ਪਟਿਆਲਾ (ਬਲਜਿੰਦਰ, ਦਰਦ) : ਪਟਿਆਲਾ ਪੁਲਸ ਨੇ ਥਾਣਾ ਸਦਰ ਸਮਾਣਾ ਦੀ ਚੌਂਕੀ ਮਵੀ ਕਲਾਂ ਦੇ ਪਿੰਡ ਬੁਜਰਕ ਨੇੜਿਓਂ 2 ਗੁਰੱਪਾਂ ਨੇ ਇਕ-ਦੂਜੇ ਨੂੰ ਵੀਡੀਓ ਕਲਿੱਪ ਭੇਜ ਕੇ ਸਮਾਂ ਬੰਨ੍ਹ ਕੇ ਲੜਨ ਲਈ ਵੰਗਾਰਨ ਦੇ ਮਾਮਲੇ 'ਚ 8 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਤੋਂ ਮਾਰੂ ਹਥਿਆਰ ਵੀ ਬਰਾਮਦ ਕੀਤੇ ਗਏ ਹਨ। ਜਾਣਕਾਰੀ ਦਿੰਦਿਆਂ ਐੱਸ. ਐੱਸ. ਪੀ. ਵਿਕਰਮਜੀਤ ਦੁੱਗਲ ਨੇ ਦੱਸਿਆ ਕਿ ਗ੍ਰਿਫ਼ਤਾਰ ਵਿਅਕਤੀਆਂ 'ਚ ਭੰਗੂ ਗਰੁੱਪ ਦੇ ਬਲਜਿੰਦਰ ਸਿੰਘ ਉਰਫ ਨਿੱਕਾ ਭੰਗੂ ਵਾਸੀ ਬੁਜਰਕ, ਸ਼ੈਂਟੀ ਪੁੱਤਰ ਲੀਲਾ ਸਿੰਘ ਵਾਸੀ ਕੁਲਾਰਾ ਨੂੰ ਗ੍ਰਿਫ਼ਤਾਰ ਕਰਕੇ ਲੜਾਈ ਸਮੇਂ ਵਰਤਿਆ ਨਾਜਾਇਜ਼ ਪਿਸਟਲ, 2 ਕਾਰਤੂਸ ਅਤੇ ਇਕ ਖੋਲ ਬਰਾਮਦ ਕੀਤਾ ਹੈ। ਜਦਕਿ ਸਤਵਿੰਦਰ ਗਰੁੱਪ ਦੇ ਸਤਵਿੰਦਰ ਸਿੰਘ ਉਰਫ ਮਨੀ ਪੁੱਤਰ ਮੇਜਰ ਸਿੰਘ ਵਾਸੀ ਬੂਟਾ ਸਿੰਘ ਵਾਲਾ, ਕਰਨਵੀਰ ਸਿੰਘ ਉਰਫ ਮਿਰਚ ਪੁੱਤਰ ਦਰਸ਼ਨ ਸਿੰਘ ਵਾਸੀ ਕਕਰਾਲਾ, ਮਨਰਾਜ ਸਿੰਘ ਪੁੱਤਰ ਭਜਨ ਸਿੰਘ ਵਾਸੀ ਛਬੀਲਪੁਰ, ਵਿਸ਼ਵਜੀਤ ਸਿੰਘ ਉਰਫ ਵਿਸ਼ਵ ਪੁੱਤਰ ਦਵਿੰਦਰ ਸਿੰਘ ਵਾਸੀ ਘੱਗਾ, ਹਰਵਿੰਦਰ ਸਿੰਘ ਉਰਫ ਵਿੱਕੀ ਨੰਬਰਦਾਰ ਪੁੱਤਰ ਨਰਦੇਵ ਸਿੰਘ ਵਾਸੀ ਘੱਗਾ ਅਤੇ ਕਮਲਦੀਪ ਸਿੰਘ ਉਰਫ ਕਮਲ ਮੋਰ ਪੁੱਤਰ ਬਹਾਲ ਸਿੰਘ ਵਾਸੀ ਜੱਟਾ ਪੱਤੀ ਸਮਾਣਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਐੱਸ. ਐੱਸ. ਪੀ. ਨੇ ਦੱਸਿਆ ਕਿ ਬਾਕੀਆਂ ਨੂੰ ਜਲਦ ਹੀ ਦਬੋਚ ਲਿਆ ਜਾਵੇਗਾ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਦਾ ਸਕੂਲੀ ਵਿਦਿਆਰਥੀਆਂ ਨੂੰ ਲੈ ਕੇ ਇਕ ਹੋਰ ਵੱਡਾ ਫ਼ੈਸਲਾ
