ਚੰਡੀਗੜ੍ਹ (ਰਾਜਿੰਦਰ)-ਸ਼ਹਿਰ ਵਾਸੀ ਪਾਰਕਿੰਗ ਲਈ ਆਪਣੀ ਜੇਬ ਹੋਰ ਢਿੱਲੀ ਕਰਨ ਦੀ ਤਿਆਰੀ ਕਰ ਲੈਣ ਕਿਉਂਕਿ ਨਗਰ ਨਿਗਮ ਨੇ ਇਕ ਅਪ੍ਰੈਲ ਤੋਂ ਪਾਰਕਿੰਗ ਦੇ ਰੇਟ ਵਧਾਉਣ ਦੀ ਤਿਆਰੀ ਕਰ ਲਈ ਹੈ, ਜਿਸਦੇ ਤਹਿਤ ਦੋਪਹੀਆ ਵਾਹਨਾਂ ਨੂੰ ਪਹਿਲੇ ਚਾਰ ਘੰਟਿਆਂ ਲਈ 5 ਰੁਪਏ ਦੀ ਥਾਂ 10 ਰੁਪਏ ਤੇ ਚਾਰ ਪਹੀਆ ਵਾਹਨਾਂ ਨੂੰ 10 ਰੁਪਏ ਦੀ ਥਾਂ 20 ਰੁਪਏ ਦੇਣੇ ਹੋਣਗੇ। 4 ਘੰਟਿਆਂ ਬਾਅਦ ਹਰ 2 ਘੰਟਿਆਂ ਲਈ ਵਾਧੂ ਪਾਰਕਿੰਗ ਫੀਸ ਦੇਣੀ ਹੋਵੇਗੀ। ਨਿਗਮ ਨੇ ਪਿਛਲੇ ਸਾਲ ਪਾਰਕਿੰਗ ਸਬੰਧੀ ਕੰਪਨੀ ਦੀ ਰਿਪੋਰਟ 'ਤੇ ਇਹ ਰੇਟ ਵਧਾਉਣ ਦੇ ਮਤੇ ਨੂੰ ਹਰੀ ਝੰਡੀ ਦੇ ਦਿੱਤੀ ਸੀ।
ਜ਼ਿਕਰਯੋਗ ਹੈ ਕਿ ਨਿਗਮ ਨੇ ਸ਼ਹਿਰ ਦੀਆਂ ਪਾਰਕਿੰਗਾਂ ਨੂੰ ਸਮਾਰਟ ਬਣਾਉਣ ਲਈ ਮੁੰਬਈ ਦੀ ਕੰਪਨੀ ਆਰਿਆ ਟੋਲ ਇੰਫਰਾ ਲਿਮਟਿਡ ਨੂੰ 14.78 ਕਰੋੜ ਰੁਪਏ 'ਚ ਸਾਰੀਆਂ 25 ਪਾਰਕਿੰਗਾਂ ਦਾ ਕੰਮ ਅਲਾਟ ਕੀਤਾ ਸੀ। ਕੰਪਨੀ ਨੇ ਪਿਛਲੇ ਸਾਲ 15 ਜੂਨ ਤੋਂ ਸਾਰੀਆਂ ਪਾਰਕਿੰਗਾਂ 'ਤੇ ਕੰਮ ਵੀ ਸ਼ੁਰੂ ਕਰ ਦਿੱਤਾ ਸੀ। ਨਿਗਮ ਨੇ ਸ਼ੁਰੂ 'ਚ ਪਾਰਕਿੰਗ ਲਈ ਪਹਿਲਾਂ ਵਾਲੀ ਫੀਸ ਹੀ ਦੋਪਹੀਆ ਵਾਹਨਾਂ ਲਈ ਦੋ ਰੁਪਏ ਤੇ ਚਾਰ ਪਹੀਆ ਵਾਹਨਾਂ ਲਈ 5 ਰੁਪਏ ਵਸੂਲਣੇ ਸ਼ੁਰੂ ਕੀਤੇ ਸਨ ਪਰ ਇਸ ਰੇਟ ਨੂੰ ਕੰਪਨੀ ਨੇ ਪਿਛਲੇ ਸਾਲ 8 ਦਸੰਬਰ ਨੂੰ ਵਧਾ ਦਿੱਤਾ ਸੀ। ਕੰਪਨੀ ਨੇ ਦੋਪਹੀਆ ਵਾਹਨਾਂ ਲਈ ਪਹਿਲੇ 4 ਘੰਟੇ ਪੰਜ ਰੁਪਏ ਤੇ ਉਸ ਤੋਂ ਬਾਅਦ ਹਰ ਦੋ ਘੰਟਿਆਂ ਲਈ ਵਾਧੂ ਪੰਜ ਰੁਪਏ ਤੇ ਚਾਰ ਪਹੀਆ ਵਾਹਨਾਂ ਲਈ ਪਹਿਲੇ ਚਾਰ ਘੰਟਿਆਂ ਦੇ 10 ਰੁਪਏ ਤੇ ਉਸ ਤੋਂ ਬਾਅਦ ਹਰ ਘੰਟੇ ਲਈ ਵਾਧੂ 10 ਰੁਪਏ ਵਸੂਲਣੇ ਸ਼ੁਰੂ ਕੀਤੇ ਸਨ ਪਰ ਹੁਣ ਨਿਗਮ ਇਕ ਅਪ੍ਰੈਲ ਤੋਂ ਇਨ੍ਹਾਂ ਰੇਟਾਂ ਨੂੰ ਵੀ ਰਿਵਾਈਜ਼ਡ ਕਰਨ ਜਾ ਰਿਹਾ ਹੈ।
