ਸ੍ਰੀ ਮੁਕਤਸਰ ਸਾਹਿਬ (ਕੁਲਦੀਪ ਰਿਣੀ) : ਸ੍ਰੀ ਮੁਕਤਸਰ ਸਾਹਿਬ ਵਿਖੇ 21 ਜੁਲਾਈ 2019 ਨੂੰ ਹੋਏ ਚਮਕੌਰ ਕਤਲ ਮਾਮਲੇ 'ਚ ਸ੍ਰੀ ਮੁਕਤਸਰ ਸਾਹਿਬ ਪੁਲਸ ਨੇ ਗੈਂਗਸਟਰ ਨੀਰਜ ਗੁਪਤਾ ਉਰਫ ਚਸਕਾ ਅਤੇ ਮਿੰਕਲ ਬਜਾਜ ਨੂੰ ਨਾਮਜ਼ਦ ਕੀਤਾ ਹੈ। ਦਸ ਦੇਈਏ ਕਿ 2019 ’ਚ ਚਮਕੌਰ ਨਾਮ ਦੇ ਨੌਜਵਾਨ ਦਾ ਉਸ ਸਮੇਂ ਕਤਲ ਕਰ ਦਿੱਤਾ ਗਿਆ ਸੀ ਜਦ ਉਹ ਆਪਣੇ ਘਰ ’ਚ ਹੀ ਬੈਠਾ ਸੀ। ਗੈਂਗਸਟਰ ਚਸਕਾ ਜੋ ਕਿ ਦਵਿੰਦਰ ਬੰਬੀਹਾ ਗਰੁੱਪ ਨਾਲ ਸਬੰਧਤ ਹੈ ਦਾ ਨਾਮ ਗੁਰਲਾਲ ਕਤਲ ਕਾਂਡ ਚੰਡੀਗੜ੍ਹ ’ਚ ਵੀ ਸ਼ਾਮਲ ਰਿਹਾ। ਮਿੰਕਲ ਬਜਾਜ ਨਾਮ ਦਾ ਦੂਜਾ ਵਿਅਕਤੀ ਜੋ ਪੁਲਸ ਨੇ ਨਾਮਜ਼ਦ ਕੀਤਾ ਹੈ, ਉਹ ਅਕਾਲੀ ਆਗੂ ਟਿੱਪਾ ਸੇਖੋਂ ਦੇ ਕਤਲ ਮਾਮਲੇ ’ਚ ਸਜ਼ਾ ਭੁਗਤ ਰਿਹਾ ਹੈ। ਮਿੰਕਲ ਬਜਾਜ ਪਹਿਲਾਂ ਅਕਾਲੀ ਦਲ ਦਾ ਆਗੂ ਰਿਹਾ, ਬੀਤੀਆਂ ਕੌਂਸਲ ਚੋਣਾਂ ਦੌਰਾਨ ਉਸਦੀ ਪਤਨੀ ਨੇ ਨਗਰ ਕੌਂਸਲ ਦੀ ਚੋਣ ਕਾਂਗਰਸ ਦੀ ਟਿਕਟ ਤੋਂ ਲੜੀ ਅਤੇ ਵਿਧਾਨ ਸਭਾ ਚੋਣਾਂ ਦੌਰਾਨ ਉਹ ਭਾਜਪਾ ’ਚ ਸ਼ਾਮਿਲ ਹੋ ਗਿਆ ਸੀ।
ਸ੍ਰੀ ਮੁਕਤਸਰ ਸਾਹਿਬ ਪੁਲਸ ਨੇ ਇਨ੍ਹਾਂ ਦੋਹਾਂ ਨੂੰ ਮਾਣਯੋਗ ਅਦਾਲਤ ’ਚ ਪੇਸ਼ ਕੀਤਾ। ਜਿੱਥੇ ਉਨ੍ਹਾਂ ਨੂੰ ਤਿੰਨ ਦਿਨ ਦਾ ਪੁਲਸ ਰਿਮਾਂਡ ’ਤੇ ਭੇਜ ਦਿੱਤਾ ਗਿਆ। ਇਹ ਦੋਵੇਂ ਦਵਿੰਦਰ ਬੰਬੀਹਾ ਅਤੇ ਲਾਰੈਂਸ ਬਿਸ਼ਨੋਈ ਗੈਂਗ ਨਾਲ ਸਬੰਧਤ ਦੱਸੇ ਜਾਂਦੇ ਹਨ। ਸੂਤਰਾਂ ਅਨੁਸਾਰ ਇਹ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਵਿਚ ਹੋਏ ਰਾਣਾ ਕਤਲ ਕਾਂਡ ਤੋਂ ਬਾਅਦ ਇਕੱਠੇ ਹੋਏ ਹਨ।
ਪੰਜਾਬ ਦੇ ਸਾਰੇ ਐਂਟਰੀ ਪੁਆਇੰਟਾਂ ’ਤੇ ਪੰਜਾਬ ਪੁਲਸ ਦੇ ਹਾਈਟੈੱਕ ਨਾਕੇ, 40 ਐੱਫ. ਆਈ. ਆਰ. ਦਰਜ
NEXT STORY