ਗੁਰੂਹਰਸਹਾਏ (ਸੁਨੀਲ ਵਿੱਕੀ ਆਵਲਾ) : ਪਿਛਲੇ ਕਈ ਸਾਲਾਂ ਤੋਂ ਮਾਡਰਨ ਪਬਲਿਕ ਸਕੂਲ ਵਾਲੀ ਥਾਂ ਜੋ ਕਿ ਖਾਲੀ ਪਈ ਹੈ ਤੇ ਨਗਰ ਕੌਂਸਲ ਵੱਲੋਂ ਬਣਾਏ ਗਏ ਕੂੜੇ ਦੇ ਡੰਪ ਅਤੇ ਕੁਝ ਹੋਰ ਪ੍ਰਮੁੱਖ ਥਾਵਾਂ ਤੋਂ ਕੂੜੇ ਦੇ ਡੰਪ ਹਟਾਉਣ ਨੂੰ ਲੈ ਕੇ ਦੁਕਾਨਦਾਰ ਅਤੇ ਲੋਕ ਕਈ ਵਾਰ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਮਿਲ ਚੁੱਕੇ ਹਨ ਪਰ ਕੋਈ ਸੁਣਵਾਈ ਨਹੀਂ ਹੋਈ। ਬੀਤੇ ਦਿਨੀਂ ਸਮਾਜ ਸੇਵੀ ਦੀਪਕ ਸ਼ਰਮਾ ਨੇ ਪ੍ਰਸ਼ਾਸਨ ਅਤੇ ਸੰਬੰਧਤ ਅਧਿਕਾਰੀਆਂ ਨੂੰ 48 ਘੰਟਿਆਂ 'ਚ ਕੂੜੇ ਦੇ ਡੰਪ ਚਕਾਉਣ ਲਈ ਚੇਤਾਵਨੀ ਦਿੱਤੀ ਸੀ ਉਨ੍ਹਾਂ ਕਿਹਾ ਸੀ ਮਾਡਰਨ ਪਬਲਿਕ ਸਕੂਲ ਵਾਲੀ ਥਾਂ 'ਤੇ ਕੂੜੇ ਦੇ ਡੰਪ ਨੂੰ ਹਟਾਉਣ ਲਈ ਕਈ ਵਾਰ ਮੰਗ ਪੱਤਰ ਦਿੱਤੇ ਜਾ ਚੁੱਕੇ ਹਨ ਪਰ ਅੱਜ ਤੱਕ ਝੂਠੇ ਭਰੋਸੇ ਤੋਂ ਇਲਾਵਾ ਕੋਈ ਕਾਰਵਾਈ ਨਹੀਂ ਹੋਈ।
ਦੀਪਕ ਸ਼ਰਮਾ ਅਤੇ ਦੁਕਾਨਦਾਰਾਂ ਨੇ ਅੱਜ ਫਰੀਦਕੋਟ ਰੋਡ 'ਤੇ ਸਥਿਤ ਲਾਈਟਾਂ ਵਾਲਾ ਚੌਂਕ 'ਤੇ ਧਰਨਾ ਲਗਾ ਕੇ ਵਿਭਾਗ ਦੇ ਅਧਿਕਾਰੀਆਂ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਸ਼ਰਮਾ ਨੇ ਕਿਹਾ ਕਿ ਜਦੋਂ ਤੱਕ ਪ੍ਰਸ਼ਾਸਨ ਉਨ੍ਹਾਂ ਨੂੰ ਲਿਖਤੀ ਭਰੋਸਾ ਨਹੀਂ ਦਿੰਦਾ, ਉਨਾ ਚਿਰ ਧਰਨਾ ਜਾਰੀ ਰਹੇਗਾ। ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਬੰਦ ਕਰਕੇ ਇਸ ਧਰਨੇ ਵਿਚ ਸ਼ਾਮਲ ਹੋ ਕੇ ਆਪਣੀ ਏਕਤਾ ਦਿਖਾਈ।
ਧਰਨਾਕਾਰੀਆਂ ਨੇ ਕਿਹਾ ਕਿ ਇਹ ਰੋਸ ਧਰਨਾ ਉਦੋਂ ਹੀ ਖਤਮ ਹੋਏਗਾ ਜਦੋਂ ਸ਼ਿਵ ਮੰਦਿਰ ਨਾਲ ਬਣੇ ਪਖਾਨੇ ਨੂੰ ਮਾਡਰਨ ਸਕੂਲ਼ ਵਾਲੀ ਥਾਂ ਦੇ ਨਾਲ-ਨਾਲ ਹੋਰ ਥਾਵਾਂ 'ਤੇ ਬਣੇ ਕੂੜੇ ਡੰਪ ਹਟਾਏ ਜਾਣਗੇ। ਪਿਛਲੇ ਦਿਨੀ ਪੰਜਾਬ ਕੇਸਰੀ ਅਤੇ ਜਗ ਬਾਣੀ ਅਖ਼ਬਾਰ 'ਚ ਖਬਰ ਨੂੰ ਪ੍ਰਕਾਸ਼ਿਤ ਕੀਤਾ ਗਿਆ ਸੀ ਤਾਂ ਖਬਰ ਦਾ ਅਸਰ ਨੂੰ ਦੇਖਦੇ ਹੋਏ ਨਗਰ ਕੌਂਸਲ ਦੇ ਅਧਿਕਾਰੀਆਂ ਵੱਲੋਂ ਮਾਡਲ ਸਕੂਲ 'ਚ ਬਣੇ ਕੂੜੇ ਦੇ ਡੰਪ 'ਚ ਕੂੜੇ ਨੂੰ ਚੱਕ ਕੇ ਕਿਤੇ ਹੋਰ ਬਾਹਰ ਕਿਸੇ ਥਾਂ 'ਤੇ ਸੁੱਟ ਦਿੱਤਾ ਸੀ ਪਰ ਸ਼ਹਿਰ ਵਾਸੀਆਂ ਦੀ ਇਹ ਮੰਗ ਹੈ ਕਿ ਇਸ ਥਾਂ ਤੋਂ ਕੂੜੇ ਦੇ ਡੰਪ ਨੂੰ ਪੱਕੇ ਤੌਰ 'ਤੇ ਚੁੱਕਿਆ ਜਾਵੇ ਤਾਂ ਜੋ ਉਨ੍ਹਾਂ ਨੂੰ ਸੁੱਖ ਦਾ ਸਾਹ ਮਿਲ ਸਕੇ ਅਤੇ ਬਿਮਾਰੀਆਂ ਤੋਂ ਬਚਿਆ ਜਾ ਸਕੇ।
ASI 'ਤੇ ਗੋਲੀ ਚਲਾਉਣ ਦੇ ਮਾਮਲੇ 'ਚ 8 ਲੋਕਾਂ ਖ਼ਿਲਾਫ਼ ਪਰਚਾ ਦਰਜ
NEXT STORY