ਲੁਧਿਆਣਾ (ਰਾਜ)- ਕਮਿਸ਼ਨਰ ਪੁਲਸ ਦਾ ਪੀ.ਓ. ਸਟਾਫ ਭਗੌੜਿਆਂ ਨੂੰ ਫੜਨ ਲਈ ਤੇਜ਼ੀ ਨਾਲ ਕੰਮ ਕਰ ਰਿਹਾ ਹੈ। ਪੀ.ਓ. ਸਟਾਫ਼ ਦੀ ਟੀਮ ਨੇ ਚੋਰੀ ਅਤੇ ਲੁੱਟ ਦੇ ਕੇਸ ’ਚ ਪਿਛਲੇ ਡੇਢ ਸਾਲ ਤੋਂ ਫਰਾਰ ਚੱਲ ਰਹੇ ਮੁਲਜ਼ਮ ਨੂੰ ਟ੍ਰੇਸ ਕਰ ਲਿਆ। ਇਸ ਦੌਰਾਨ ਜਦੋਂ ਟੀਮ ਉਸ ਦੇ ਘਰ ਪੁੱਜੀ ਤਾਂ ਪਤਾ ਲੱਗਿਆ ਕਿ ਉਸ ਦੀ ਮੌਤ ਹੋ ਚੁੱਕੀ ਹੈ। ਭਗੌੜਾ ਮੁਲਜ਼ਮ ਇੰਦਰਜੀਤ ਸਿੰਘ ਉਰਫ਼ ਗਿੰਨੀ ਹੈ।
ਜਾਣਕਾਰੀ ਦਿੰਦੇ ਹੋਏ ਇੰਸਪੈਕਟਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਪੀ.ਓ. ਸਟਾਫ਼ ਦੀ ਟੀਮ ਨੇ ਭਗੌੜੇ ਦੀ ਤਲਾਸ਼ ’ਚ ਤੇਜ਼ ਕਰ ਦਿੱਤੀ ਹੈ। ਸਭ ਤੋਂ ਪਹਿਲਾ ਪੁਲਸ ਮੁਲਜ਼ਮ ਇੰਦਰਜੀਤ ਸਿੰਘ ਉਰਫ਼ ਇੰਦਰ ਦੇ ਟਕਾਣੇ ’ਤੇ ਪੁੱਜੀ ਸੀ, ਜਿੱਥੇ ਉਸ ਦਾ ਭਰਾ ਮਿਲਿਆ, ਜਿਸ ਨੇ ਦੱਸਿਆ ਕਿ ਇੰਦਰਜੀਤ ਸਿੰਘ ਦੀ ਮੌਤ ਹੋ ਚੁੱਕੀ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਵਾਪਰਿਆ ਰੂਹ ਕੰਬਾਊ ਹਾਦਸਾ ! ਪਿਓ-ਪੁੱਤ 'ਤੇ ਪਲਟ ਗਈ ਗੰਨਿਆਂ ਨਾਲ ਲੱਦੀ ਟਰਾਲੀ, ਪੁੱਤ ਦੀ ਮੌਤ
ਪੁਲਸ ਨੇ ਦਸਤਾਵੇਜਾਂ ਨੂੰ ਵੈਰੀਫਾਈ ਕੀਤਾ ਅਤੇ ਇਸ ਦੀ ਰਿਪੋਰਟ ਬਣਾ ਕੇ ਅਦਾਲਤ ਅਤੇ ਪੁਲਸ ਅਧਿਕਾਰੀਆਂ ਨੂੰ ਭੇਜ ਦਿੱਤੀ। ਪੁਲਸ ਦਾ ਕਹਿਣਾ ਹੈ ਕਿ ਇੰਦਰਜੀਤ ’ਤੇ ਥਾਣਾ ਢਾਬਾ ਅਤੇ ਫੋਕਲ ਪੁਆਇੰਟ ’ਚ ਚੋਰੀ ਅਤੇ ਲੁੱਟ ਦੇ ਦੋ ਕੇਸ ਦਰਜ ਹਨਜੋ ਕਿ ਪਿਛਲੇ ਡੇਢ ਸਾਲ ਤੋਂ ਭਗੌੜਾ ਚੱਲ ਰਿਹਾ ਸੀ।
ਇਸ ਤਰਾਂ ਹੀ ਇਕ ਹੋਰ ਚੋਰੀ ਦੇ ਕੇਸ ’ਚ ਪੁਲਸ ਨੇ ਰੇਡ ਕਰ ਭਗੌੜੇ ਮੁਲਜ਼ਮ ਨੂੰ ਫੜਿਆ ਹੈ। ਫੜਿਆ ਗਿਆ ਮੁਲਜ਼ਮ ਹੈਬੋਵਾਲ ਦਾ ਰਹਿਣ ਵਾਲਾ ਸੁਨੀਲ ਕੁਮਾਰ ਹੈ। ਉਸ ਦੇ ਖਿਲਾਫ ਹੈਬੋਵਲਾ ’ਚ ਚੋਰੀ ਦਾ ਕੇਸ ਦਰਜ ਸੀ ਜੋ ਕਿ 2023 ’ਚ ਅਦਾਲਤ ਤੋਂ ਬੇਲ ਜੰਪ ਕਰ ਭਗੌੜਾ ਹੋ ਗਿਆ ਸੀ ਜਿਸ ਨੂੰ ਫੜ ਕੇ ਪੁਲਸ ਨੇ ਅਦਾਲਤ ’ਚ ਪੇਸ਼ ਕਰ ਜੇਲ੍ਹ ਭੇਜ ਦਿੱਤਾ ਹੈ।
ਇਹ ਵੀ ਪੜ੍ਹੋ- ''11 ਦੇ ਬਣਾ ਦਿਆਂਗੇ 100...'', ਇੰਝ ਭੋਲੇ-ਭਾਲੇ ਲੋਕਾਂ ਨੂੰ ਬਣਾਇਆ ਜਾ ਰਿਹਾ ਸ਼ਿਕਾਰ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
''11 ਦੇ ਬਣਾ ਦਿਆਂਗੇ 100...'', ਇੰਝ ਭੋਲੇ-ਭਾਲੇ ਲੋਕਾਂ ਨੂੰ ਬਣਾਇਆ ਜਾ ਰਿਹਾ ਸ਼ਿਕਾਰ
NEXT STORY