ਚੰਡੀਗੜ੍ਹ : ਪੰਜਾਬ ਪੁਲਸ ਲਈ ਸਿਰਦਰਦੀ ਬਣ ਚੁੱਕੇ ਗੈਂਗਸਟਰ ਜੈਪਾਲ ਭੁੱਲਰ ਦੇ ਐਨਕਾਊਂਟਰ ਮਗਰੋਂ ਉਸ ਦੇ ਗੁਆਂਢੀ ਨੇ ਹੈਰਾਨ ਕਰਦੀਆਂ ਗੱਲਾਂ ਦੱਸੀਆਂ ਹਨ। ਗੁਆਂਢੀ ਨੇ ਦੱਸਿਆ ਕਿ ਜੈਪਾਲ ਭੁੱਲਰ ਬਹੁਤ ਹੀ ਈਮਾਨਦਾਰ ਮੁੰਡਾ ਸੀ। ਉਹ ਇਕ ਚੰਗਾ ਖਿਡਾਰੀ ਸੀ ਅਤੇ ਜਿੰਮ ਦਾ ਵੀ ਉਸ ਨੂੰ ਸ਼ੌਂਕ ਸੀ। ਉਸ ਨੇ ਦੱਸਿਆ ਕਿ ਜੈਪਾਲ ਕਦੋਂ ਗੈਂਗਸਟਰਾਂ ਦੀ ਦੁਨੀਆ 'ਚ ਚਲਾ ਗਿਆ, ਇਸ ਬਾਰੇ ਉਨ੍ਹਾਂ ਨੂੰ ਕੁੱਝ ਪਤਾ ਨਹੀਂ ਹੈ। ਗੁਆਂਢੀ ਨੇ ਗੱਲਬਾਤ ਦੌਰਾਨ ਦੱਸਿਆ ਕਿ ਜੈਪਾਲ ਦੇ ਪਰਿਵਾਰ 'ਚ ਮਾਤਾ-ਪਿਤਾ ਅਤੇ ਇਕ ਭਰਾ ਹੈ ਅਤੇ ਇਹ ਬਹੁਤ ਹੀ ਨੇਕ ਪਰਿਵਾਰ ਹੈ।
ਇਹ ਵੀ ਪੜ੍ਹੋ : ਗੈਂਗਸਟਰ ਜੈਪਾਲ ਭੁੱਲਰ ਤੱਕ ਇੰਝ ਪੁੱਜੀ ਸੀ ਪੰਜਾਬ ਪੁਲਸ, DGP ਨੇ ਕੀਤਾ ਖ਼ੁਲਾਸਾ (ਵੀਡੀਓ)
ਗੁਆਂਢੀ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਪਿਛਲੇ 20 ਸਾਲਾਂ ਤੋਂ ਕਦੇ ਜੈਪਾਲ ਭੁੱਲਰ ਨੂੰ ਦੇਖਿਆ ਹੀ ਨਹੀਂ। ਗੁਆਂਢੀ ਨੇ ਦੱਸਿਆ ਕਿ ਜੈਪਾਲ ਭੁੱਲਰ ਨੇ ਦਸ਼ਮੇਸ਼ ਪਬਲਿਕ ਸਕੂਲ ਤੋਂ ਆਪਣੀ ਪੜ੍ਹਾਈ ਕੀਤੀ ਹੈ ਅਤੇ ਉਹ ਆਮ ਬੱਚਿਆਂ ਦੀ ਤਰ੍ਹਾਂ ਹੀ ਸੀ ਅਤੇ ਉਨ੍ਹਾਂ ਨੂੰ ਪਤਾ ਹੀ ਨਹੀਂ ਲੱਗਾ ਕਿ ਕਦੋਂ ਉਹ ਜ਼ੁਰਮ ਦੀ ਦੁਨੀਆ 'ਚ ਚਲਾ ਗਿਆ। ਗੁਆਂਢੀ ਮੁਤਾਬਕ ਜੈਪਾਲ ਦੇ ਪਿਤਾ ਨੇ ਉਸ ਨੂੰ ਸਮਝਾਉਣ ਦੀ ਬਹੁਤ ਕੋਸ਼ਿਸ਼ ਕੀਤੀ ਸੀ ਪਰ ਜੈਪਾਲ ਜ਼ੁਰਮ ਦੀ ਦੁਨੀਆ 'ਚ ਅੱਗੇ ਵੱਧਦਾ ਹੀ ਗਿਆ।
