ਮੋਹਾਲੀ (ਪਰਦੀਪ) : ਤਕਰਾਰ ਤੋਂ ਬਾਅਦ ਇਕ ਦੋਸਤ ਨੇ ਦੂਜੇ ਦੇ ਸਿਰ ’ਤੇ ਤਵਾ ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ। ਮ੍ਰਿਤਕ ਦੀ ਪਛਾਣ ਜੋਗਿੰਦਰ ਸਿੰਘ ਰਾਣਾ (34) ਵਾਸੀ ਮਲੋਆ ਵਜੋਂ ਹੋਈ ਹੈ। ਪੁਲਸ ਨੇ ਮੁਲਜ਼ਮ ਪਾਰਸ ਨੂੰ ਬਲੌਂਗੀ ਦੇ ਪੀ. ਜੀ. 'ਚੋਂ ਗ੍ਰਿਫ਼ਤਾਰ ਕਰ ਲਿਆ ਹੈ। ਉਹ ਹਿਮਾਚਲ ਦੇ ਊਨਾ ਦਾ ਰਹਿਣ ਵਾਲਾ ਹੈ। ਪੁਲਸ ਨੇ ਮੁਲਜ਼ਮ ਨੂੰ ਜ਼ਿਲ੍ਹਾ ਅਦਾਲਤ 'ਚ ਪੇਸ਼ ਕਰਕੇ 7 ਦਿਨ ਦੇ ਰਿਮਾਂਡ ਦੀ ਮੰਗ ਕੀਤੀ। ਅਦਾਲਤ ਵਿੱਚ ਪੇਸ਼ੀ ਤੋਂ ਬਾਅਦ ਮੁਲਜ਼ਮ ਨੂੰ ਰਿਮਾਂਡ ’ਤੇ ਭੇਜ ਦਿੱਤਾ ਗਿਆ।
ਪੁਲਸ ਵੱਲੋਂ ਦਰਜ ਕਰਵਾਏ ਕੇਸ ਮੁਤਾਬਕ ਮੋਹਿਤ ਕੁਮਾਰ ਵਾਸੀ ਮਲੋਆ ਨੇ ਦੱਸਿਆ ਕਿ ਉਸ ਦੇ ਵੱਡੇ ਭਰਾ ਜੋਗਿੰਦਰ ਸਿੰਘ ਰਾਣਾ ਨੇ ਬਲੌਂਗੀ 'ਚ ਫਾਸਟ ਫੂਡ ਦੀ ਦੁਕਾਨ ਖੋਲ੍ਹੀ ਹੋਈ ਸੀ। ਜੋਗਿੰਦਰ ਨੇ ਕਈ ਵਾਰ ਦੱਸਿਆ ਸੀ ਕਿ ਬਲੌਂਗੀ 'ਚ ਪੀ. ਜੀ. ’ਚ ਰਹਿਣ ਵਾਲਾ ਉਸ ਦਾ ਦੋਸਤ ਪਾਰਸ ਉਸ ਨੂੰ ਪ੍ਰੇਸ਼ਾਨ ਕਰਦਾ ਰਹਿੰਦਾ ਹੈ।
ਇਹ ਵੀ ਪੜ੍ਹੋ : ਨਹੀਂ ਰਹੇ ਐਡਵੋਕੇਟ ਇੰਦਰਜੀਤ ਸਿੰਘ ਖ਼ਾਲਸਾ, ਫੋਰਟਿਸ ਹਸਪਤਾਲ 'ਚ ਲਿਆ ਅੰਤਿਮ ਸਾਹ
ਚੋਰੀ ਕੀਤਾ ਸਾਮਾਨ ਵਾਪਸ ਲੈਣ ਲਈ ਮੁਲਜ਼ਮ ਦੇ ਕਮਰੇ ’ਚ ਗਿਆ ਸੀ
