ਮੁੱਲਾਂਪੁਰ ਦਾਖਾ(ਕਾਲੀਆ, ਸੰਜੀਵ)-ਲੁਧਿਆਣਾ-ਫਿਰੋਜ਼ਪੁਰ ਰੋਡ 'ਤੇ ਸਰਕਾਰੀ ਗੋਦਾਮਾਂ ਨੇੜੇ ਬੀਤੀ ਰਾਤ ਕਰੀਬ 9 ਵਜੇ ਇਕ ਤੇਜ਼ ਰਫਤਾਰ ਵਾਹਨ ਨੇ ਇਕ ਅਣਪਛਾਤੇ ਪ੍ਰਵਾਸੀ ਮਜ਼ਦੂਰ ਨੂੰ ਆਪਣੀ ਲਪੇਟ 'ਚ ਲੈ ਲਿਆ, ਜਿਸ ਦੀ ਮੌਕੇ 'ਤੇ ਮੌਤ ਹੋ ਗਈ। ਥਾਣਾ ਮੁਖੀ ਬਿਕਰਮਜੀਤ ਸਿੰਘ ਘੁੰਮਣ ਨੇ ਦੱਸਿਆ ਕਿ ਇਹ ਅਣਪਛਾਤਾ ਪ੍ਰਵਾਸੀ 38-40 ਸਾਲ ਦਾ ਲੱਗਦਾ ਹੈ, ਜਿਸ ਦੀ ਲਾਸ਼ ਪਛਾਣ ਲਈ 72 ਘੰਟੇ ਪ੍ਰੇਮਜੀਤ ਸਰਕਾਰੀ ਹਸਪਤਾਲ ਸੁਧਾਰ ਦੀ ਮੋਰਚਰੀ 'ਚ ਰੱਖੀ ਗਈ ਹੈ। ਏ. ਐੱਸ. ਆਈ. ਬਲਵੀਰ ਚੰਦ ਕੇਸ ਦੀ ਜਾਂਚ ਕਰ ਰਹੇ ਹਨ।
ਟਰੈਕਟਰ-ਟਰਾਲੀ ਹੇਠ ਆਉਣ ਕਾਰਨ ਵਿਅਕਤੀ ਦੀ ਮੌਤ
NEXT STORY