ਜਲਾਲਾਬਾਦ, (ਟੀਨੂੰ, ਦੀਪਕ, ਸੇਤੀਆ, ਬੰਟੀ)— ਪੀ. ਓ. ਸਟਾਫ ਫਾਜ਼ਿਲਕਾ ਦੀ ਟੀਮ ਨੇ ਮਾਣਯੋਗ ਅਦਾਲਤ ਵੱਲੋਂ ਭਗੌੜੀ ਕਰਾਰ ਕੀਤੀ ਮਹਿਲਾ ਨੂੰ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਜਾਣਕਾਰੀ ਦਿੰਦਿਆਂ ਪੀ. ਓ. ਸਟਾਫ ਦੇ ਐੱਚ. ਸੀ. ਸੁਵਾਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਪੀ. ਓ. ਸਟਾਫ ਇੰਚਾਰਜ ਇੰਸਪੈਕਟਰ ਬਚਨ ਸਿੰਘ ਦੀ ਅਗਵਾਈ ਹੇਠ ਮੁਖਬਰ ਵੱਲੋਂ ਦਿੱਤੀ ਗਈ ਇਤਲਾਹ 'ਤੇ ਕਾਰਵਾਈ ਕਰਦੇ ਹੋਏ ਭਗੌੜੀ ਮਹਿਲਾ ਨੂੰ ਕਾਬੂ ਕਰ ਕੇ ਥਾਣਾ ਸਦਰ ਪੁਲਸ ਫਾਜ਼ਿਲਕਾ ਦੇ ਹਵਾਲੇ ਕੀਤਾ ਹੈ।
ਉਨ੍ਹਾਂ ਦੱਸਿਆ ਕਿ ਇਸ ਮਹਿਲਾ ਦੇ ਖਿਲਾਫ ਥਾਣਾ ਸਦਰ ਫਾਜ਼ਿਲਕਾ ਵਿਖੇ ਮੁੱਕਦਮਾ ਦਰਜ ਕੀਤਾ ਗਿਆ ਸੀ ਅਤੇ ਮਾਣਯੋਗ ਅਦਾਲਤ ਵੱਲੋਂ ਇਸ ਮਹਿਲਾ ਨੂੰ 2014 ਵਿਚ ਭਗੌੜੀ ਕਰਾਰ ਕੀਤਾ ਗਿਆ ਸੀ। ਕਾਬੂ ਕੀਤੀ ਗਈ ਮਹਿਲਾ ਦੀ ਪਛਾਣ ਇੰਦਰੋ ਬਾਈ ਪਤਨੀ ਬੰਤਾ ਸਿੰਘ ਊਰਫ ਬਲਵੰਤ ਸਿੰਘ ਵਾਸੀ ਸੁਮੇਜਾ ਕੋਠੀ ਗੰਗਾਨਗਰ (ਰਾਜਸਥਾਨ) ਵਜੋਂ ਹੋਈ ਹੈ। ਇਸ ਮੌਕੇ ਉਨ੍ਹਾਂ ਦੇ ਨਾਲ ਐੱਚ. ਸੀ. ਰਣਧੀਰ ਸਿੰਘ, ਪ੍ਰੇਮ ਸਿੰਘ, ਐੱਲ. ਸੀ ਸੁਰਜੀਤ ਰਾਣੀ, ਪੀ. ਐੱਚ. ਜੀ. ਸੋਹਨ ਸਿੰਘ ਆਦਿ ਮੌਜੂਦ ਸਨ।
ਖੇਤਾਂ 'ਚੋਂ ਤਾਰ ਚੋਰੀ ਕਰਨ ਵਾਲਾ ਪੁਲਸ ਅੜਿੱਕੇ
NEXT STORY