ਲੁਧਿਆਣਾ, (ਸਹਿਗਲ)- ਮਹਾਨਗਰ ਵਿਚ ਗੁਰੂ ਹਰਿਰਾਏ ਨਗਰ ਵਿਚ ਕਥਿਤ ਦੂਸ਼ਿਤ ਪੀਣ ਵਾਲੇ ਪਾਣੀ ਕਾਰਨ ਫੈਲੇ ਗੈਸਟ੍ਰੋ ਤੋਂ ਇਕ ਪੰਜ ਸਾਲਾ ਬੱਚੀ ਸੁਮਨ ਦੀ ਮੌਤ ਹੋ ਗਈ, ਜਦੋਂਕਿ 200 ਦੇ ਕਰੀਬ ਲੋਕ ਬੀਮਾਰੀ ਦੀ ਲਪੇਟ ਵਿਚ ਆਏ ਹਨ।
ਅਚਾਨਕ ਸਾਹਮਣੇ ਆਏ ਵੱਡੀ ਗਿਣਤੀ ਵਿਚ ਮਰੀਜ਼ਾਂ ਨੂੰ ਦੇਖਦੇ ਹੋਏ ਸਿਹਤ ਵਿਭਾਗ ਨੇ ਪ੍ਰਭਾਵਿਤ ਇਲਾਕੇ ਵਿਚ ਮੈਡੀਕਲ ਕੈਂਪ ਲਾ ਕੇ ਇਲਾਜ ਸ਼ੁਰੂ ਕਰ ਦਿੱਤਾ। ਸ਼ਾਮ 5 ਵਜੇ ਤੱਕ ਕੈਂਪ ਵਿਚ 1500 ਮਰੀਜ਼ਾਂ ਨੇ ਆਪਣਾ ਇਲਾਜ ਕਰਵਾਇਆ। ਜ਼ਿਲਾ ਮਲੇਰੀਆ ਅਫਸਰ ਮੁਤਾਬਕ 15 ਗੰਭੀਰ ਮਰੀਜ਼ ਵੱਖ-ਵੱਖ ਨਿੱਜੀ ਹਸਪਤਾਲਾਂ ਵਿਚ ਦਾਖਲ ਹਨ। ਇਲਾਕਾ ਨਿਵਾਸੀਆਂ ਨੇ ਦੱਸਿਆ ਕਿ ਇਲਾਕੇ 'ਚ ਕੂੜੇ ਦੇ ਢੇਰ ਲੱਗੇ ਹੋਏ ਹਨ। ਸਫਾਈ ਵਿਵਸਥਾ ਦਾ ਬੁਰਾ ਹਾਲ ਹੈ ਅਤੇ ਪੀਣ ਵਾਲਾ ਪਾਣੀ ਪਿਛਲੇ ਕਈ ਦਿਨਾਂ ਤੋਂ ਖਰਾਬ ਆ ਰਿਹਾ ਸੀ। ਵਾਰ-ਵਾਰ ਨਗਰ ਨਿਗਮ ਅਧਿਕਾਰੀਆਂ ਨੂੰ ਕਹਿਣ 'ਤੇ ਵੀ ਪੀਣ ਵਾਲੇ ਪਾਣੀ ਵਿਚ ਸੁਧਾਰ ਨਹੀਂ ਕੀਤਾ ਗਿਆ। ਲਿਹਾਜ਼ਾ ਕੱਲ ਤੋਂ ਸਥਿਤੀ ਵਿਸਫੋਟਕ ਰੂਪ ਧਾਰਨ ਕਰ ਗਈ।
ਪਾਣੀ ਦੀ ਜਾਂਚ ਬੰਦ ਕਰਨ 'ਤੇ ਵਿਗੜੇ ਹਾਲਾਤ
ਸ਼ਹਿਰ ਵਿਚ ਜਗ੍ਹਾ-ਜਗ੍ਹਾ ਗੈਸਟ੍ਰੋ ਫੈਲਣ ਦਾ ਪ੍ਰਮੁੱਖ ਕਾਰਨ ਸਿਹਤ ਵਿਭਾਗ ਵੱਲੋਂ ਪਾਣੀ ਦੀ ਜਾਂਚ ਬੰਦ ਕਰਨਾ ਦੱਸਿਆ ਜਾਂਦਾ ਹੈ। ਜਦੋਂਕਿ ਪਹਿਲਾਂ ਰੁਟੀਨ ਸੈਂਪਲਿੰਗ ਲੈਣ ਨਾਲ ਕਈ ਜਗ੍ਹਾ ਬੀਮਾਰੀਆਂ ਫੈਲਣ ਤੋਂ ਪਹਿਲਾਂ ਪਤਾ ਲੱਗ ਜਾਂਦਾ ਸੀ ਅਤੇ ਪੀਣ ਵਾਲੇ ਪਾਣੀ ਦੀ ਸਥਿਤੀ ਵਿਚ ਸੁਧਾਰ ਕਰਨ ਨਾਲ ਸੈਂਕੜੇ ਲੋਕ ਬੀਮਾਰੀ ਦੀ ਲਪੇਟ ਵਿਚ ਆਉਣ ਤੋਂ ਬਚ ਜਾਂਦੇ ਸਨ ਪਰ ਹੁਣ ਬਰਸਾਤ ਦੇ ਦਿਨਾਂ ਵਿਚ ਬੀਮਾਰੀ ਫੈਲਣ ਦੀ ਸੰਭਾਵਨਾ ਹੋਰ ਵੀ ਵਧ ਗਈ ਹੈ। ਕੁਝ ਦਿਨ ਪਹਿਲਾਂ ਸਿਹਤ ਨਿਰਦੇਸ਼ਕ ਨੇ ਰੂਟੀਨ ਸੈਂਪਲਿੰਗ ਦੀ ਗੱਲ ਕਹੀ ਸੀ ਪਰ ਉਸ ਨੂੰ ਸਥਾਨਕ ਅਧਿਕਾਰੀਆਂ ਵੱਲੋਂ ਅਮਲ ਵਿਚ ਨਹੀਂ ਲਿਆਂਦਾ ਗਿਆ।
ਪਾਣੀ ਦੇ ਸੈਂਪਲ ਲਏ
ਸਿਹਤ ਵਿਭਾਗ ਨੇ ਅੱਜ ਬੀਮਾਰੀ ਫੈਲਣ 'ਤੇ ਗੁਰੂ ਹਰਿਰਾਏ ਨਗਰ ਤੋਂ ਪਾਣੀ ਦੇ ਸੈਂਪਲ ਲੈ ਕੇ ਉਨ੍ਹਾਂ ਨੂੰ ਜਾਂਚ ਲਈ ਭੇਜਿਆ ਹੈ।
ਸਿਹਤ ਸਕੱਤਰ ਨੇ ਨਹੀਂ ਕੀਤਾ ਦੌਰਾ
ਰਾਜ ਦੀ ਪ੍ਰਮੁੱਖ ਸਿਹਤ ਸਕੱਤਰ ਅੰਜਲੀ ਭਰਤਾਲ ਅੱਜ ਸ਼ਹਿਰ ਵਿਚ ਸਿਵਲ ਹਸਪਤਾਲ ਦੇ ਦੌਰੇ 'ਤੇ ਪੁੱਜੀ ਪਰ 200 ਤੋਂ ਜ਼ਿਆਦਾ ਮਰੀਜ਼ਾਂ ਦੇ ਸਾਹਮਣੇ ਆਉਣ ਅਤੇ ਇਕ ਬੱਚੀ ਦੀ ਮੌਤ ਹੋਣ 'ਤੇ ਉਨ੍ਹਾਂ ਨੇ ਪ੍ਰਭਾਵਿਤ ਇਲਾਕੇ ਦਾ ਦੌਰਾ ਕਰਨਾ ਮੁਨਾਸਿਬ ਨਹੀਂ ਸਮਝਿਆ। ਉਹ ਸਿਵਲ ਹਸਪਤਾਲ ਵਿਚ ਵੀ 15 ਮਿੰਟ ਤੱਕ ਰੁਕੀ ਅਤੇ ਮਦਰ ਐਂਡ ਚਾਈਲਡ ਹਸਪਤਾਲ, ਪੁਰਾਣੇ ਹਸਪਤਾਲ, ਐਮਰਜੈਂਸੀ, ਲੇਬਰ ਰੂਮ ਦਾ ਦੌਰਾ ਕੀਤਾ ਪਰ ਮਰੀਜ਼ਾਂ ਦੀ ਬੇਨਤੀ 'ਤੇ ਵੀ ਉਨ੍ਹਾਂ ਨੇ ਉਨ੍ਹਾਂ ਨਾਲ ਗੱਲ ਨਹੀਂ ਕੀਤੀ ਅਤੇ ਐੱਸ. ਐੱਮ. ਓ. ਨਾਲ ਗੱਲ ਕਰਨ ਨੂੰ ਕਿਹਾ। ਹਸਪਤਾਲ ਦੇ ਐੱਸ. ਐੱਮ. ਓ. ਡਾ. ਕੁਲਵਿੰਦਰ ਸਿੰਘ ਨੇ ਕਿਹਾ ਕਿ ਮਰੀਜ਼ਾਂ ਦੀਆਂ ਸਮੱਸਿਆਵਾਂ ਸੁਣ ਕੇ ਮੌਕੇ 'ਤੇ ਉਨ੍ਹਾਂ ਦਾ ਨਿਪਟਾਰਾ ਕਰ ਦਿੱਤਾ ਗਿਆ।
ਗੋਲੀ ਚਲਾਉਣ ਵਾਲਿਆਂ 'ਤੇ ਕਾਰਵਾਈ ਨਾ ਕਰਨ 'ਤੇ ਲਾਇਆ ਧਰਨਾ
NEXT STORY