ਤਰਨਤਾਰਨ (ਰਮਨ)- ਜ਼ਿਲ੍ਹੇ 'ਚ ਗੈਂਗਸਟਰਾਂ ਵੱਲੋਂ ਫਿਰੌਤੀ ਮੰਗਣ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ, ਜਿਸ ਦੀ ਇਕ ਹੋਰ ਤਾਜ਼ਾ ਮਿਸਾਲ ਉਸ ਵੇਲੇ ਵੇਖਣ ਨੂੰ ਮਿਲੀ ਜਦੋਂ ਨਜ਼ਦੀਕੀ ਬਾਠ ਰੋਡ ਵਿਖੇ ਇਕ ਹੋਮਿਓਪੈਥੀ ਡਾਕਟਰ ਦੇ ਬੇਟੇ ਕੋਲੋਂ 40 ਲੱਖ ਰੁਪਏ ਦੀ ਮੰਗੀ ਫਿਰੌਤੀ ਦੀ ਰਕਮ ਨਾ ਮਿਲਣ 'ਤੇ ਬਦਮਾਸ਼ਾਂ ਨੇ ਉਸ ਦੇ ਘਰ ਦੇ ਬਾਹਰ ਆ ਕੇ ਗੋਲ਼ੀਆਂ ਚਲਾ ਦਿੱਤੀਆਂ। ਇਸ ਵਾਰਦਾਤ ਤੋਂ ਬਾਅਦ ਥਾਣਾ ਸਦਰ ਤਰਨਤਾਰਨ ਦੀ ਪੁਲਸ ਨੇ ਅੱਤਵਾਦੀ ਲਖਬੀਰ ਸਿੰਘ ਲੰਡਾ, ਜੈਸਲ ਚੰਬਲ ਤੋਂ ਇਲਾਵਾ ਦੋ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਜ਼ਿਕਰਯੋਗ ਹੈ ਕਿ ਇਸ ਕੀਤੀ ਗਈ ਫਾਇਰਿੰਗ ਤੋਂ ਬਾਅਦ ਪਰਿਵਾਰ ਦੇ ਮੈਂਬਰਾਂ 'ਚ ਕਾਫੀ ਜ਼ਿਆਦਾ ਸਹਿਮ ਭਰਿਆ ਮਾਹੌਲ ਪਾਇਆ ਜਾ ਰਿਹਾ ਹੈ। ਜਸ਼ਨਪ੍ਰੀਤ ਸਿੰਘ ਪੁੱਤਰ ਜਤਿੰਦਰ ਸਿੰਘ ਵਾਸੀ ਬਾਠ ਰੋਡ ਗਲੀ ਮੀਆਂਵਾਲੀ ਤਰਨਤਾਰਨ ਨੇ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਉਸ ਦੇ ਪਿਤਾ ਇਕ ਹੋਮਿਓਪੈਥੀ ਡਾਕਟਰ ਹਨ, ਜਿਨ੍ਹਾਂ ਦਾ ਕਲੀਨਿਕ ਘਰ ਦੇ ਨਾਲ ਹੀ ਹੈ। ਬੀਤੀ 1 ਅਗਸਤ ਨੂੰ ਉਸ ਦੇ ਮੋਬਾਈਲ 'ਤੇ ਵ੍ਹਟਸਐਪ ਰਾਹੀਂ ਫੋਨ ਆਇਆ ਅਤੇ ਬੋਲਣ ਵਾਲੇ ਨੇ ਆਪਣਾ ਨਾਂ ਲਖਬੀਰ ਸਿੰਘ ਲੰਡਾ ਹਰੀਕੇ ਕੈਨੇਡਾ ਤੋਂ ਦੱਸਦੇ ਹੋਏ ਧਮਕੀ ਦੇਣੀ ਸ਼ੁਰੂ ਕਰ ਦਿੱਤੀ ਅਤੇ ਫ਼ਿਰ ਉਸ ਨੇ 40 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ।
ਇਹ ਵੀ ਪੜ੍ਹੋ- ਜੈਜੋਂ ਕਾਰ ਹਾਦਸਾ : ਤਿੰਨ ਦਿਨ ਬਾਅਦ ਵੀ ਸਰਚ ਟੀਮ ਦੇ ਹੱਥ ਖ਼ਾਲੀ, ਪਾਣੀ 'ਚ ਰੁੜ੍ਹੇ ਲੋਕਾਂ ਦਾ ਨਹੀਂ ਮਿਲਿਆ ਕੋਈ ਸੁਰਾਗ
ਇਸ ਦੌਰਾਨ ਉਸ ਨੇ ਫਿਰੌਤੀ ਦੀ ਰਕਮ ਦੇਣ ਤੋਂ ਇਨਕਾਰ ਕਰ ਦਿੱਤਾ, ਜਿਸ ਤੋਂ ਬਾਅਦ 2 ਅਗਸਤ ਨੂੰ ਦੁਬਾਰਾ ਉਸ ਦੇ ਮੋਬਾਈਲ ’ਤੇ ਗੈਂਗਸਟਰ ਲੰਡਾ ਹਰੀਕੇ ਦਾ ਫੋਨ ਆਇਆ ਅਤੇ ਧਮਕੀ ਦਿੱਤੀ ਕਿ ਜੇਕਰ ਤੂੰ ਪੈਸੇ ਨਾ ਦਿੱਤੇ ਤਾਂ ਮੈਂ ਤੈਨੂੰ ਜਾਨੋ ਮਾਰ ਦਿਆਂਗਾ। ਜਿਸ ਤੋਂ ਬਾਅਦ ਮਿਤੀ 8 