ਪਟਿਆਲਾ (ਬਲਜਿੰਦਰ, ਭੂਪਾ, ਗੋਇਲ, ਜਗਨਾਰ) : ਨਾਭਾ ਜੇਲ ਤੋੜ ਕੇ ਫਰਾਰ ਹੋਏ ਗੈਂਗਸਟਰ ਗੁਰਪ੍ਰੀਤ ਸੇਖੋਂ ਨੂੰ ਪੁਲਸ ਰਿਮਾਂਡ ਖਤਮ ਹੋਣ ਤੋਂ ਬਾਅਦ ਸ਼ਨੀਵਾਰ ਨੂੰ ਮੁੜ ਨਾਭਾ ਵਿਖੇ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਗਿਆ। ਜਿਥੇ ਅਦਾਲਤ ਨੇ ਲੰਮੀ ਬਹਿਸ ਤੋਂ ਬਾਅਦ ਦੋਸ਼ੀਆਂ ਦੇ 23 ਫਰਵਰੀ ਤੱਕ ਪੁਲਸ ਰਿਮਾਂਡ ਵਿਚ ਵਾਧਾ ਕਰ ਦਿੱਤਾ। ਗੁਰਪ੍ਰੀਤ ਸੇਖੋਂ ਨਾਲ ਰਾਜਵਿੰਦਰ ਸਿੰਘ ਉਰਫ ਸੁਲਤਾਨ, ਮਨੀ ਸੇਖੋਂ, ਕੁਲਵਿੰਦਰ ਸਿੰਘ ਅਤੇ ਕਰਨਪਾਲ ਸਿੰਘ ਕਰਨਾ ਨੂੰ ਵੀ ਪੇਸ਼ ਕੀਤਾ ਗਿਆ ਹੈ। ਪੁਲਸ ਵੱਲੋਂ ਲਗਤਾਰ ਉਨ੍ਹਾਂ ਤੋਂ ਪੁੱਛਗਿਛ ਕੀਤੀ ਜਾ ਰਹੀ ਹੈ। ਪੁਲਸ ਦਾ ਦਾਅਵਾ ਹੈ ਕਿ ਇਨ੍ਹਾਂ ਤੋਂ ਕੁਝ ਅਹਿਮ ਸੁਰਾਗ ਲੈ ਕੇ ਹੀ ਰਹਿੰਦੇ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ।
ਇਥੇ ਇਹ ਦੱਸਣਯੋਗ ਹੈ ਕਿ ਲਗਭਗ ਇਕ ਹਫਤਾ ਪਹਿਲਾਂ ਮੋਗਾ ਤੋਂ ਗੁਰਪ੍ਰੀਤ ਸੇਖੋਂ, ਮਨੀ ਸੇਖੋਂ, ਕੁਲਵਿੰਦਰ ਸਿੰਘ ਅਤੇ ਰਾਜਵਿੰਦਰ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਜਿਨ੍ਹਾਂ ਤੋਂ ਇਕ ਗੱਡੀ ਅਤੇ ਮਾਰੂ ਹਥਿਆਰ ਬਰਾਮਦ ਹੋਏ ਸਨ। ਇਸ ਤੋਂ ਬਾਅਦ ਪਟਿਆਲਾ ਪੁਲਸ ਮੋਗਾ ਦੇ ਗੰਨ ਹਾਊਸ ਦੇ ਮਾਲਕ ਕਰਨਪਾਲ ਸਿੰਘ ਕਰਨਾ ਨੂੰ ਗ੍ਰਿਫਤਾਰ ਕੀਤਾ ਸੀ। ਪੁਲਸ ਦਾ ਦਾਅਵਾ ਸੀ ਕਿ ਕਰਨਪਾਲ ਸਿੰਘ ਕਰਨਾ ਨੇ ਗੁਰਪ੍ਰੀਤ ਸੇਖੋਂ ਨੂੰ ਹਥਿਆਰ ਸਪਲਾਈ ਕੀਤੇ ਸਨ। ਪੁਲਸ ਦੇ ਦਾਅਵੇ ਮੁਤਾਬਕ ਗੁਰਪ੍ਰੀਤ ਸੇਖੋਂ 5 ਫਰਵਰੀ ਨੂੰ ਵਾਪਸ ਪੰਜਾਬ ਆਇਆ ਸੀ।
ਆਪਣੀ ਮਰਜ਼ੀ ਨਾਲ ਵਿਆਹ ਕਰਵਾਉਣ ਵਾਲੀ ਲੜਕੀ ਨੂੰ ਪਰਿਵਾਰ ਨੇ ਮਾਰੀ ਗੋਲੀ, ਮਾਮਲਾ ਦਰਜ
NEXT STORY