ਪਟਿਆਲਾ (ਬਲਜਿੰਦਰ) - ਸੀ. ਆਈ. ਏ. ਸਟਾਫ ਪਟਿਆਲਾ, ਥਾਣਾ ਕੋਤਵਾਲੀ ਅਤੇ ਥਾਣਾ ਡਵੀਜ਼ਨ ਨੰਬਰ 2 ਦੀ ਪੁਲਸ ਵੱਲੋਂ ਕੀਤੇ ਗਏ ਜੁਆਇੰਟ ਆਪਰੇਸ਼ਨ ਵਿਚ ਪਟਿਆਲਾ ਪੁਲਸ ਨੇ ਲੁੱਟਾਂ-ਖੋਹਾਂ ਕਰਨ ਵਾਲੇ ਗਿਰੋਹ ਦੇ 6 ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਤੋਂ 6 ਮੋਟਰਸਾਈਕਲ, 2 ਐਕਟਿਵਾ, 1 ਕੁਹਾੜੀ, 2 ਮੋਬਾਇਲ, 2 ਕਿਰਪਾਨਾਂ ਅਤੇ 2 ਚਾਕੂ ਬਰਾਮਦ ਕੀਤੇ ਹਨ। ਇਸੇ ਗਿਰੋਹ ਦੇ ਮੈਂਬਰਾਂ ਤੋਂ 6 ਦਿਨ ਪਹਿਲਾਂ ਇਕ ਵਪਾਰੀ ਦੇ ਸਿਰ ਵਿਚ ਰਾਡ ਮਾਰ ਕੇ ਲੁੱਟੇ ਗਏ 5 ਲੱਖ 77 ਹਜ਼ਾਰ ਵਿਚੋਂ 2 ਲੱਖ 97 ਹਜ਼ਾਰ ਰੁਪਏ ਵੀ ਬਰਾਮਦ ਕਰ ਲਏ ਹਨ।
ਜਾਣਕਾਰੀ ਦਿੰਦਿਆਂ ਐੱਸ. ਐੱਸ. ਪੀ. ਡਾ. ਐੱਸ. ਭੂਪਤੀ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਸਾਹਮਣੇ ਆਇਆ ਕਿ ਉਕਤ ਵਿਅਕਤੀ ਨਸ਼ੇ ਦੀ ਪੂਰਤੀ ਲਈ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ। ਗ੍ਰਿਫ਼ਤਾਰ ਕੀਤੇ ਗਿਰੋਹ ਦੇ ਮੈਂਬਰਾਂ ਵਿਚ ਇੰਦਰ ਸਿੰਘ ਉਰਫ 12 ਬੋਰ, ਕਾਕਾ ਵਾਸੀ ਸੰਜੇ ਕਾਲੋਨੀ, ਰਾਕੇਸ਼ ਕੁਮਾਰ ਉਰਫ ਬੱਚੀ ਵਾਸੀ ਅਫਸਰ ਕਾਲੋਨੀ, ਬੀਰੂ ਉਰਫ ਥਾਪਾ ਵਾਸੀ ਸਰਕਾਰੀ ਕੁਆਰਟਰ ਮੈਡੀਕਲ ਕਾਲਜ ਪਟਿਆਲਾ, ਵਿਕੇਸ਼ ਕੁਮਾਰ ਉਰਫ ਕਾਲੂ ਵਾਸੀ ਖੇੜੀ ਗੁਜਰਾ ਹਾਲ ਨਿਵਾਸੀ ਅਫਸਰ ਕਾਲੋਨੀ ਪਟਿਆਲਾ ਅਤੇ ਲਲਿਤ ਉਰਫ ਬੜਾਊ ਵਾਸੀ ਪਿੰਡ ਅਜਰੋਰ ਸ਼ਾਮਲ ਹਨ। ਐੱਸ. ਐੱਸ. ਪੀ. ਡਾ. ਐੱਸ. ਭੂਪਤੀ ਨੇ ਦੱਸਿਆ ਕਿ ਲੰਘੀ 16 ਫਰਵਰੀ ਨੂੰ ਨਾਭਾ ਗੇਟ ਸਥਿਤ ਪੁਰਾਣੀ ਅਨਾਜ ਮੰਡੀ 'ਚ ਇਕ ਅਸ਼ੋਕ ਕੁਮਾਰ ਦੇ ਨਾਂ ਦੇ ਵਪਾਰੀ ਦੇ ਸਿਰ ਵਿਚ ਲੋਹੇ ਦੀ ਰਾਡ ਮਾਰ ਕੇ ਉਸ ਤੋਂ 5 ਲੱਖ 77 ਹਜ਼ਾਰ ਰੁਪਏ ਲੁੱਟ ਕੇ ਲੈ ਗਏ ਸਨ। ਇਸ ਮਾਮਲੇ ਦੀ ਪੜਤਾਲ ਵਿਚ ਪੁਲਸ ਵੱਲੋਂ ਐੱਸ. ਪੀ. ਇਨਵੈਸਟੀਗੇਸ਼ਨ ਹਰਵਿੰਦਰ ਸਿੰਘ ਵਿਰਕ ਦੀ ਅਗਵਾਈ ਹੇਠ ਸੀ. ਆਈ. ਏ. ਸਟਾਫ ਪਟਿਆਲਾ ਦੇ ਇੰਚਾਰਜ ਇੰਸ. ਦਲਬੀਰ ਸਿੰਘ ਗਰੇਵਾਲ, ਥਾਣਾ ਕੋਤਵਾਲੀ ਦੇ ਇੰਚਾਰਜ ਐੱਸ. ਐੈੱਚ. ਓ. ਇੰਸ. ਰਾਹੁਲ ਕੌਸ਼ਲ ਅਤੇ ਥਾਣਾ ਡਵੀਜ਼ਨ ਨੰਬਰ 2 ਦੇ ਐੱਸ. ਐੈੱਚ. ਓ. ਸੁਰਿੰਦਰ ਭੱਲਾ ਦੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦਾ ਗਠਨ ਕੀਤਾ ਗਿਆ। ਟੀਮ ਨੇ ਵੱਖ-ਵੱਖ ਪਹਿਲੂਆਂ ਤੋਂ ਇਸ ਘਟਨਾ ਦੀ ਪੜਤਾਲ ਸ਼ੁਰੂ ਕੀਤੀ।ਇਸੇ ਦੌਰਾਨ ਥਾਣਾ ਡਵੀਜ਼ਨ ਨੰਬਰ 2 ਦੇ ਐੱਸ. ਐੱਚ. ਓ. ਸੁਰਿੰਦਰ ਭੱਲਾ, ਸੀ. ਆਈ. ਏ. ਸਟਾਫ ਦੇ ਏ. ਐੱਸ. ਆਈ. ਲਖਵਿੰਦਰ ਸਿੰਘ ਅਤੇ ਏ. ਐੱਸ. ਆਈ. ਜੋਗਿੰਦਰ ਸਿੰਘ ਦੀ ਟੀਮ ਨੂੰ ਮਿਲੀ ਸੂਚਨਾ ਦੇ ਆਧਾਰ 'ਤੇ ਉਕਤ 6 ਵਿਅਕਤੀਆਂ ਨੂੰ ਸ਼ੀਸ਼ ਮਹਿਲ ਤੋਂ ਘਲੋੜੀ ਗੇਟ ਨੂੰ ਜਾਂਦੀ ਵੱਡੀ ਨਦੀ ਦੇ ਕੋਲੋਂ ਗ੍ਰਿਫ਼ਤਾਰ ਕੀਤਾ ਗਿਆ, ਜਿੱਥੇ ਇਹ ਵਿਅਕਤੀ ਲੁੱਟ ਅਤੇ ਡਕੈਤੀ ਦੀ ਯੋਜਨਾ ਬਣਾ ਰਹੇ ਸਨ। ਪੁਲਸ ਨੇ ਉਕਤ ਗਿਰੋਹ ਨੂੰ ਮੌਕੇ 'ਤੇ ਕਾਬੂ ਕਰ ਕੇ ਉਨ੍ਹਾਂ ਦੀ ਇਸ ਯੋਜਨਾ ਨੂੰ ਨਾਕਾਮ ਕਰ ਦਿੱਤਾ। ਗ੍ਰਿਫ਼ਤਾਰੀ ਤੋਂ ਬਾਅਦ ਪੁਲਸ ਨੇ ਉਨ੍ਹਾਂ ਨੂੰ ਅਦਾਲਤ ਵਿਚ ਪੇਸ਼ ਕੀਤਾ, ਜਿਨ੍ਹਾਂ ਨੂੰ ਤਿੰਨ ਦਿਨਾਂ ਦੇ ਪੁਲਸ ਰਿਮਾਂਡ 'ਤੇ ਭੇਜ ਦਿੱਤਾ ਹੈ।
ਗਿਰੋਹ ਦਾ ਮੈਂਬਰ ਕਾਕਾ 8 ਫਰਵਰੀ ਨੂੰ ਆਇਆ ਸੀ ਪੈਰੋਲ 'ਤੇ
ਲੁੱਟਾਂ-ਖੋਹਾਂ ਕਰਨ ਵਾਲੇ ਗਿਰੋਹ ਦਾ ਸਰਗਰਮ ਮੈਂਬਰ ਕਾਕਾ ਇਸੇ ਮਹੀਨੇ 8 ਫਰਵਰੀ ਨੂੰ ਪੈਰੋਲ 'ਤੇ ਬਾਹਰ ਆਇਆ ਸੀ। ਉਸਨੇ ਆਉਂਦੇ ਹੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਦਿੱਤਾ। ਕਾਕਾ ਥਾਣਾ ਕੋਤਵਾਲੀ ਵਿਚ ਸਾਲ 2013 