ਅਗਸਤ ਨੂੰ ਉਸ ਦੇ ਵ੍ਹਟਸਐਪ ਮੋਬਾਈਲ ਉੱਪਰ ਇਕ ਹੋਰ ਫੋਨ ਆਇਆ, ਜੋ ਉਸ ਨੂੰ ਕਹਿਣ ਲੱਗਾ ਕਿ ਉਹ ਜੱਗੂ ਭਗਵਾਨਪੁਰੀਏ ਦਾ ਭਰਾ ਬੋਲਦਾ ਹੈ ਅਤੇ ਕਿਹਾ ਕਿ ਤੇਰੇ ਪਾਸੋਂ ਪੈਸੇ ਮੰਗਣ ਤੇ ਜਾਨੋਂ ਮਾਰਨ ਦੀ ਧਮਕੀ ਦੇਣ ਵਾਲਿਆਂ ਕੋਲੋਂ ਡਰਨ ਦੀ ਕੋਈ ਲੋੜ ਨਹੀਂ।
ਇਸ ਦੌਰਾਨ ਉਹ ਬਹੁਤ ਜ਼ਿਆਦਾ ਡਰ ਗਿਆ ਸੀ। ਬੀਤੀ 9 ਅਗਸਤ ਦੀ ਰਾਤ ਕਰੀਬ 11.50 ਵਜੇ ਦੋ ਅਣਪਛਾਤੇ ਸਪਲੈਂਡਰ ਸਵਾਰ ਮੋਟਰਸਾਈਕਲ ਤੇ ਆਏ ਵਿਅਕਤੀਆਂ ਵੱਲੋਂ ਉਸ ਵੱਲ ਸਿੱਧੇ ਦੋ ਫਾਇਰ ਕੀਤੇ ਗਏ, ਜਿਸ ਤੋਂ ਬਾਅਦ ਉਹ ਮੌਕੇ ਤੋਂ ਫਰਾਰ ਹੋ ਗਏ। ਇਸ ਤੋਂ ਬਾਅਦ ਬੀਤੀ 10 ਅਗਸਤ ਨੂੰ ਉਸ ਦੇ ਮੋਬਾਈਲ ਉੱਪਰ ਫਿਰ ਤੋਂ ਵਟਸਐਪ ਫੋਨ ਆਇਆ, ਜਿਸ ਨੇ ਕਿਹਾ ਕਿ ਉਹ ਜੈਸਲ ਚੰਬਲ ਬੋਲਦਾ ਹੈ, ਜਿਸ ਨੇ ਧਮਕੀ ਦੇ ਕੇ ਦੱਸਿਆ ਕਿ ਕੱਲ ਰਾਤ ਤਾਂ ਤੇਰੇ ਘਰ ਗੋਲੀਆਂ ਮਰਵਾਈਆਂ ਹਨ, ਜੇਕਰ ਤੂੰ ਮੈਨੂੰ ਪੈਸੇ ਨਾ ਦਿੱਤੇ ਤਾਂ ਮੈਂ ਤੈਨੂੰ ਅਤੇ ਤੇਰੇ ਪਿਤਾ ਨੂੰ ਜਾਨੋਂ ਮਰਵਾ ਦਿਆਂਗਾ।
ਇਹ ਵੀ ਪੜ੍ਹੋ- ਆਜ਼ਾਦੀ ਦਿਹਾੜੇ ਤੋਂ ਇਕ ਦਿਨ ਪਹਿਲਾਂ ਵੱਡੀ ਵਾਰਦਾਤ, ਲੁਟੇਰਿਆਂ ਨੇ ਹਥਿਆਰਾਂ ਦੀ ਨੋਕ 'ਤੇ ਲੁੱਟਿਆ ਪੈਟਰੋਲ ਪੰਪ
ਇਸ ਸਬੰਧੀ ਥਾਣਾ ਸਦਰ ਤਰਨਤਾਰਨ ਦੇ ਏ.ਐੱਸ.ਆਈ. ਸਵਿੰਦਰ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਮੌਕੇ ’ਤੇ ਪਹੁੰਚ ਕੇ ਇਕੱਤਰ ਕੀਤੀ ਗਈ ਜਾਣਕਾਰੀ ਅਤੇ ਜਸ਼ਨਪ੍ਰੀਤ ਸਿੰਘ ਵੱਲੋਂ ਦਿੱਤੇ ਬਿਆਨਾਂ ਦੇ ਆਧਾਰ ਉੱਪਰ ਲਖਬੀਰ ਸਿੰਘ ਉਰਫ ਲੰਡਾ ਪੁੱਤਰ ਨਿਰੰਜਣ ਸਿੰਘ ਵਾਸੀ ਹਰੀਕੇ ਹਾਲ ਵਾਸੀ ਕਨੇਡਾ ਅਤੇ ਜੈਸਲ ਚੰਬਲ ਵਾਸੀ ਪਿੰਡ ਚੰਬਲ ਤੋਂ ਇਲਾਵਾ ਦੋ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਦੇ ਹੋਏ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ, ਜਿਨ੍ਹਾਂ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਆਜ਼ਾਦੀ ਦਿਹਾੜੇ ਤੋਂ ਇਕ ਦਿਨ ਪਹਿਲਾਂ ਵੱਡੀ ਵਾਰਦਾਤ, ਲੁਟੇਰਿਆਂ ਨੇ ਹਥਿਆਰਾਂ ਦੀ ਨੋਕ 'ਤੇ ਲੁੱਟਿਆ ਪੈਟਰੋਲ ਪੰਪ
NEXT STORY