ਲੁਧਿਆਣਾ (ਰਾਮ) : ਘਰ ਦੀਆਂ ਚੁਗਾਠਾਂ ਸਹੀ ਨਾ ਬਣਾਉਣ ਕਾਰਨ ਮਕਾਨ ਮਾਲਕ ਨੇ ਆਪਣੇ ਅਣਪਛਾਤੇ ਸਾਥੀਆਂ ਨਾਲ ਮਿਲ ਕੇ ਫਰਨੀਚਰ ਦਾ ਕੰਮ ਕਰਨ ਵਾਲੇ ਦੀ ਦੁਕਾਨ 'ਤੇ ਜਾ ਕੀ ਹੀ ਕੁੱਟਮਾਰ ਕਰ ਦਿੱਤੀ। ਮਾਮਲਾ ਥਾਣਾ ਮੋਤੀ ਨਗਰ ਦੀ ਪੁਲਸ ਕੋਲ ਪੁੱਜਣ ਤੋਂ ਬਾਅਦ ਪੁਲਸ ਨੇ ਫਰਨੀਚਰ ਦਾ ਕੰਮ ਕਰਨ ਵਾਲੇ ਵਿਅਕਤੀ ਇਲਮ ਚੰਦ ਪੁੱਤਰ ਜੈਮਲ ਸਿੰਘ ਵਾਸੀ ਭਗਤ ਸਿੰਘ ਕਾਲੋਨੀ, ਲੁਧਿਆਣਾ ਦੇ ਬਿਆਨਾਂ 'ਤੇ 6 ਅਣਪਛਾਤਿਆਂ ਸਮੇਤ 7 ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਹੈ।
ਪੁਲਸ ਨੂੰ ਦਿੱਤੇ ਬਿਆਨਾਂ 'ਚ ਇਲਮ ਚੰਦ ਨੇ ਦੱਸਿਆ ਕਿ ਉਹ ਆਰ. ਕੇ. ਬ੍ਰਦਰਜ਼ ਨਾਂ 'ਤੇ ਫਰਨੀਚਰ ਦੀ ਦੁਕਾਨ ਚਲਾਉਂਦਾ ਹੈ। ਉਸ ਨੂੰ ਮੁਕੇਸ਼ ਸ਼ਰਮਾ ਵਾਸੀ ਨੇੜੇ ਹਰੀਓਮ ਮੰਦਰ, ਲੁਧਿਆਣਾ ਨੇ ਘਰ ਦੀਆਂ ਚੁਗਾਠਾਂ ਬਣਾਉਣ ਦਾ ਕੰਮ ਦਿੱਤਾ ਸੀ। ਕਿਸੇ ਕਾਰਨ ਚੁਗਾਠਾਂ ਦਾ ਕੰਮ ਨਹੀਂ ਹੋ ਸਕਿਆ, ਜਿਸ ਤੋਂ ਬਾਅਦ ਮੁਕੇਸ਼ ਨੇ ਆਪਣੇ 6 ਅਣਪਛਾਤੇ ਸਾਥੀਆਂ ਨਾਲ ਉਸ ਦੀ ਦੁਕਾਨ 'ਤੇ ਆ ਕੇ ਉਸ ਦੀ ਅਤੇ ਰਾਜੂ ਸ਼ੇਰਪੁਰੀਆ ਦੀ ਕੁੱਟਮਾਰ ਕੀਤੀ, ਜੋ ਰੌਲਾ ਪਾਉਣ 'ਤੇ ਉੱਥੋਂ ਧਮਕੀਆਂ ਦਿੰਦੇ ਹੋਏ ਫਰਾਰ ਹੋ ਗਏ। ਫਿਲਹਾਲ ਪੁਲਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਤੀਜੀ ਕਲਾਸ ਦੇ ਬੱਚੇ ਨੇ ਮੈਡਮ ਕੋਲ ਫਰੋਲਿਆ ਦੁੱਖ, ਪਿਤਾ ਦਾ ਨਸ਼ਾ ਛੁਡਾਉਣ ਲਈ ਮੰਗੀ ਮਦਦ
NEXT STORY