ਸ਼ਾਮਚੁਰਾਸੀ, (ਚੁੰਬਰ)- ਜ਼ਿਲਾ ਪੁਲਸ ਮੁਖੀ ਵੱਲੋਂ ਵੱਖ-ਵੱਖ ਕੇਸਾਂ ਵਿਚ ਭਗੌੜੇ ਦੋਸ਼ੀਆਂ ਨੂੰ ਫੜਨ ਦੀ ਸ਼ੁਰੂ ਕੀਤੀ ਮੁਹਿੰਮ ਤਹਿਤ ਸ਼ਾਮਚੁਰਾਸੀ ਪੁਲਸ ਨੇ ਜਾਅਲੀ ਪਾਸਪੋਰਟ ਬਣਵਾਉਣ ਵਾਲੇ ਇਕ ਭਗੌੜੇ ਦੋਸ਼ੀ ਨੂੰ ਕਾਬੂ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ। ਇਸ ਸਬੰਧੀ ਚੌਕੀ ਇੰਚਾਰਜ ਸ਼ਾਮਚੁਰਾਸੀ ਏ. ਐੱਸ. ਆਈ. ਪਰਮਜੀਤ ਸਿੰਘ ਨੇ ਦੱਸਿਆ ਕਿ ਮਨਜੀਤ ਸਿੰਘ ਬਡਿਆਲ ਪੁੱਤਰ ਮਲਕੀਤ ਸਿੰਘ ਵਾਸੀ ਲਹਿਲੀ ਖੁਰਦ ਥਾਣਾ ਚੱਬੇਵਾਲ, ਜਿਸ ਨੇ ਮਨਜੀਤ ਸਿੰਘ ਬਰਾੜ ਪਿੰਡ ਭੱਠੇ ਦੇ ਪਤੇ ਤੇ ਨਾਂ 'ਤੇ ਜਾਅਲੀ ਪਾਸਪੋਰਟ ਬਣਵਾਇਆ ਸੀ ਅਤੇ ਉਸ 'ਤੇ 14. 6. 2017 ਨੂੰ ਮੁਕੱਦਮਾ ਨੰਬਰ 78 ਤਹਿਤ ਪਰਚਾ ਦਰਜ ਸੀ, ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਸ ਨੂੰ ਅਦਾਲਤ ਨੇ ਭਗੌੜਾ ਕਰਾਰ ਦਿੱਤਾ ਹੋਇਆ ਸੀ। ਪੁਲਸ ਨੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ।
ਬੇਕਾਬੂ ਕਾਰ ਪਲਟਣ ਨਾਲ ਆਬੂਧਾਬੀ ਤੋਂ ਪਰਤੇ ਚਾਲਕ ਦੀ ਮੌਤ
NEXT STORY