ਮਲੋਟ (ਜੁਨੇਜਾ) - ਖ਼ਤਰਨਾਕ ਗੈਂਗਸਟਰ ਅਤੇ ਮਨਪ੍ਰੀਤ ਮੰਨਾ ਸਮੇਤ 19 ਤੋਂ ਵੱਧ ਕਤਲਾਂ ਲਈ ਜ਼ਿੰਮੇਵਾਰ ਅਤੇ ਗੈਂਗਸਟਰ ਲਾਂਰੈਸ ਬਿਸ਼ਨੋਈ ਦਾ ਮੁੱਖ ਕਮਾਂਡਰ ਹੈ ਰਾਜੂ ਬਿਸੋਡੀ ਦਾ ਰਾਤ ਮਲੋਟ ਆਦਲਤ ਨੇ ਪੰਜ ਦਿਨਾਂ ਦਾ ਪੁਲਸ ਰਿਮਾਂਡ ਦਿੱਤਾ ਹੈ। ਮਲੋਟ ਪੁਲਸ 2 ਦਸੰਬਰ 2019 ਨੂੰ ਮਲੋਟ ਵਿਖੇ ਹੋਏ ਮਨਪ੍ਰੀਤ ਸਿੰਘ ਮੰਨਾ ਦੇ ਕਤਲ ਮਾਮਲੇ ਵਿਚ ਪੁੱਛਗਿੱਛ ਲਈ ਰਾਜੂ ਬਿਸੋਡੀ ਨੂੰ ਪਾਨੀਪਤ ਦੀ ਜੇਲ ਤੋ ਪ੍ਰੋਡਕਸ਼ਨ ਰਿਮਾਂਡ 'ਤੇ ਲੈ ਕੇ ਆਈ ਹੈ ਅਤੇ ਬੀਤੀ ਰਾਤ ਅਦਾਲਤ ਵਿਚ ਪੇਸ਼ ਕੀਤਾ ਸੀ।
ਇਹ ਵੀ ਪੜ੍ਹੋ : ਲੁਧਿਆਣਾ 'ਚ ਸ਼ਰਮਨਾਕ ਘਟਨਾ, 3 ਬੱਚਿਆਂ ਦੇ ਪਿਓ ਵਲੋਂ 17 ਕੁੜੀ ਨਾਲ ਬਲਾਤਕਾਰ, ਇੰਝ ਖੁੱਲ੍ਹਿਆ ਭੇਤ
19 ਕਤਲਾਂ ਸਮੇਤ 50 ਤੋਂ ਵੱਧ ਲੁੱਟ ਫਿਰੌਤੀ ਦੀਆਂ ਵਾਰਦਾਤਾਂ ਲਈ ਜ਼ਿੰਮੇਵਾਰ ਹੈ ਰਾਜੂ ਬਿਸੋਡੀ- ਦਿੱਲੀ ਦੇ ਨਾਲ ਲੱਗਦੇ ਹਰਿਆਣਾ ਦੇ ਜ਼ਿਲ੍ਹਾ ਸੋਨੀਪਤ ਦੇ ਪਿੰਡ ਬਿਸੋਡੀ ਦਾ 33 ਸਾਲਾ ਰਾਜ ਕੁਮਾਰ ਉਰਫ ਰਾਜੂ ਬਿਸੋਡੀ ਨੇ 17 ਸਾਲ ਦੀ ਉਮਰ ਵਿਚ 2004 ਵਿਚ ਦਿੱਲੀ ਵਿਖੇ ਪਹਿਲੀ ਡਕੈਤੀ ਕੀਤੀ। ਉਸ ਤੋਂ ਬਾਅਦ ਰਾਜੂ ਨੇ ਪਹਿਲਾਂ ਕਤਲ ਆਪਣੇ ਪਿੰਡ ਬਿਸੋਡੀ ਵਿਚ ਕੀਤਾ। ਜਿਸ ਤੋਂ ਬਾਅਦ ਉਹ ਵੱਡੇ ਗੈਂਗਸਟਰਾਂ ਅਨਿਲ ਛਿੱਪੀ, ਸੰਦੀਪ ਕਾਲਾ, ਜੇਠੜੀ, ਨਰੇਸ਼ ਸੇਠੀ ਵਰਗੇ ਵੱਡੇ ਗੈਂਗਸਟਰਾਂ ਦੇ ਸੰਪਰਕ ਵਿਚ ਆ ਕੇ ਜੁਰਮ ਦੀ ਸੜਕ 'ਤੇ ਚੜ ਗਿਆ। ਸਾਲ 2012 ਵਿਚ ਰਾਜੂ ਰੋਹਤਕ ਜ਼ਿਲ੍ਹੇ ਦੇ ਪਿੰਡ ਕਾਕੋਰ ਵਿਚ 6 ਭਰਾਵਾਂ ਦੀ ਹੱਤਿਆ ਮਾਮਲੇ ਵਿਚ ਉਸਦੀ ਸ਼ਮੂਲੀਅਤ ਸੀ। 2012 ਵਿਚ ਉਸਨੇ ਅਨਿਲ ਛਿੱਪੀ ਦੇ ਕਹਿਣ 'ਤੇ ਝੱਜਰ ਜੇਲ ਦੇ ਬਾਹਰ ਪੁਲਸ ਕਸਟੱਡੀ ਵਿਖੇ 3 ਜਣਿਆਂ ਦਾ ਕਤਲ ਕੀਤਾ ।
ਇਹ ਵੀ ਪੜ੍ਹੋ : ਮੋਗਾ ’ਚ ਦਿਲ ਕੰਬਾਉਣ ਵਾਲੀ ਘਟਨਾ, ਬਲਾਤਕਾਰ ’ਚ ਨਾਕਾਮ ਰਹਿਣ ’ਤੇ ਕੁੜੀ ਦਾ ਚਾਕੂਆਂ ਨਾਲ ਕਤਲ
ਰਾਜੂ ਬਿਸੋਡੀ ਵਿਰੁੱਧ 19 ਹੱਤਿਆਵਾਂ ਸਮੇਤ ਲੁੱਟ, ਫਿਰੌਤੀ ਅਤੇ ਇਰਾਦਾ ਕਤਲ ਸਮੇਤ 50 ਤੋਂ ਵੱਧ ਮਾਮਲੇ ਹਨ। 2017 ਵਿਚ ਜੇਲ ਤੋਂ ਬਾਹਰ ਆਉਣ 'ਤੇ ਉਹ ਵਿਦੇਸ਼ਾਂ ਵਿਚ ਫਰਾਰ ਹੋ ਗਿਆ ਸੀ ਅਤੇ ਅਕਸ਼ੈ ਪੱਲੜਾ ਦੇ ਜੇਲ ਵਿਚ ਜਾਣ ਕਰਕੇ ਉਹ ਲਾਂਰੈਸ ਬਿਸ਼ਨੋਈ ਗਿਰੋਹ ਦਾ ਮੇਨ ਕਮਾਂਡਰ ਬਣ ਗਿਆ ਸੀ। 1ਦਸੰਬਰ 2019 ਵਿਚ ਮਲੋਟ ਵਿਖੇ ਕਤਲ ਹੋਏ ਮਨਪ੍ਰੀਤ ਸਿੰਘ ਮੰਨਾ ਦੇ ਕਤਲ ਤੋਂ ਅੱਧਾ ਘੰਟਾ ਬਾਅਦ ਰਾਜੂ ਬਿਸੋਡੀ ਨੇ ਲਾਂਰੈਸ ਦੇ ਫੇਸਬੁੱਕ ਪੇਜ ਤੇ ਮੰਨਾ ਦੇ ਕਤਲ ਦੀ ਜ਼ਿੰਮੇਵਾਰੀ ਲਈ ਸੀ ਅਤੇ ਕਿਹਾ ਸੀ ਕਿ ਫਰਵਰੀ 2017 ਵਿਚ ਜੀਰਕਪੁਰ ਵਿਖੇ ਪੁਲਸ ਮੁਕਾਬਲੇ ਇਹ ਮਾਰੇ ਗਏ ਅੰਕਿਤ ਭਾਦੂ ਦੀ ਮੌਤ ਦਾ ਬਦਲਾ ਹੈ। 21 ਫਰਵਰੀ 2020 ਵਿਚ ਐੱਸ. ਟੀ. ਐੱਫ ਦਿੱਲੀ ਦੀ ਟੀਮ ਨੇ ਰਾਜੂ ਨੂੰ ਥਾਂਈਲੈਂਡ ਤੋਂ ਗ੍ਰਿਫ਼ਤਾਰ ਕੀਤਾ ਸੀ ਅਤੇ ਕੱਲ ਦੇਰ ਸ਼ਾਮ ਮਲੋਟ ਪੁਲਸ ਵੱਲੋਂ ਉਸਦਾ ਪ੍ਰਡੋਕਸ਼ਨ ਰਿਮਾਂਡ ਹਾਸਿਲ ਕਰਕੇ ਮਲੋਟ ਅਦਾਲਤ ਵਿਚ ਪੇਸ਼ ਕੀਤਾ ਹੈ। ਜਿਥੇ ਅਦਾਲਤ ਨੇ ਦੇਰ ਵੇਲੇ ਉਸਨੂੰ 25 ਜਨਵਰੀ ਤੱਕ ਪੁਲਸ ਰਿਮਾਂਡ 'ਤੇ ਭੇਜ ਦਿੱਤਾ ਹੈ।
ਇਹ ਵੀ ਪੜ੍ਹੋ : ਫਿਲੌਰ ਕਤਲ ਕਾਂਡ 'ਚ ਵੱਡਾ ਖ਼ੁਲਾਸਾ, ਖਾਣਾ ਸਵਾਦ ਨਹੀਂ ਲੱਗਾ ਤਾਂ ਭਰਾ ਨੇ ਚਾਕੂਆਂ ਨਾਲ ਕਤਲ ਕੀਤਾ ਭਰਾ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
ਪਤਨੀ ਤੋਂ ਦੁਖ਼ੀ ਹੋਏ ਪਤੀ ਨੇ ਚੁੱਕਿਆ ਖ਼ੌਫਨਾਕ ਕਦਮ, ਫਾਹਾ ਲਾ ਕੇ ਕੀਤੀ ਖ਼ੁਦਕੁਸ਼ੀ
NEXT STORY