ਇਹ ਵੀ ਪੜ੍ਹੋ : ਪੰਜਾਬ 'ਚ ਭਿਆਨਕ 'ਲੂ' ਤੇ ਗਰਮੀ ਝੱਲ ਰਹੇ ਲੋਕਾਂ ਲਈ ਬੁਰੀ ਖ਼ਬਰ, ਅਜੇ ਨਹੀਂ ਮਿਲੇਗੀ ਰਾਹਤ
ਦੱਸਣਯੋਗ ਹੈ ਕਿ ਜਗਰਾਓਂ ਦੀ ਥਾਣਾ ਮੰਡੀ 'ਚ ਦੋ ਥਾਣੇਦਾਰਾਂ ਨੂੰ ਕਤਲ ਕਰਨ ਵਾਲੇ ਏ ਕੈਟਾਗਿਰੀ ਦੇ ਖ਼ਤਰਨਾਕ ਗੈਂਗਸਟਰ ਜੈਪਾਲ ਭੁੱਲਰ ਅਤੇ ਗੈਂਗਸਟਰ ਜਸਪ੍ਰੀਤ ਸਿੰਘ ਜੱਸੀ ਦਾ ਬੀਤੇ ਦਿਨ ਐਨਕਾਊਂਟਰ ਕਰ ਦਿੱਤਾ ਗਿਆ। ਪੰਜਾਬ ਪੁਲਸ ਦੀ ਓਕੂ (ਓ. ਸੀ. ਸੀ. ਯੂਨਿਟ) ਟੀ ਅਤੇ ਕਲੱਕਤਾ ਦੀ ਐਸ. ਟੀ. ਐਫ. ਟੀਮ ਵੱਲੋਂ ਜੈਪਾਲ ਭੁੱਲਰ ਅਤੇ ਜਸਪ੍ਰੀਤ ਸਿੰਘ ਜੱਸੀ ਦਾ ਐਨਕਾਊਂਟਰ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਸਮਰਾਲਾ ਤੋਂ ਵੱਡੀ ਖ਼ਬਰ, ਹੁਣ ਇਸ ਸੀਨੀਅਰ ਅਕਾਲੀ ਆਗੂ ਨੇ ਦਿੱਤਾ ਅਸਤੀਫ਼ਾ
ਇਸ ਸਮੇਂ ਜੈਪਾਲ ਭੁੱਲਰ ਦੇ ਘਰ ਗਮ ਵਾਲਾ ਮਾਹੌਲ ਹੈ ਅਤੇ ਪੂਰੀ ਤਰ੍ਹਾਂ ਸੰਨਾਟਾ ਛਾਇਆ ਹੋਇਆ ਹੈ। ਜੈਪਾਲ ਦੀ ਮਾਂ ਦਾ ਰੋ-ਰੋ ਕੇ ਬੁਰਾ ਹਾਲ ਹੈ ਅਤੇ ਉਸ ਦਾ ਵਾਰ-ਵਾਰ ਇਹੀ ਕਹਿਣਾ ਹੈ ਕਿ ਜੈਪਾਲ ਗੈਂਗਸਟਰ ਨਹੀਂ ਸੀ, ਸਗੋਂ ਉਸ ਨੂੰ ਗੈਂਗਸਟਰ ਬਣਾਇਆ ਗਿਆ ਸੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ
ਪਟਿਆਲਾ ਤੋਂ ਚੋਣ ਲੜੇ ਜਾਣ ਦੀਆਂ ਚਰਚਾਵਾਂ 'ਚ ਕੈਪਟਨ ਦੀ ਧੀ ਦਾ ਬਿਆਨ ਆਇਆ ਸਾਹਮਣੇ
NEXT STORY