ਵਿਚ ਦਰਜ ਐੈੱਨ. ਡੀ. ਪੀ. ਐੱਸ. ਕੇਸ ਵਿਚ ਜਿਸ 'ਚ ਕਾਕਾ ਤੋਂ 260 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਹੋਇਆ ਸੀ, ਵਿਚ ਅਦਾਲਤ ਨੇ 10 ਸਾਲ ਦੀ ਸਜ਼ਾ ਸੁਣਾਈ ਹੈ। ਉਹ ਕੇਂਦਰੀ ਜੇਲ ਪਟਿਆਲਾ ਵਿਚ ਬੰਦ ਸੀ ਤੇ ਲੰਘੀ 8 ਫਰਵਰੀ ਨੂੰ ਹੀ ਪੈਰੋਲ 'ਤੇ ਬਾਹਰ ਆਇਆ ਸੀ। ਬਾਹਰ ਆਉਂਦੇ ਹੀ ਉਸ ਨੇ ਗਿਰੋਹ ਦੇ ਸਰਗਣਾ ਇੰਦਰ 12 ਬੋਰ ਨਾਲ ਮਿਲ ਕੇ ਇਸ ਡਕੈਤੀ ਨੂੰ ਅੰਜਾਮ ਦਿੱਤਾ। ਇਸੇ ਤਰ੍ਹਾਂ ਗਿਰੋਹ ਦਾ ਸਰਗਣਾ ਇੰਦਰ ਉਰਫ 12 ਬੋਰ ਵੀ ਚੋਰੀ ਦੇ ਕੇਸ ਵਿਚ ਜ਼ਮਾਨਤ 'ਤੇ ਬਾਹਰ ਹੈ। ਬੱਚੀ 12 ਫਰਵਰੀ ਨੂੰ ਜ਼ਮਾਨਤ 'ਤੇ ਬਾਹਰ ਆਇਆ ਸੀ, ਵਿਕੇਸ਼ ਵੀ ਚੋਰੀ ਦੇ ਕੇਸ ਵਿਚ ਹਾਲ ਹੀ ਵਿਚ ਜ਼ਮਾਨਤ 'ਤੇ ਬਾਹਰ ਆਇਆ ਸੀ। ਐੱਸ. ਐੱਸ. ਪੀ. ਨੇ ਦੱਸਿਆ ਕਿ ਇਨ੍ਹਾਂ ਵਿਅਕਤੀਆਂ ਦਾ ਲੁੱਟਾਂ-ਖੋਹਾਂ ਕਰਨਾ ਧੰਦਾ ਹੈ।
ਵਪਾਰੀ ਦੇ ਸਿਰ 'ਚ ਲੋਹੇ ਦੀ ਰਾਡ ਮਾਰ ਕੇ ਲੁੱਟੇ ਸਨ 5 ਲੱਖ 71 ਹਜ਼ਾਰ
ਐੱਸ. ਐੱਸ. ਪੀ. ਨੇ ਦੱਸਿਆ ਕਿ 4-5 ਫਰਵਰੀ 2018 ਦੀ ਦਰਮਿਆਨੀ ਰਾਤ ਨੂੰ ਅਫਸਰ ਕਾਲੋਨੀ ਵਿਖੇ ਇਨ੍ਹਾਂ ਵਿਅਕਤੀਆਂ ਨੇ ਹੀ ਘਰ ਵਿਚ ਦਾਖਲ ਹੋ ਕੇ ਮੋਬਾਇਲ ਅਤੇ ਨਕਦੀ ਚੋਰੀ ਕਰ ਕੇ ਫਰਾਰ ਹੋ ਗਏ ਸਨ। ਇਸੇ ਦੌਰਾਨ ਇਸ ਇਲਾਕੇ ਵਿਚੋਂ ਇਨ੍ਹਾਂ ਵਿਅਕਤੀਆਂ ਨੇ ਇਕ ਮੋਟਰਸਾਈਕਲ ਵੀ ਚੋਰੀ ਕੀਤਾ, ਜਿਸ ਸਬੰਧੀ ਥਾਣਾ ਪੁਲਸ ਲਾਈਨ ਵਿਖੇ ਕੇਸ ਦਰਜ ਹੈ। ਇਸ ਤੋਂ ਬਾਅਦ 16 ਫਰਵਰੀ ਨੂੰ ਇਸ ਗਿਰੋਹ ਦੇ ਮੈਂਬਰਾਂ ਨੇ ਅਸ਼ੋਕ ਕੁਮਾਰ ਨਾਂ ਦੇ ਵਪਾਰੀ ਦੇ ਸਿਰ ਵਿਚ ਲੋਹੇ ਦੀ ਰਾਡ ਮਾਰ ਕੇ 5 ਲੱਖ 71 ਹਜ਼ਾਰ ਰੁਪਏ ਲੁੱਟੇ।
ਖਾਲਿਸਤਾਨ 'ਤੇ ਨੀਤੀ ਸਪੱਸ਼ਟ ਕਰਨ ਤੋਂ ਬਾਅਦ ਹੀ ਟਰੂਡੋ ਨੂੰ ਮਿਲੇ ਮੁੱਖ ਮੰਤਰੀ : ਪ੍ਰਨੀਤ ਕੌਰ
NEXT STORY