ਖੰਨਾ (ਵਿਪਨ ਬੀਜਾ) : ਖੰਨਾ ਪੁਲਸ ਨੂੰ ਉਸ ਸਮੇਂ ਵੱਡੀ ਸਫ਼ਲਤਾ ਮਿਲੀ ਜਦੋਂ ਉਸ ਨੇ ਅਮਰੀਕਾ ’ਚ ਬੈਠੇ ਗੈਂਗਸਟਰ ਲਵਜੀਤ ਕੰਗ ਦੇ ਗੈਂਗ ਦਾ ਪਰਦਾਫ਼ਾਸ਼ ਕੀਤਾ। ਇਸ ਗੈਂਗ ਦੇ ਬਦਮਾਸ਼ ਗੈਂਗਸਟਰ ਕੰਗ ਵੱਲੋਂ ਪੰਜਾਬ ਅਤੇ ਹੋਰ ਸੂਬਿਆਂ ’ਚ ਦਿੱਤੇ ਟਾਰਗੈੱਟਸ ’ਤੇ ਕਿਡਨੈਪਿੰਗ ਕਰ ਕਰੋੜਾਂ ਰੁਪਏ ਦੀਆਂ ਫਿਰੌਤੀਆਂ ਮੰਗਣ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਦੀ ਫ਼ਿਰਾਕ ’ਚ ਸਨ। ਖੰਨਾ ਪੁਲਸ ਨੇ ਗੈਂਗ ਦੇ 6 ਬਦਮਾਸ਼ਾਂ ਨੂੰ ਗ੍ਰਿਫ਼ਤਾਰ ਕਰ ਉਨ੍ਹਾਂ ਕੋਲੋਂ 13 ਰਿਵਾਲਵਰ ਤੇ 13 ਮੈਗਜ਼ੀਨ ਬਰਾਮਦ ਕੀਤੇ ਹਨ।
ਇਹ ਖ਼ਬਰ ਵੀ ਪੜ੍ਹੋ : 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਅਹਿਮ ਖ਼ਬਰ, ਹੁਣ ਇਸ ਤਾਰੀਖ਼ ਨੂੰ ਲਈ ਜਾਵੇਗੀ ਅੰਗਰੇਜ਼ੀ ਦੀ ਪ੍ਰੀਖਿਆ
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਐੱਸ. ਐੱਸ. ਪੀ. ਅਮਨੀਤ ਕੌਂਡਲ ਨੇ ਦੱਸਿਆ ਕਿ ਪੁਲਸ ਨੇ ਗੈਂਗਸਟਰ ਲਵਜੀਤ ਕੰਗ ਗੈਂਗ ਦਾ ਪਰਦਾਫਾਸ਼ ਕਰ ਵੱਡੀ ਵਾਰਦਾਤ ਹੋਣ ਤੋਂ ਪਹਿਲਾਂ ਹੀ ਰੋਕ ਦਿੱਤਾ ਹੈ। ਐੱਸ.ਐੱਸ.ਪੀ. ਨੇ ਦੱਸਿਆ ਕਿ ਪੁਲਸ ਨੇ ਬਦਮਾਸ਼ ਦਵਿੰਦਰ ਸਿੰਘ ਬੰਟੀ, ਕਰਨਜੋਤ ਸਿੰਘ, ਕੋਹਿਨੂਰ ਸਿੰਘ, ਹਰਪ੍ਰੀਤ ਸਿੰਘ, ਬਲਕਰਨ ਸਿੰਘ, ਕਮਲਜੀਤ ਸਿੰਘ ਨੂੰ 13 ਰਿਵਾਲਵਰ 32 ਬੋਰ ਸਣੇ ਕਾਬੂ ਕੀਤਾ। ਮੁਲਜ਼ਮਾਂ ਤੋਂ ਤਫ਼ਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਇਨ੍ਹਾਂ ਦਾ ਸੰਪਰਕ (ਅਮਰੀਕਾ) ’ਚ ਬੈਠੇ ਗੈਂਗਸਟਰ ਲਵਜੀਤ ਕੰਗ ਨਾਲ ਹੈ। ਗੈਂਗਸਟਰ ਲਵਜੀਤ ਕੰਗ ਨੇ ਇਨ੍ਹਾਂ ਨੂੰ ਟਾਰਗੈੱਟ ਦਿੱਤਾ ਸੀ, ਕੰਗ ਨੇ ਇਨ੍ਹਾਂ ਨੂੰ ਵੱਖ-ਵੱਖ ਟਾਰਗੈੱਟਾਂ ਨੂੰ ਅਗਵਾ ਕਰਵਾ ਕੇ ਕਰੋੜਾਂ ਦੀ ਫਿਰੌਤੀ ਮੰਗਣੀ ਸੀ ਪਰ ਪਹਿਲਾਂ ਹੀ ਪੁਲਸ ਦੀ ਮੁਸਤੈਦੀ ਨਾਲ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਗਿਆ।
ਟੋਲ ਪਲਾਜ਼ਾ ਦੇ ਸਕਿਊਰਟੀ ਇੰਚਾਰਜ਼ ਤੋਂ ਫਿਰੋਤੀ ਮੰਗਣ ਵਾਲੀਆਂ ਗਿਰੋਹ ਦੀਆਂ 3 ਔਰਤਾਂ ਗ੍ਰਿਫ਼ਤਾਰ
NEXT STORY