ਨਾਭਾ (ਰਾਹੁਲ) — ਨਾਭਾ ਜੇਲ ਬ੍ਰੇਕ ਤੋਂ ਪਹਿਲਾਂ 29 ਮਾਰਚ 2016 'ਚ ਗੈਂਗਸਟਰ ਪਲਵਿੰਦਰ ਸਿੰਘ ਪਿੰਦਾ ਨੂੰ ਨਾਭਾ ਦੀ ਮੈਕਸੀਮੰਮ ਸਕਿਊਰਟੀ ਜੇਲ 'ਚੋਂ ਨਾਭਾ ਦੇ ਸਰਕਾਰੀ ਹਸਪਤਾਲ 'ਚ ਇਲਾਜ ਅਧੀਨ ਲਿਆਂਦਾ ਗਿਆ ਤਾਂ ਉਥੇ ਮੌਕੇ 'ਤੇ ਮੌਜੂਦ ਗੈਂਗਸਟਰ ਸੁਖਵੰਤ ਨਰੂਲਾ ਓਰਫ ਮੋਨੂੰ ਕੋਟਕਪੂਰੀਆ ਪੁਲਸ ਦੀਆਂ ਅੱਖਾਂ 'ਚ ਮਿਰਚਾ ਪਾਕੇ ਤੇ ਪੁਲਸ ਮੁਲਾਜ਼ਮ 'ਤੇ ਗੋਲੀ ਨਾਲ ਹਮਲਾ ਕਰਕੇ ਗੈਂਗਸਟਰ ਪਲਵਿੰਦਰ ਪਿੰਦਾ ਨੂੰ ਪੁਲਸ ਦੀ ਕਸਟਡੀ 'ਚੋਂ ਭਜਾ ਕੇ ਰਫੂ ਚੱਕਰ ਹੋ ਗਏ ਸੀ ਤੇ ਉਸ ਤੋਂ ਬਾਅਦ ਹੀ ਗੈਂਗਸਟਰ ਪਲਵਿੰਦਰ ਪਿੰਦਾ ਨੇ ਜੇਲ ਤੋਂ ਬਾਹਰ ਰਹਿ ਕੇ ਨਾਭਾ ਜੇਲ ਬ੍ਰੇਕ ਨੂੰ ਇੰਜਾਮ ਦਿੱਤਾ । ਪਿੱਛਲੇ ਦਿਨ ਗੈਂਗਸਟਰ ਸੁਖਵੰਤ ਨਰੂਲਾ ਨੂੰ ਗ੍ਰਿਫਤਾਰ ਕਰਕੇ ਉਸ ਕੋਲੋ 32 ਬੋਰ ਦਾ ਰਿਵਾਲਰ ਵੀ ਰਿਕਵਰ ਕੀਤਾ ਸੀ । ਅੱਜ ਨਾਭਾ ਪੁਲਸ ਨੇ 4 ਦਿਨਾਂ ਪੁਲਸ ਰਿਮਾਂਡ ਤੋਂ ਬਾਅਦ ਸੁਖਵੰਤ ਨੂੰ ਮਾਣਯੋਗ ਅਦਾਲਤ 'ਚ ਪੇਸ਼ ਕਰਕੇ 14 ਦਿਨ ਦੀ ਨਿਆਇਕਾ ਹਿਰਾਸਤ 'ਚ ਜੇਲ ਭੇਜ ਦਿੱਤਾ । ਗੈਂਗਸਟਰ ਸੁਖੰਵਤ ਨਰੂਲਾ ਤੇ ਬਨੂੰੜ ਕੈਸ਼ ਵੈਨ 'ਚੋਂ 1 ਕਰੋੜ 35 ਲੱਖ ਦੀ ਲੁੱਟ ਦੀ ਵਾਰਦਾਤ ਕਰਨ ਅਤੇ ਰੋਪੜ ਦੇ ਏ.ਟੀ.ਐੱਮ 'ਚੋਂ 17 ਲੱਖ ਰੁਪਏ ਦੀ ਲੁੱਟ ਦਾ ਵੀ ਮਾਮਲਾ ਦਰਜ ਹੈ ।
B'Day : ਇਰਾਦਿਆਂ ਦੀ ਪੱਕੀ ਤੇ ਹੌਸਲੇ ਨਾਲ ਭਰਪੂਰ ਹੈ ਜ਼ਰੀਨ ਖਾਨ, ਇਹ ਤਸਵੀਰਾਂ ਨੇ ਗਵਾਹ
NEXT STORY