ਪਟਿਆਲਾ— ਪੰਜਾਬ ਪੁਲਸ ਹੁਣ ਗੈਂਗਸਟਰਾਂ 'ਤੇ ਸ਼ਿਕੰਜਾ ਕੱਸਣ ਦਾ ਨਵਾਂ ਫਾਰਮੂਲਾ ਅਪਨਾਉਣ ਜਾ ਰਹੀ ਹੈ। ਪੰਜਾਬ ਪੁਲਸ ਹੁਣ ਗੈਂਗਸਟਰਾਂ ਦੇ ਫੇਸਬੁੱਕ ਅਕਾਊਂਟ ਬੰਦ ਕਰੇਗੀ। ਏ. ਡੀ. ਜੀ. ਪੀ. ਰੋਹਿਤ ਚੌਧਰੀ ਨੇ ਖੁਲਾਸਾ ਕਰਦੇ ਹੋਏ ਕਿਹਾ ਕਿ ਜਿਨ੍ਹਾਂ ਗੈਂਗਸਟਰਾਂ 'ਤੇ ਮੁਕੱਦਮੇ ਦਰਜ ਹਨ ਅਤੇ ਉਹ ਸੋਸ਼ਲ ਮੀਡੀਆ ਅਕਾਊਂਟ ਦਾ ਇਸਤੇਮਾਲ ਕਰ ਰਹੇ ਹਨ, ਉਨ੍ਹਾਂ ਦੇ ਅਕਾਊਂਟ ਬੰਦ ਕਰਵਾਉਣ ਲਈ ਕੰਪਨੀਆਂ ਨੂੰ ਲਿਖਤ ਅਰਜ਼ੀ ਭੇਜੀ ਜਾਵੇਗੀ।
ਇੱਥੇ ਦੱਸ ਦੇਈਏ ਕਿ ਪੰਜਾਬ ਦੀਆਂ ਜੇਲਾਂ ਵਿਚ ਬੰਦ ਗੈਂਗਸਟਰ ਵੀ ਫੇਸਬੁੱਕ 'ਤੇ ਅਪ-ਟੂ-ਡੇਟ ਹੋ ਰਹੇ ਹਨ। ਜੇਲ੍ਹਾਂ ਵਿਚ ਬੰਦ ਅਤੇ ਜੇਲਾਂ ਤੋਂ ਬਾਹਰ ਬਹੁਤ ਸਾਰੇ ਗੈਂਗਸਟਰ ਆਪਣੀ ਹਰ ਗਤੀਵਿਧੀ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੇ ਹਨ ਅਤੇ ਨਾਲ ਹੀ ਪੰਜਾਬ ਪੁਲਸ ਅਤੇ ਸਿਸਟਮ ਨੂੰ ਚੈਲੰਜ ਕਰ ਰਹੇ ਹਨ। ਅਜਿਹੇ ਗੈਂਗਸਟਰ ਨੌਜਵਾਨ ਪੀੜ੍ਹੀ ਨੂੰ ਭੜਕਾਅ ਰਹੇ ਹਨ। ਲੋੜ ਹੈ ਇਨ੍ਹਾਂ ਗੈਂਗਸਟਰਾਂ ਦੀ ਸੋਸ਼ਲ ਮੀਡੀਆ ਤੱਕ ਪਹੁੰਚ ਨੂੰ ਖਤਮ ਕਰਕੇ ਇਨ੍ਹਾਂ ਦਾ ਲੱਕ ਭੰਨਣ ਦੀ ਤਾਂ ਜੋ ਹੋਰ ਨੌਜਵਾਨਾਂ ਨੂੰ ਉਨ੍ਹਾਂ ਦੇ ਪ੍ਰਭਾਵ ਤੋਂ ਬਚਾਇਆ ਜਾ ਸਕੇ।
ਪੰਜਾਬ ਤੋਂ ਬਾਅਦ ਹੁਣ ਕੈਨੇਡਾ ਬਣਿਆ ਗੈਂਗਸਟਰਾਂ ਦਾ ਅੱਡਾ, ਲੁਧਿਆਣੇ ਦੇ ਨੌਜਵਾਨ ਦਾ ਹੋਇਆ ਕਤਲ
NEXT STORY