ਸੰਗਰੂਰ, (ਬੇਦੀ)- ਤਰੱਕੀਆਂ ਨਾ ਹੋਣ ਦੇ ਰੋਸ 'ਚ ਜਨਰਲ ਕੈਟਾਗਰੀ ਵਾਲੇ ਅਧਿਆਪਕਾਂ ਨੇ ਜ਼ਿਲਾ ਸਿੱਖਿਆ ਅਫ਼ਸਰ (ਐ.ਸਿ.) ਦੇ ਦਫ਼ਤਰ ਦਾ ਘਿਰਾਓ ਕੀਤਾ। ਇਹ ਘਿਰਾਓ ਸਵੇਰੇ 11 ਤੋਂ ਸ਼ਾਮ 5 ਵਜੇ ਤੱਕ ਜਾਰੀ ਰਿਹਾ, ਜਿਸ ਦੌਰਾਨ ਕਿਸੇ ਵੀ ਕਰਮਚਾਰੀ ਨੂੰ ਨਾ ਤਾਂ ਅੰਦਰ ਜਾਣ ਦਿੱਤਾ ਗਿਆ ਤੇ ਨਾ ਹੀ ਬਾਹਰ ਆਉਣ ਦਿੱਤਾ ਗਿਆ।
ਆਗੂਆਂ ਨੇ ਕਿਹਾ ਕਿ ਸਵਾ ਸਾਲ ਤੋਂ ਉਹ ਤਰੱਕੀਆਂ ਲਈ ਸੰਘਰਸ਼ ਕਰ ਰਹੇ ਹਨ ਪਰ ਜ਼ਿਲਾ ਸਿੱਖਿਆ ਅਫ਼ਸਰ ਵੱਲੋਂ ਲਗਾਤਾਰ ਟਾਲ-ਮਟੋਲ ਜਾਰੀ ਹੈ, ਜਦਕਿ ਸਿੱਖਿਆ ਸਕੱਤਰ ਵੱਲੋਂ ਵੀ ਵਾਰ-ਵਾਰ ਤਰੱਕੀ ਕਰਨ ਸੰਬੰਧੀ ਪੱਤਰ ਜਾਰੀ ਕੀਤਾ ਜਾ ਚੁੱਕਾ ਹੈ। ਪਿਛਲੇ ਦਿਨੀਂ ਹੋਈ ਮੀਟਿੰਗ 'ਚ ਵੀ ਸਿੱਖਿਆ ਸਕੱਤਰ ਨੇ ਤਰੱਕੀਆਂ ਨਾ ਕਰਨ 'ਤੇ ਜ਼ਿਲਾ ਸਿੱਖਿਆ ਅਫ਼ਸਰ ਨੂੰ ਤਾੜਨਾ ਕੀਤੀ ਸੀ ਪਰ ਉਨ੍ਹਾਂ ਇਸ 'ਤੇ ਕੋਈ ਕਾਰਵਾਈ ਨਹੀਂ ਕੀਤੀ।
ਉਨ੍ਹਾਂ ਦੱਸਿਆ ਕਿ ਜ਼ਿਲੇ ਵਿਚ ਵਰਤਮਾਨ ਸਮੇਂ 'ਚ 120 ਐੈੱਚ. ਟੀ. ਦੀਆਂ ਆਸਾਮੀਆਂ ਖਾਲੀ ਪਈਆਂ ਹਨ, ਜਿਸ ਕਾਰਨ ਸਿੱਖਿਆ ਦਾ ਕੰਮ ਪ੍ਰਭਾਵਿਤ ਹੋ ਰਿਹਾ ਹੈ। ਆਗੂਆਂ ਨੇ ਕਿਹਾ ਕਿ ਉਕਤ ਅਫ਼ਸਰ ਵੱਲੋਂ ਜਨਰਲ ਵਰਗ ਨਾਲ ਧੱਕੇਸ਼ਾਹੀ ਕੀਤੀ ਜਾ ਰਹੀ ਹੈ, ਜਿਸ ਖਿਲਾਫ਼ ਹੁਣ ਜਨਰਲ ਵਰਗ ਸੰਗਠਿਤ ਹੋ ਚੁੱਕਾ ਹੈ ਤੇ ਸੰਘਰਸ਼ ਦਾ ਰਾਹ ਅਖਤਿਆਰ ਕਰੇਗਾ।
ਕੌਣ ਸਨ ਸ਼ਾਮਲ
ਨੀਰਜ ਅਗਰਵਾਲ, ਜਸਵੀਰ ਗਿੱਲ, ਜਸਵੀਰ ਲੱਡਾ, ਗੁਰਜੰਟ ਲੱਡਾ, ਅਮਨਦੀਪ ਕਾਂਸਲ, ਸੰਜੀਵ ਬਾਂਸਲ, ਤਰਲੋਡੀ ਨਾਥ, ਗੁਰਚਰਨ ਭਲਵਾਨ, ਜਤਿੰਦਰ ਜੋਤੀ, ਕ੍ਰਿਸ਼ਨ ਸੰਗਰੂਰ, ਓਮ ਪ੍ਰਕਾਸ਼, ਪ੍ਰਦੀਪ ਗਿੱਲ, ਬਲਵੀਰ ਚੰਗਾਲ, ਦੇਵ ਦਿਆਲ, ਲਖਵੀਰ ਸਿੰਘ ਆਦਿ।
ਅਣਪਛਾਤੇ ਪ੍ਰਵਾਸੀ ਮਜ਼ਦੂਰ ਦੀ ਸੜਕ ਹਾਦਸੇ 'ਚ ਮੌਤ
NEXT STORY