10 ਹਜ਼ਾਰ ਵਾਹਨ ਪਾਰਕਿੰਗ ਲਈ ਬਾਹਰ ਸਨ ਖੜ੍ਹੇ
ਪਿਛਲੇ ਸਾਲ ਜਦੋਂ ਦਸੰਬਰ ਮਹੀਨੇ ਵਿਚ ਨਿਗਮ ਨੇ ਪਾਰਕਿੰਗ ਦੇ ਰੇਟ ਵਧਾਉਣੇ ਸ਼ੁਰੂ ਕੀਤੇ ਸਨ ਤਾਂ ਉਸ ਦੇ ਦੂਸਰੇ ਦਿਨ ਹੀ ਕੰਪਨੀ ਨੇ ਇਸ ਸਬੰਧੀ ਇਕ ਰਿਪੋਰਟ ਸੌਂਪੀ ਸੀ, ਜਿਸ ਵਿਚ ਕਿਹਾ ਗਿਆ ਸੀ ਕਿ ਪਾਰਕਿੰਗ ਰੇਟਾਂ ਵਿਚ ਵਾਧਾ ਹੋਣ ਤੋਂ ਬਾਅਦ ਲੋਕਾਂ ਨੇ ਪਾਰਕਿੰਗ ਦੀ ਵਰਤੋਂ ਬੰਦ ਕਰ ਦਿੱਤੀ ਹੈ ਤੇ 10 ਹਜ਼ਾਰ ਦੇ ਕਰੀਬ ਵਾਹਨ ਪਾਰਕਿੰਗ ਲਈ ਬਾਹਰ ਖੜ੍ਹੇ ਹੋਏ। ਇਸ ਤੋਂ ਬਾਅਦ ਹੀ ਨਿਗਮ ਨੇ ਸਖਤੀ ਵੀ ਕੀਤੀ ਪਰ ਬਾਵਜੂਦ ਇਸ ਦੇ ਅਜੇ ਵੀ ਹਜ਼ਾਰਾਂ ਵਾਹਨ ਨੋ ਪਾਰਕਿੰਗ ਖੇਤਰ ਵਿਚ ਖੁੱਲ੍ਹੇ ਗਰਾਊਂਡ, ਰੋਡ ਬਰਮ ਤੇ ਮੇਨ ਰੋਡ 'ਤੇ ਖੜ੍ਹੇ ਹੋ ਰਹੇ ਹਨ।
ਨਵੇਂ ਪਾਰਕਿੰਗ ਰੇਟਸ
ਦੋਪਹੀਆ ਵਾਹਨ : ਪਹਿਲੇ ਚਾਰ ਘੰਟਿਆਂ ਦੇ-10 ਰੁਪਏ
ਚਾਰ ਪਹੀਆ ਵਾਹਨ : ਪਹਿਲੇ ਚਾਰ ਘੰਟਿਆਂ ਦੇ-20 ਰੁਪਏ
ਚਾਰ ਘੰਟਿਆਂ ਤੋਂ ਬਾਅਦ ਹਰ ਦੋ ਘੰਟਿਆਂ ਲਈ ਵਾਧੂ 20 ਰੁਪਏ ਅਦਾ ਕਰਨੇ ਹੋਣਗੇ।
ਸਹੂਲਤਾਂ ਨਹੀਂ ਤਾਂ ਰੇਟ ਵਧਾਉਣ ਦੀ ਨਹੀਂ ਬਣਦੀ ਕੋਈ ਤੁਕ
ਟਰੇਡਰਜ਼ ਵੈੱਲਫੇਅਰ ਐਸੋਸੀਏਸ਼ਨ ਸੈਕਟਰ-17 ਦੇ ਪ੍ਰਧਾਨ ਕਮਲਜੀਤ ਸਿੰਘ ਪੰਛੀ ਨੇ ਕਿਹਾ ਕਿ ਜਦੋਂ ਤਕ ਪਾਰਕਿੰਗ ਵਿਚ ਸਮਾਰਟ ਸਹੂਲਤਾਂ ਮੁਹੱਈਆ ਨਹੀਂ ਹੋਣਗੀਆਂ, ਉਦੋਂ ਤਕ ਰੇਟ ਵਧਾਉਣ ਦੀ ਕੋਈ ਤੁਕ ਨਹੀਂ ਬਣਦੀ। ਪਾਰਕਿੰਗ ਰੇਟ ਵਧਾ ਕੇ ਨਿਗਮ ਲੋਕਾਂ 'ਤੇ ਵਾਧੂ ਬੋਝ ਪਾਉਣ ਵਿਚ ਲੱਗਾ ਹੋਇਆ ਹੈ। ਉਨ੍ਹਾਂ ਕਿਹਾ ਕਿ ਅਜੇ ਵੀ ਸਾਰੀਆਂ ਪਾਰਕਿੰਗਾਂ ਵਿਚ ਸੀ. ਸੀ. ਟੀ. ਵੀ. ਕੈਮਰੇ ਨਹੀਂ ਲੱਗੇ ਹਨ, ਲੋਕਾਂ ਨੂੰ ਰੀਚਾਰਜ ਦੇ ਨਾਲ ਸਮਾਰਟ ਕਾਰਡ ਦੀ ਸਹੂਲਤ ਨਹੀਂ ਦਿੱਤੀ ਗਈ ਹੈ ਤੇ ਪਾਰਕਿੰਗ ਵਿਚ ਬੂਮ ਬੈਰੀਅਰ ਵੀ ਨਹੀਂ ਲਾਏ ਗਏ ਹਨ।
ਚੋਰਾਂ ਨੇ ਪ੍ਰਵਾਸੀ ਭਾਰਤੀ ਦੇ ਘਰ ਨੂੰ ਬਣਿਆ ਨਿਸ਼ਾਨਾ
NEXT STORY