ਐੱਸ. ਐੱਸ. ਪੀ. ਵਿਕਰਮਜੀਤ ਦੁੱਗਲ ਨੇ ਦੱਸਿਆ ਕਿ ਦੋਵਾਂ ਧਿਰਾਂ ਨੇ ਆਪਣੇ ਗਰੁੱਪ ਬਣਾਏ ਹੋਏ ਹਨ। ਬਲਜਿੰਦਰ ਸਿੰਘ ਉਰਫ ਨਿੱਕਾ ਭੰਗੂ ਨੇ ਆਪਣੇ ਗਰੁੱਪ ਦਾ ਨਾਮ ਭੰਗੂ ਗਰੁੱਪ ਅਤੇ ਸਤਵਿੰਦਰ ਸਿੰਘ ਉਰਫ ਮਨੀ ਨੇ ਆਪਣੇ ਗਰੁੱਪ ਦਾ ਨਾਮ ਪੀ. ਯੂ. ਐੱਸ. ਯੂ. ਗਰੁੱਪ ਰੱਖਿਆ ਹੋਇਆ ਹੈ। ਦੋਵੇਂ ਗਰੁੱਪ ਇਕ-ਦੂਜੇ ਨੂੰ ਵੀਡੀਓ ਕਲਿੱਪਾਂ ਭਜੇ ਕੇ ਲੜਾਈ ਲਈ ਵੰਗਾਰਦੇ ਸਨ। ਇਕ-ਦੂਜੇ ਤੋਂ ਝਗੜਾ ਕਰਨ ਲਈ ਸਮਾਂ ਮੰਗਦੇ ਸਨ। 16 ਸਤੰਬਰ ਨੂੰ ਦੋਵਾਂ ਧਿਰਾਂ ਨੇ ਲੜਾਈ ਦਾ ਸਮਾਂ ਰੱਖ ਲਿਆ ਤਾਂ ਸਤਵਿੰਦਰ ਸਿੰਘ ਦੇ ਗਰੁੱਪ ਦੇ ਮੈਂਬਰ ਘੱਗਾ ਵਿਖੇ ਇਕੱਠੇ ਹੋ ਕੇ ਕਾਰਾਂ ਅਤੇ ਮੋਟਰਸਾਈਕਲਾਂ 'ਤੇ ਸਵਾਰ ਹੋ ਕੇ ਪਿੰਡ ਬੁਜਰਕ ਚਲੇ ਗਏ ਤਾਂ ਭੰਗੂ ਗਰੁੱਪ ਦੇ ਮੈਂਬਰ ਸਮੇਂ ਮੁਤਾਬਕ ਨਾ ਆਏ ਤਾਂ ਸਤਵਿੰਦਰ ਗਰੁੱਪ ਦੇ ਵਿਅਕਤੀਆਂ ਨੇ ਬਲਜਿੰਦਰ ਸਿੰਘ ਭੰਗੂ ਦੇ ਘਰ ਵੜ ਕੇ ਉਸ ਦੇ ਪਿਤਾ ਦੀ ਕੁੱਟਮਾਰ ਕੀਤੀ ਅਤੇ ਘਰ ਦਾ ਨੁਕਸਾਨ ਕਰ ਦਿੱਤਾ। ਜਦੋਂ ਸਤਵਿੰਦਰ ਗਰੁੱਪ ਵਾਪਸ ਜਾ ਰਿਹਾ ਸੀ ਤਾਂ ਭੰਗੂ ਗਰੁੱਪ ਦੇ ਵਿਅਕਤੀਆਂ ਨੇ ਹਮਲਾ ਕਰ ਦਿੱਤਾ। ਬਲਜਿੰਦਰ ਸਿੰਘ ਉਰਫ ਨਿੱਕਾ ਭੰਗੂ ਨੇ ਸਤਵਿੰਦਰ ਸਿੰਘ ਮਾਰ ਦੇਣ ਦੀ ਨੀਅਤ ਨਾਲ 2 ਸਿੱਧੇ ਫਾਇਰ ਮਾਰੇ। ਝਗੜੇ 'ਚ ਦੋਵਾਂ ਧਿਰਾਂ ਦਾ ਕਾਫੀ ਨੁਕਸਾਨ ਹੋਇਆ।
ਇਹ ਵੀ ਪੜ੍ਹੋ : ਵਜ਼ੀਫ਼ਾ ਅਪਲਾਈ ਕਰਨ ਵਾਲੇ ਵਿਦਿਆਰਥੀਆਂ ਲਈ ਅਹਿਮ ਖ਼ਬਰ, ਪੰਜਾਬ ਸਰਕਾਰ ਨੇ ਕੀਤਾ ਵੱਡਾ ਐਲਾਨ
ਥਾਣਾ ਸਦਰ ਸਮਾਣਾ ਦੀ ਪੁਲਸ ਨੇ ਦੂਜੀ ਧਿਰ ਦੇ ਸਤਵਿੰਦਰ ਸਿੰਘ ਉਰਫ ਮਨੀ ਪੁੱਤਰ ਮੇਜਰ ਸਿੰਘ ਵਾਸੀ ਪਿੰਡ ਬੂਟਾ ਸਿੰਘ ਵਾਲਾ ਥਾਣਾ ਘੱਗਾ ਦੇ ਬਿਆਨਾਂ ਦੇ ਅਧਾਰ 'ਤੇ 307, 323, 341, 427, 506, 148, 149 ਆਈ. ਪੀ. ਸੀ .ਅਤੇ ਆਰਮਜ਼ ਐਕਟ ਤਹਿਤ ਕੇਸ ਦਰਜ ਕੀਤਾ ਗਿਆ। ਇਸੇ ਤਰ੍ਹਾਂ ਪਹਿਲੀ ਧਿਰ ਕੇ ਬਲਜਿੰਦਰ ਸਿੰਘ ਉਰਫ ਨਿੱਕਾ ਭੰਗੂ ਦੇ ਪਿਤਾ ਕਰਨੈਲ ਸਿੰਘ ਦੇ ਬਿਆਨਾਂ 'ਤੇ ਕਰਾਸ ਕੇਸ 452, 323, 427, 506, 148 ਅਤੇ 149 ਆਈ. ਪੀ. ਸੀ. ਤਹਿਤ ਸਤਵਿੰਦਰ ਸਿੰਘ ਉਰਫ ਮਨੀ ਪੁੱਤਰ ਮੇਜਰ ਸਿੰਘ ਵਾਸੀ ਬੂਟਾ ਸਿੰਘ ਵਾਲਾ ਥਾਣਾ ਘੱਗਾ ਅਤੇ ਪੀ. ਯੂ. ਐੱਸ. ਯੂ. ਗਰੁੱਪ ਦੇ 17-18 ਅਣਪਛਾਤੇ ਵਿਅਕਤੀਆਂ ਖਿਲਾਫ ਕੇਸ ਦਰਜ ਕੀਤਾ ਗਿਆ।
ਇਹ ਵੀ ਪੜ੍ਹੋ : ਅਕਾਲੀ ਦਲ ਦਾ ਭਾਜਪਾ ਨਾਲੋਂ ਗਠਜੋੜ ਟੁੱਟਣਾ ਤੈਅ, ਰਸਮੀ ਐਲਾਨ ਬਾਕੀ
ਐੱਸ. ਐੱਸ. ਪੀ. ਵਿਕਰਮਜੀਤ ਦੁੱਗਲ ਨੇ ਦੱਸਿਆ ਕਿ ਪੁਲਸ ਨੇ ਦੋਨਾਂ ਧਿਰਾਂ 'ਤੇ ਕੇਸ ਦਰਜ ਕਰਨ ਤੋਂ ਬਾਅਦ ਐੱਸ. ਪੀ. ਟਰੈਫਿਕ ਪਲਵਿੰਦਰ ਚੀਮਾ, ਡੀ. ਐੱਸ. ਪੀ. ਜਸਵੰਤ ਸਿੰਘ ਮਾਂਗਟ ਦੀ ਨਿਗਰਾਨੀ ਹੇਠ ਟੀਮਾਂ ਬਣਾ ਕੇ ਗ੍ਰਿਫ਼ਤਾਰੀ ਲਈ ਛਾਪੇਮਾਰੀ ਸ਼ੁਰੂ ਕੀਤੀ ਤਾਂ ਇਹ ਸਫ਼ਲਤਾ ਹਾਸਲ ਹੋਈ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਵਿਅਕਤੀ ਕਾਨੂੰਨ ਨੂੰ ਹੱਥ 'ਚ ਲੈਣ ਦੀ ਇਜ਼ਾਜਤ ਨਹੀਂ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ : ਢਾਈ ਸਾਲ ਬਾਅਦ ਖੁੱਲ੍ਹਿਆ ਕਤਲ ਦਾ ਰਾਜ਼, ਸਾਹਮਣੀ ਆਈ ਸ਼ਾਤਰ ਪਤਨੀ ਦੀ ਖ਼ਤਰਨਾਕ ਕਰਤੂਤ
ਖੰਨਾ 'ਚ ਹਰਿਆਣਾ ਦੇ ਸ਼ਾਤਰ ਲੁਟੇਰੇ ਗ੍ਰਿਫ਼ਤਾਰ, ਪੰਜਾਬ 'ਚ ਵੱਡੀ ਵਾਰਦਾਤ ਨੂੰ ਦੇਣਾ ਚਾਹੁੰਦੇ ਸੀ ਅੰਜਾਮ
NEXT STORY