ਲੁਧਿਆਣਾ (ਧੀਮਾਨ)-ਜੀ. ਐੱਸ. ਟੀ. ਵਿਭਾਗ ਨੇ ਜਾਅਲੀ ਬਿੱਲ ਨਾਲ ਰਿਟਰਨ ਭਰਨ ਵਾਲੀਆਂ 130 ਕੰਪਨੀਆਂ 'ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਅੱਜ ਪੰਜਾਬ ਦੇ ਜੀ. ਐੱਸ. ਟੀ. ਵਿਭਾਗ ਨੇ ਲੁਧਿਆਣਾ ਦੀਆਂ ਕੁਝ ਕੰਪਨੀਆਂ 'ਤੇ ਛਾਪੇਮਾਰੀ ਕੀਤੀ। ਇਨ੍ਹਾਂ ਨੇ ਜਾਅਲੀ ਬਿੱਲਾਂ 'ਤੇ ਆਈ. ਟੀ. ਸੀ. ਕਲੇਮ ਕੀਤਾ ਸੀ, ਜਿਸ ਕਾਰਨ ਵਿਭਾਗ ਨੇ ਸ਼ੱਕ ਦੇ ਆਧਾਰ 'ਤੇ ਛਾਣਬੀਨ ਕੀਤੀ ਤਾਂ ਪਤਾ ਲੱਗਾ ਕਿ ਪ੍ਰਚੇਜ਼ ਦੇ ਸਾਰੇ ਬਿੱਲ ਜਾਅਲੀ ਹਨ। ਹਾਲਾਂਕਿ ਵਿਭਾਗ ਨੇ ਪਿਛਲੇ ਇਕ ਮਹੀਨਾ ਪਹਿਲਾਂ ਕਈ ਸ਼ੱਕੀ ਕੰਪਨੀਆਂ ਦੀ ਸੂਚੀ ਬਣਾਈ ਸੀ।
ਇਸ ਨੂੰ ਬਿੱਲ ਵੇਚਣ ਵਾਲੀਆਂ ਕੰਪਨੀਆਂ 'ਤੇ ਕੀਤੀ ਗਈ ਛਾਪੇਮਾਰੀ ਦੌਰਾਨ ਬਰਾਮਦ ਦਸਤਾਵੇਜ਼ਾਂ ਦੇ ਆਧਾਰ 'ਤੇ ਤਿਆਰ ਕੀਤਾ ਗਿਆ ਸੀ। ਜਗ ਬਾਣੀ ਨੇ ਪਹਿਲਾਂ ਹੀ 123 ਸ਼ੱਕੀ ਕੰਪਨੀਆਂ ਸਬੰਧੀ ਦੱਸ ਦਿੱਤਾ ਸੀ ਪਰ ਨਾਂ ਇਸ ਲਈ ਸਾਹਮਣੇ ਨਹੀਂ ਲਿਆਂਦੇ ਗਏ ਸਨ ਕਿਉਂਕਿ ਇਨ੍ਹਾਂ 'ਤੇ ਜਾਂਚ ਪੜਤਾਲ ਚੱਲ ਰਹੀ ਸੀ। ਹੁਣ ਇਹ ਗਿਣਤੀ ਵਧ ਕੇ 130 ਹੋ ਗਈ ਹੈ। ਇਸ ਸੂਚੀ 'ਤੇ ਲੁਧਿਆਣਾ ਦਾ ਸਥਾਨਕ ਜੀ. ਐੱਸ. ਟੀ. ਵਿਭਾਗ ਜਾਂਚ 'ਚ ਜੁਟਿਆ ਹੋਇਆ ਹੈ।
ਕਾਫੀ ਹੱਦ ਤਕ ਛਾਣਬੀਨ ਪੂਰੀ ਹੋ ਚੁੱਕੀ ਹੈ ਤੇ ਹੁਣ ਕਾਰਵਾਈ ਲਈ ਵਿਭਾਗ ਨੇ ਟੀਮਾਂ ਬਣਾ ਲਈਆਂ ਹਨ। ਇਹ ਸੂਚੀ ਗਿੱਲ ਰੋਡ ਸਥਿਤ ਬਿੱਲ ਵੇਚਣ ਵਾਲੇ ਹੈਪੀ ਨਾਗਪਾਲ ਨਾਮੀ ਸ਼ਖਸ ਦੇ ਇੱਥੋਂ ਬਰਾਮਦ ਬੈਂਕਾਂ ਦੇ ਦਸਤਾਵੇਜ਼ਾਂ ਦੇ ਆਧਾਰ 'ਤੇ ਤਿਆਰ ਹੋਈ ਦੱਸੀ ਜਾ ਰਹੀ ਹੈ। ਜਗ ਬਾਣੀ 'ਚ ਛਪੀਆਂ ਖਬਰਾਂ ਤੋਂ ਬਾਅਦ ਵਿਭਾਗ ਹਰਕਤ 'ਚ ਆਇਆ ਸੀ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਵਿਭਾਗ ਨੇ 130 ਕੰਪਨੀਆਂ ਦੀ ਸੂਚੀ 'ਚੋਂ ਕਰੀਬ 60 ਕੰਪਨੀਆਂ ਦੇ ਨਾਂ ਕੇਂਦਰੀ ਨੂੰ ਭੇਜ ਦਿੱਤੇ ਹਨ। ਸੂਤਰ ਦੱਸਦੇ ਹਨ ਕਿ ਜੀ. ਐੱਸ. ਟੀ. ਬਿੱਲ ਘਪਲਾ ਵੈਟ ਰਿਫੰਡ ਘੋਟਾਲੇ ਤੋਂ ਵੀ ਵੱਡਾ ਨਿਕਲੇਗਾ।
ਵੈਟ ਰਿਫੰਡ ਘਪਲੇ 'ਚ ਸ਼ਾਮਲ ਅਫਸਰ ਹੀ ਜੀ. ਐੱਸ. ਟੀ. ਦੀ ਕਰ ਰਹੇ ਹਨ ਰੇਡ
ਵੈਟ ਰਿਫੰਡ ਘਪਲੇ 'ਚ ਜਿਨ੍ਹਾਂ ਅਧਿਕਾਰੀਆਂ ਦਾ ਨਾਂ ਸਾਹਮਣੇ ਆਇਆ ਸੀ। ਸਰਕਾਰ ਨੇ ਹੁਣ ਉਨ੍ਹਾਂ ਨੂੰ ਹੀ ਜੀ. ਐੱਸ. ਟੀ. ਦੀ ਪੰਜਾਬ 'ਚ ਰੇਡ ਕਰਨ ਲਈ ਤਾਇਨਾਤ ਕਰ ਦਿੱਤਾ ਹੈ। ਇਨ੍ਹਾਂ ਅਫਸਰਾਂ ਦੇ ਸਾਹਮਣੇ ਆਉਣ ਨਾਲ ਛਾਪੇਮਾਰੀ ਦੀ ਕਾਰਵਾਈ ਕਿੰਨੀ ਪੁਖਤਾ ਹੋਵੇਗੀ, ਉਸ 'ਤੇ ਸਵਾਲੀਆ ਨਿਸ਼ਾਨ ਲੱਗ ਗਿਆ ਹੈ। ਬੀਤੇ ਦਿਨੀਂ ਪÎਟਿਆਲਾ ਤੇ ਮੋਹਾਲੀ ਤੋਂ ਕੁਝ ਅਜਿਹੇ ਅਫਸਰ ਲੁਧਿਆਣਾ 'ਚ ਆ ਕੇ ਰੇਡ ਕਰ ਕੇ ਗਏ, ਜਿਨ੍ਹਾਂ 'ਤੇ ਜਾਅਲੀ ਵੈਟ ਰਿਫੰਡ ਦੇ ਕੇਸ 'ਚ ਸ਼ਾਮਲ ਹੋਣ ਦੇ ਦੋਸ਼ ਹਨ। ਇਹੀ ਨਹੀਂ, ਇਨ੍ਹਾਂ ਹੀ ਅਫਸਰਾਂ ਨੇ ਵੈਟ ਰਿਫੰਡ ਦੀ ਸੀ.ਬੀ.ਆਈ. ਜਾਂਚ ਰੁਕਵਾਉਣ 'ਚ ਕੁਝ ਉਦਯੋਗਿਕ ਐਸੋਸੀਏਸ਼ਨਾਂ ਦੀ ਮਦਦ ਲਈ ਸੀ। ਹੁਣ ਜੇਕਰ ਅਜਿਹੇ ਅਫਸਰ ਜਾਂਚ ਕਰਨਗੇ ਤਾਂ ਵਿੱਤ ਮੰਤਰੀ ਬਾਦਲ ਦੇ ਮੁਤਾਬਕ ਪੰਜਾਬ ਦਾ ਕਰ ਜੋ ਕਿ 40 ਫੀਸਦੀ ਥੱਲੇ ਡਿੱਗਿਆ ਹੈ, ਉਹ ਆਉਣ ਵਾਲੇ ਸਮੇਂ 'ਚ 100 ਫੀਸਦੀ ਗਿਰਾਵਟ 'ਚ ਹੋਵੇਗਾ।
ਪਾਰਕਿੰਗ ਲਈ 1 ਅਪ੍ਰੈਲ ਤੋਂ ਕਰਨੀ ਪਏੇਗੀ ਹੋਰ ਜੇਬ ਢਿੱਲੀ
NEXT STORY