ਸਿਡਨੀ — ਆਸਟਰੇਲੀਆ ਦੀ ਏਅਰਲਾਈਨ ਕੰਪਨੀ ਕਵਾਂਟਾਸ ਨੇ ਮੰਗਲਵਾਰ ਨੂੰ ਕਿਹਾ ਕਿ ਉਹ ਕੋਰੋਨਾ ਵਾਇਰਸ ਦੇ ਫੈਲਣ ਕਾਰਨ ਆਪਣੇ ਜ਼ਿਆਦਾਤਰ ਏਅਰਬੱਸ ਏ380 ਜਹਾਜ਼ ਦੀਆਂ ਉਡਾਣਾਂ ਬੰਦ ਕਰ ਰਹੀ ਹੈ ਅਤੇ ਕਿਉਂਕਿ ਉਸਦੀਆਂ ਜ਼ਿਆਦਾਤਰ ਅੰਤਰਰਾਸ਼ਟਰੀ ਉਡਾਣਾਂ ਬੰਦ ਹੋ ਗਈਆਂ ਹਨ, ਇਸ ਲਈ ਉਨ੍ਹਾਂ ਦੇ ਸੀ.ਈ.ਓ. ਆਪਣੀ ਤਨਖਾਹ ਨਹੀਂ ਲੈਣਗੇ। ਕਵਾਂਟਾਸ ਅਤੇ ਇਸ ਦੀ ਸਸਤੀ ਏਅਰ ਲਾਈਨ ਜੈੱਟ ਸਟਾਰ ਨੇ ਅਗਲੇ ਛੇ ਮਹੀਨਿਆਂ ਲਈ ਅੰਤਰਰਾਸ਼ਟਰੀ ਉਡਾਣਾਂ ਵਿਚ 25 ਪ੍ਰਤੀਸ਼ਤ ਦੀ ਕਟੌਤੀ ਕੀਤੀ ਹੈ। ਇਨ੍ਹਾਂ ਵਿਚੋਂ ਜ਼ਿਆਦਾਤਰ ਉਡਾਣਾਂ ਏਸ਼ੀਆ ਅਤੇ ਅਮਰੀਕਾ ਦੇ ਰੂਟ ਲਈ ਹਨ। ਕਵਾਂਟਾਸ ਨੇ ਕਿਹਾ ਕਿ ਉਹ ਆਪਣੇ 10 ਡਬਲ-ਡੈਕਰ ਏਅਰਬੱਸ ਏ380 ਵਿਚੋਂ ਅੱਠ ਦੀਆਂ ਉਡਾਣਾਂ ਨੂੰ ਬੰਦ ਕਰ ਦੇਵੇਗਾ। ਏਅਰਲਾਈਨ ਆਪਣੇ ਬੇੜੇ ਦੇ ਵੱਡੇ ਜਹਾਜ਼ਾਂ ਦੀ ਥਾਂ ਛੋਟੇ ਜਹਾਜ਼ਾਂ ਦਾ ਸੰਚਾਲਨ ਕਰੇਗੀ ਅਤੇ ਉਡਾਣਾਂ ਦੀ ਗਿਣਤੀ ਵੀ ਘੱਟ ਕਰ ਦੇਵੇਗੀ। ਕੰਪਨੀ ਦੇ ਸੀ.ਈ.ਓ. ਐਲਨ ਜੋਇਸ ਨੇ ਕਿਹਾ, 'ਕੋਰੋਨਾ ਵਾਇਰਸ ਦਾ ਪ੍ਰਕੋਪ ਦੁਨੀਆ ਭਰ ਵਿਚ ਜਾਰੀ ਹੈ, ਜਿਸ ਕਾਰਨ ਅਸੀਂ ਪਿਛਲੇ ਪੰਦਰਵਾੜੇ ਵਿਚ ਆਪਣੇ ਅੰਤਰਰਾਸ਼ਟਰੀ ਨੈਟਵਰਕ ਦੀ ਬੁਕਿੰਗ ਵਿਚ ਭਾਰੀ ਗਿਰਾਵਟ ਦੇਖੀ ਹੈ।' ਉਨ੍ਹਾਂ ਨੇ ਕਿਹਾ, “'ਸਾਡਾ ਅੰਦਾਜ਼ਾ ਹੈ ਕਿ ਅਗਲੇ ਕੁਝ ਮਹੀਨਿਆਂ ਤੱਕ ਮੰਗ ਦੀ ਕਮੀ ਜਾਰੀ ਰਹੇਗੀ ,ਇਸ ਲਈ ਅਸੀਂ ਸਤੰਬਰ ਦੇ ਮੱਧ ਤਕ ਆਪਣੀ ਸਮਰੱਥਾ 'ਚ ਕਟੌਤੀ ਕਰ ਰਹੇ ਹਾਂ।'
ਇਹ ਖਬਰ ਵੀ ਜ਼ਰੂਰ ਪੜ੍ਹੋ : ਆਸਟ੍ਰੇਲੀਆ 'ਚ Facebook ਖਿਲਾਫ ਕੇਸ ਦਰਜ, ਹੋ ਸਕਦੈ 8 ਕਰੋੜ ਦਾ ਜੁਰਮਾਨਾ
ਕੋਰੋਨਾ ਕਾਰਣ ਏਸ਼ੀਆ-ਪ੍ਰਸ਼ਾਂਤ ’ਚ ਹਵਾਈ ਅੱਡਿਆਂ ਨੂੰ ਹੋ ਸਕਦੈ 3 ਅਰਬ ਡਾਲਰ ਦਾ ਨੁਕਸਾਨ
NEXT STORY