ਬਠਿੰਡਾ(ਵਰਮਾ)-5 ਗੈਂਗਸਟਰਾਂ ਵੱਲੋਂ ਭੁੱਚੋ ਮੰਡੀ ਕੋਲ ਪਿਸਤੌਲ ਦੀ ਨੋਕ 'ਤੇ ਫਾਰਚੂਨਰ ਗੱਡੀ ਨੂੰ ਖੋਹ ਕੇ ਭੱਜਦੇ ਹੋਏ ਪਿੰਡ ਗੁਲਾਬਗੜ੍ਹ 'ਚ ਪੁਲਸ ਨਾਲ ਮੁਕਾਬਲਾ ਹੋਇਆ, ਜਿਸ 'ਚ 2 ਗੈਂਗਸਟਰ ਮਨਪ੍ਰੀਤ ਸਿੰਘ ਮੰਨਾ ਤੇ ਪ੍ਰਭਜੋਤ ਸਿੰਘ ਪੁਲਸ ਦੀ ਜਵਾਬੀ ਫਾਇਰਿੰਗ ਦਾ ਸ਼ਿਕਾਰ ਹੋ ਗਏ। ਇਹ ਮੁਕਾਬਲਾ 15 ਦਸੰਬਰ ਨੂੰ ਬਠਿੰਡਾ ਤੋਂ 7 ਕਿਲੋਮੀਟਰ ਦੂਰ ਪਿੰਡ ਗੁਲਾਬਗੜ੍ਹ ਵਿਖੇ ਹੋਇਆ ਸੀ ਤੇ ਇਸ ਦੀ ਆਈ. ਜੀ. ਬਠਿੰਡਾ ਜ਼ੋਨ ਐੱਮ. ਐੱਸ. ਛਿੰਨਾ ਨੇ ਮੈਜਿਸਟ੍ਰੇਟ ਜਾਂਚ ਦੀ ਮੰਗ ਕੀਤੀ ਸੀ। ਜ਼ਿਲਾ ਸੈਸ਼ਨ ਜੱਜ ਕਮ-ਇਲਾਕਾ ਮੈਜਿਸਟ੍ਰੇਟ ਦੀਪਰਵਾ ਲਾਕਰਾ ਨੇ ਪੁਲਸ ਵੱਲੋਂ ਕੀਤੀ ਗਈ ਕਾਰਵਾਈ ਨੂੰ ਲੈ ਕੇ ਤਹਿਸੀਲਦਾਰ ਬਠਿੰਡਾ ਨੂੰ ਮੈਜਿਸਟ੍ਰੇਟ ਜਾਂਚ ਦਾ ਅਧਿਕਾਰੀ ਨਿਯੁਕਤ ਕੀਤਾ। ਇਸ ਸਬੰਧੀ ਜਾਂਚ ਅਧਿਕਾਰੀ ਤਹਿਸੀਲਦਾਰ ਬਠਿੰਡਾ ਨੇ ਦੱਸਿਆ ਕਿ ਇਸ ਮੁਕਾਬਲੇ ਸਬੰਧੀ ਜੇਕਰ ਕਿਸੇ ਨੂੰ ਕੋਈ ਸ਼ਿਕਾਇਤ ਜਾਂ ਕੋਈ ਸਬੂਤ ਦੇਣਾ ਚਾਹੁੰਦਾ ਹੈ ਤਾਂ ਉਹ ਉਨ੍ਹਾਂ ਦੇ ਦਫਤਰ ਮਿੰਨੀ ਸਕੱਤਰੇਤ 'ਚ ਮਿਲ ਕੇ 7 ਦਿਨਾਂ 'ਚ ਪੇਸ਼ ਕਰ ਸਕਦਾ ਹੈ, ਜੋ ਲੋਕ ਇਸ ਐਨਕਾਊਂਟਰ ਨੂੰ ਫਰਜ਼ੀ ਦੱਸ ਰਹੇ ਹਨ, ਉਹ ਆਪਣੇ ਸਬੂਤ ਵੀ ਪੇਸ਼ ਕਰ ਸਕਦੇ ਹਨ, ਜੇਕਰ ਕਿਸੇ ਨੂੰ ਇਸ ਮੁਕਾਬਲੇ ਸਬੰਧੀ ਸ਼ੱਕ ਹੈ ਤਾਂ ਉਹ ਆਪਣੇ ਬਿਆਨ ਵੀ ਜਾਂਚ ਅਧਿਕਾਰੀ ਕੋਲ ਦਰਜ ਕਰਵਾ ਸਕਦਾ ਹੈ।
ਨਾਜਾਇਜ਼ ਸ਼ਰਾਬ ਸਮੇਤ 6 ਨੂੰ ਪੁਲਸ ਨੇ ਕੀਤਾ ਕਾਬੂ
NEXT STORY