ ਨੂੰ ਮਾਰਕਫੈੱਡ ਵੱਲੋਂ ਸਪਲਾਈ ਕੀਤਾ ਗਿਆ ਸਾਮਾਨ ਹੀ ਕਿਸਾਨਾਂ ਨੂੰ ਦੇਣਾ ਪੈਂਦਾ ਹੈ। ਮਾਰਕਫੈੱਡ ਕਿਸਾਨਾਂ ਨੂੰ ਮਨਮਰਜ਼ੀ ਦੇ ਰੇਟ ਲਾਉਂਦੀ ਹੈ ਅਤੇ ਕਈ ਵਾਰ ਘਟੀਆ ਕੁਆਲਿਟੀ ਦਾ ਸਾਮਾਨ ਵੀ ਭੇਜ ਦਿੰਦੀ ਹੈ। ਮਾਰਕਫੈੱਡ ਦੇ ਅਫਸਰਾਂ ਦੀ ਮਿਲੀਭੁਗਤ ਨਾਲ ਕਿਸਾਨ ਵਰਗ ਦੀ ਵੱਡੀ ਲੁੱਟ ਹੋ ਰਹੀ ਹੈ।
ਇਹ ਵੀ ਪੜ੍ਹੋ : ਸਰਨਾ ਨੇ ਯੂਨੀਫਾਰਮ ਸਿਵਲ ਕੋਡ ਲਈ 'ਆਪ' ਦੇ ਸਮਰਥਨ ਦੀ ਕੀਤੀ ਨਿਖੇਧੀ
ਉਨ੍ਹਾਂ ਕਿਹਾ ਕਿ ਫਸਲ ’ਚੋਂ ਨਦੀਨਾਂ ਨੂੰ ਖਤਮ ਕਰਨ ਲਈ ਜੇਕਰ ਨਦੀਨ ਨਾਸ਼ਕ ਦਵਾਈ ‘ਰਿਫਟ’ ਕੰਪਨੀ ਦੀ ਖਰੀਦੀ ਜਾਂਦੀ ਹੈ ਤਾਂ 3 ਲਿਟਰ ਵਾਲਾ ਕੇਨ 2022 ਰੁਪਏ ਦਾ ਕਿਸਾਨ ਨੂੰ ਦਿੱਤਾ ਜਾਂਦਾ ਹੈ, ਜਦੋਂ ਕਿ ਇਹੀ ਦਵਾਈ ਪ੍ਰਾਈਵੇਟ ਡੀਲਰਾਂ ਤੋਂ 1800 ਰੁਪਏ ’ਚ ਮਿਲਦੀ ਹੈ। ਇਸੇ ਤਰ੍ਹਾਂ 5 ਲਿਟਰ ਵਾਲਾ ਕੇਨ ਮਾਰਕਫੈੱਡ ਤੋਂ 3600 ਰੁਪਏ ’ਚ ਕਿਸਾਨਾਂ ਨੂੰ ਪੈਂਦਾ ਹੈ। ਪ੍ਰਾਈਵੇਟ ਡੀਲਰ ਤੋਂ ਇਹੀ 5 ਲਿਟਰ ਵਾਲੀ ਦਵਾਈ 2800 ਰੁਪਏ ’ਚ ਮਿਲਦੀ ਹੈ। ਇਸ ਤੋਂ ਇਲਾਵਾ ਸਿਫਕੋ ਕੰਪਨੀ ਦੇ ਜਿਹਡ਼ੇ ਪ੍ਰੋਡਕਟ ਮਾਰਕਫੈੱਡ ਸਹਿਕਾਰੀ ਸੁਸਾਇਟੀਆਂ ਨੂੰ ਸਪਲਾਈ ਕਰ ਰਿਹਾ ਹੈ, ਉਨ੍ਹਾਂ ਪ੍ਰੋਡਕਟਾਂ ਦੀ ਪੰਜਾਬ ਨੂੰ ਲੋਡ਼ ਹੀ ਨਹੀਂ। ਇਹ ਪ੍ਰੋਡਕਟ 600 ਰੁਪਏ ਦਾ ਪੰਜਾਬ ਦੇ ਕਿਸਾਨਾਂ ਨੂੰ ਸੌਂਪਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਭੀਮ ਆਰਮੀ ਚੀਫ਼ ਚੰਦਰਸ਼ੇਖਰ 'ਤੇ ਜਾਨਲੇਵਾ ਹਮਲਾ, ਅਣਪਛਾਤੇ ਹਮਲਾਵਰਾਂ ਨੇ ਕੀਤੀ ਫਾਇਰਿੰਗ
ਸਹਿਕਾਰੀ ਸੁਸਾਇਟੀਆਂ ਦੀਆਂ ਚੁਣੀਆਂ ਹੋਈਆਂ ਮੈਨੇਜਮੈਂਟਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਮੰਗ ਕੀਤੀ ਕਿ ਸਹਿਕਾਰੀ ਸੁਸਾਇਟੀਆਂ ਨੂੰ ਮਾਰਕਫੈੱਡ ਦੇ ਕਬਜ਼ੇ ’ਚੋਂ ਛੁਡਵਾ ਕੇ ਪੂਰਨ ਤੌਰ ’ਤੇ ਆਜ਼ਾਦ ਕੀਤਾ ਜਾਵੇ ਤਾਂ ਕਿ ਇਹ ਸੁਸਾਇਟੀਆਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵੱਲੋਂ ਪ੍ਰਵਾਨਿਤ ਦਵਾਈਆਂ ਕਿਸੇ ਵੀ ਫਰਮ ਤੋਂ ਖਰੀਦ ਸਕਣ ਅਤੇ ਕਿਸਾਨਾਂ ਦੀ ਆਰਥਿਕ ਬੱਚਤ ਹੋਵੇ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ED ਨੇ ਕੰਪਨੀ ਪਿਓਰ ਮਿਲਕ ਪ੍ਰੋਡਕਟਸ ਦੇ ਡਾਇਰੈਕਟਰਾਂ ਦੀ 24.94 ਕਰੋੜ ਦੀ ਜਾਇਦਾਦ ਕੀਤੀ ਅਟੈਚ
NEXT STORY