ਮੋਹਿਤ ਨੇ ਦੋਸ਼ ਲਾਇਆ ਕਿ ਜੋਗਿੰਦਰ 7 ਦਸੰਬਰ ਨੂੰ ਦੁਪਹਿਰ 3 ਵਜੇ ਦੇ ਕਰੀਬ ਪਾਰਸ ਕੋਲ ਗਿਆ ਸੀ ਕਿਉਂਕਿ ਪਾਰਸ ਨੇ ਇੰਡਕਸ਼ਨ ਸਟੋਵ ਅਤੇ ਅਡਾਪਟਰ ਚੋਰੀ ਕਰ ਲਿਆ ਸੀ। ਪੁਲਸ ਜਾਂਚ ’ਚ ਸਾਹਮਣੇ ਆਇਆ ਹੈ ਕਿ ਜਦੋਂ ਜੋਗਿੰਦਰ ਪਾਰਸ ਦੇ ਕਮਰੇ ’ਚ ਪਹੁੰਚਿਆ ਤਾਂ ਦੋਵਾਂ ਵਿਚਾਲੇ ਤਕਰਾਰ ਹੋ ਗਈ ਅਤੇ ਪਾਰਸ ਨੇ ਜੋਗਿੰਦਰ ਦੇ ਸਿਰ ’ਤੇ ਤਵੇ ਨਾਲ ਕਈ ਵਾਰ ਕੀਤੇ, ਜਿਸ ਕਾਰਨ ਜੋਗਿੰਦਰ ਲਹੂ-ਲੁਹਾਨ ਹੋ ਕੇ ਹੇਠਾਂ ਡਿੱਗ ਗਿਆ। ਇਸ ਤੋਂ ਬਾਅਦ ਪਾਰਸ ਨੇ ਜੋਗਿੰਦਰ ਦੀ ਲਾਸ਼ ਬੋਰੀ ’ਚ ਪਾ ਕੇ ਮੋਟਰਸਾਈਕਲ ’ਤੇ ਰੱਖ ਕੇ ਗੰਦੇ ਨਾਲੇ ਵੱਲ ਸੁੱਟ ਦਿੱਤੀ ਅਤੇ ਫਰਾਰ ਹੋ ਗਿਆ। ਜਦੋਂ ਕਾਫੀ ਦੇਰ ਤੱਕ ਜੋਗਿੰਦਰ ਵਾਪਸ ਨਾ ਆਇਆ ਤਾਂ ਮੋਹਿਤ ਆਪਣੇ ਦੋਸਤ ਕੁਲਦੀਪ ਨੂੰ ਨਾਲ ਲੈ ਕੇ ਪਾਰਸ ਦੇ ਪੀ. ਜੀ. 'ਚ ਪਹੁੰਚਿਆ ਪਰ ਕਮਰਾ ਬੰਦ ਸੀ।
ਇਸ ਤੋਂ ਬਾਅਦ ਜਦੋਂ ਉਸ ਨੇ ਉਥੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਚੈੱਕ ਕੀਤੀ ਤਾਂ ਦੇਖਿਆ ਕਿ ਜੋਗਿੰਦਰ ਪਾਰਸ ਦੇ ਕਮਰੇ ’ਚ ਜਾਂਦਾ ਦੇਖਿਆ ਗਿਆ ਪਰ ਬਾਹਰ ਨਹੀਂ ਆਇਆ। ਇਸ ਤੋਂ ਬਾਅਦ ਉਸ ਨੇ ਪੁਲਸ ਨੂੰ ਸੂਚਨਾ ਦਿੱਤੀ। ਪੁਲਸ ਨੇ ਜਾਂਚ ਦੌਰਾਨ ਜੋਗਿੰਦਰ ਦੀ ਲਾਸ਼ ਬਰਾਮਦ ਕਰ ਲਈ ਅਤੇ ਮੋਹਿਤ ਦੇ ਬਿਆਨਾਂ ਦੇ ਆਧਾਰ ’ਤੇ ਪਾਰਸ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕੈਨੇਡਾ ’ਚ ਮਨਕੀਰਤ ਔਲਖ ਦੇ ਦੋਸਤ ਦੇ ਸ਼ੋਅ ਰੂਮ ’ਤੇ ਫਾਇਰਿੰਗ, ਬੰਬੀਹਾ ਗੈਂਗ ਦੇ ਨਿਸ਼ਾਨੇ ’ਤੇ ਨੇ ਐਂਡੀ ਦੁੱਗਾ
NEXT STORY