ਲੁਧਿਆਣਾ (ਰਿਸ਼ੀ) : ਫੈਕਟਰੀ ਲੁੱਟਣ ਦੀ ਯੋਜਨਾ ਬਣਾ ਰਹੇ ਇਕ ਗੈਂਗ ਦਾ ਸੀ. ਆਈ. ਏ.-2 ਦੀ ਪੁਲਸ ਵੱਲੋਂ ਪਰਦਾਫਾਸ਼ ਕੀਤਾ ਗਿਆ। ਪੁਲਸ ਨੇ ਗੈਂਗ ਦੀ ਸਰਗਣਾ ਸਮੇਤ 3 ਸਾਥੀਆਂ ਨੂੰ ਗ੍ਰਿਫਤਾਰ ਕੀਤਾ ਹੈ, ਜਦੋਂਕਿ 2 ਸਾਥੀ ਪੁਲਸ ਨੂੰ ਚਕਮਾ ਦੇ ਕੇ ਫ਼ਰਾਰ ਹੋਣ ’ਚ ਕਾਮਯਾਬ ਹੋ ਗਏ। ਪੁਲਸ ਨੂੰ ਮੁਲਜ਼ਮਾਂ ਕੋਲੋਂ 2 ਲੱਖ 20 ਹਜ਼ਾਰ ਰੁਪਏ ਦੀ ਨਕਦੀ, ਦਾਤਰ, ਕਿਰਪਾਨਾਂ ਤੇ ਰਾਡਾਂ ਬਰਾਮਦ ਹੋਈਆਂ ਹਨ। ਪੁਲਸ ਨੇ ਸਾਰਿਆਂ ਖਿਲਾਫ ਥਾਣਾ ਕੂਮ ਕਲਾਂ ’ਚ ਕੇਸ ਦਰਜ ਕੀਤਾ ਹੈ।
ਜਾਣਕਾਰੀ ਦਿੰਦੇ ਹੋਏ ਇੰਚਾਰਜ ਇੰਸਪੈਕਟਰ ਬਿਕਰਮਜੀਤ ਸਿੰਘ ਨੇ ਦੱਸਿਆ ਕਿ ਫੜੇ ਗਏ ਮੁਲਜ਼ਮਾਂ ਦੀ ਪਛਾਣ ਸਰਗਣਾ ਸ਼ਿੰਦਰ ਸਿੰਘ ਨਿਵਾਸੀ ਪਿੰਡ ਕੋਹਾੜਾ, ਯੋਗਰਾਜ ਸਿੰਘ ਨਿਵਾਸੀ ਪਿੰਡ ਕੁਹਾੜਾ ਅਤੇ ਕਰਨ ਨਿਵਾਸੀ ਸਾਹਨੇਵਾਲ ਰੋਡ ਅਤੇ ਫਰਾਰ ਦੀ ਪਛਾਣ ਦੀਪਕ ਅਤੇ ਅਰਸ਼ਦੀਪ ਸਿੰਘ ਵਜੋਂ ਹੋਈ ਹੈ।
ਇਹ ਵੀ ਪੜ੍ਹੋ : ਨਗਰ ਨਿਗਮ ਨੇ ਫੁੱਲਾਂਵਾਲ ਚੌਕ ਨੇੜੇ ਸਰਵਿਸ ਲੇਨ ਤੋਂ ਗੈਰ-ਕਾਨੂੰਨੀ ਸਬਜ਼ੀ ਮੰਡੀ ਹਟਾਈ
ਪੁਲਸ ਨੂੰ ਸੂਚਨਾ ਮਿਲੀ ਸੀ ਕਿ ਉਕਤ ਗੈਂਗ ਮੈਂਬਰ ਕੁਹਾੜਾ ਮਾਛੀਵਾੜਾ ਰੋਡ ਸਥਿਤ ਅਨਿਲ ਸਿੰਗਲਾ ਫੈਕਟਰੀ ਕੋਲ ਇਕ ਖਾਲੀ ਪਲਾਟ ’ਚ ਬੈਠੇ ਲੁੱਟ ਦੀ ਯੋਜਨਾ ਬਣਾ ਰਹੇ ਹਨ। ਗੈਂਗ ਮੈਂਬਰ ਨੂੰ ਇਸ ਗੱਲ ਦੀ ਜਾਣਕਾਰੀ ਸੀ ਕਿ ਫੈਕਟਰੀ ਮਾਲਕ ਵੱਲੋਂ ਲੇਬਰ ਨੂੰ ਸੈਲਰੀ ਦੇਣ ਦੇ ਚੱਲਦੇ ਆਪਣੇ ਕੋਲ ਕੈਸ਼ ਮੰਗਵਾਇਆ ਹੋਇਆ ਹੈ। ਇਸ ਦੇ ਚੱਲਦੇ ਵੱਡੀ ਵਾਰਦਾਤ ਨੂੰ ਅੰਜਾਮ ਦੇਣਾ ਸੀ, ਜਿਸ ਲਈ 8 ਵਜੇ ਦਾ ਸਮਾਂ ਤੈਅ ਕੀਤਾ ਗਿਆ ਪਰ ਇਸ ਤੋਂ ਪਹਿਲਾਂ ਪੁਲਸ ਨੇ ਇਨ੍ਹਾਂ ਨੂੰ ਦਬੋਚ ਲਿਆ, ਜਦੋਂਕਿ 2 ਫਰਾਰ ਹੋ ਗਏ। ਪੁਲਸ ਅਨੁਸਾਰ ਮੁਲਜ਼ਮਾਂ ਨੂੰ ਅਦਾਲਤ ’ਚ ਪੇਸ਼ ਕਰ ਰਿਮਾਂਡ ’ਤੇ ਗੰਭੀਰਤਾ ਨਾਲ ਪੁੱਛਗਿੱਛ ਕੀਤੀ ਜਾਵੇਗੀ। ਫੜੇ ਗਏ ਮੁਲਜ਼ਮ ਕਰਨ ਖਿਲਾਫ ਪਹਿਲਾਂ ਵੀ ਸ਼ਰਾਬ ਅਤੇ ਹੈਰੋਇਨ ਸਮੱਗਲਿੰਗ ਸਮੇਤ ਲੜਾਈ ਝਗੜੇ ਦੇ 5 ਮਾਮਲੇ ਦਰਜ ਹਨ। ਇਨ੍ਹਾਂ ’ਚ ਜੁਲਾਈ 2024 ਨੂੰ ਜ਼ਮਾਨਤ ’ਤੇ ਬਾਹਰ ਆਇਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਲੁਟੇਰੇ ਔਰਤ ਦੇ ਕੰਨਾਂ ਦੀਆਂ ਵਾਲੀਆਂ ਖੋਹ ਕੇ ਹੋਏ ਫ਼ਰਾਰ
NEXT STORY